Home /News /national /

ਸਮੋਸੇ ਨਾਲ ਕਟੋਰੀ-ਚਮਚ ਨਾ ਮਿਲਣ 'ਤੇ ਗੁੱਸੇ 'ਚ ਸਖਸ਼ ਨੇ CM ਹੈਲਪਲਾਈਨ 'ਤੇ ਕੀਤਾ ਫੋਨ!

ਸਮੋਸੇ ਨਾਲ ਕਟੋਰੀ-ਚਮਚ ਨਾ ਮਿਲਣ 'ਤੇ ਗੁੱਸੇ 'ਚ ਸਖਸ਼ ਨੇ CM ਹੈਲਪਲਾਈਨ 'ਤੇ ਕੀਤਾ ਫੋਨ!

ਸਮੋਸੇ ਨਾਲ ਕਟੋਰੀ-ਚਮਚ ਨਾ ਮਿਲਣ 'ਤੇ ਗੁੱਸੇ 'ਚ ਸਖਸ਼ ਨੇ CM ਹੈਲਪਲਾਈਨ 'ਤੇ ਕੀਤਾ ਫੋਨ! (ਸੰਕੇਤਿਕ ਫੋਟੋ)

ਸਮੋਸੇ ਨਾਲ ਕਟੋਰੀ-ਚਮਚ ਨਾ ਮਿਲਣ 'ਤੇ ਗੁੱਸੇ 'ਚ ਸਖਸ਼ ਨੇ CM ਹੈਲਪਲਾਈਨ 'ਤੇ ਕੀਤਾ ਫੋਨ! (ਸੰਕੇਤਿਕ ਫੋਟੋ)

ਵਿਅਕਤੀ ਨੇ ਸ਼ਿਕਾਇਤ 'ਚ ਕਿਹਾ- ਛਤਰਪੁਰ ਦੇ ਬੱਸ ਸਟਾਪ 'ਤੇ ਰਾਕੇਸ਼ ਸਮੋਸੇ ਨਾਮ ਦੀ ਦੁਕਾਨ ਹੈ। ਜੋ ਇੱਥੇ ਸਮੋਸੇ ਪੈਕ ਕਰਵਾਉਂਦਾ ਹੈ, ਉਸ ਨੂੰ ਕਟੋਰਾ-ਚਮਚਾ ਨਹੀਂ ਦਿੱਤਾ ਜਾਂਦਾ। ਕਿਰਪਾ ਕਰਕੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰੋ।

  • Share this:

    Man Calls CM Helpline for Bowl-Spoon with Samosa: ਮੱਧ ਪ੍ਰਦੇਸ਼ 'ਚ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸੀਐੱਮ ਹੈਲਪਲਾਈਨ ਨੰਬਰ 'ਤੇ ਇਕ ਵਿਅਕਤੀ ਦਾ ਕਾਲ ਆਇਆ ਕਿਉਂਕਿ ਦੁਕਾਨਦਾਰ ਵੱਲੋਂ ਉਸ ਨੂੰ ਸਮੋਸੇ ਨਾਲ ਕਟੋਰਾ ਅਤੇ ਚਮਚਾ ਪੈਕ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗਾਹਕ ਨੇ ਦੁਕਾਨਦਾਰ ਦੀ ਸ਼ਿਕਾਇਤ ਹੋਰ ਕਿਤੇ ਨਹੀਂ ਸਗੋਂ ਸਿੱਧੇ ਮੁੱਖ ਮੰਤਰੀ ਦਫ਼ਤਰ ਵਿੱਚ ਕੀਤੀ ਹੈ। ਇਹ ਮਾਮਲਾ ਫਿਲਹਾਲ ਮੀਡੀਆ ਅਤੇ ਸੋਸ਼ਲ ਪਲੇਟਫਾਰਮ 'ਤੇ ਸੁਰਖੀਆਂ ਬਟੋਰ ਰਿਹਾ ਹੈ।

    ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦਾ ਹੈ। ਇੱਥੇ ਵੰਸ਼ ਬਹਾਦੁਰ ਨਾਂ ਦੇ ਨੌਜਵਾਨ ਨੇ ਇਕ ਬਹੁਤ ਹੀ ਮਸ਼ਹੂਰ ਸਮੋਸੇ ਦੀ ਦੁਕਾਨ ਤੋਂ ਸਮੋਸੇ ਪੈਕ ਕੀਤੇ। ਆਮ ਤੌਰ 'ਤੇ ਸਮੋਸੇ ਦੇ ਨਾਲ ਕਟੋਰੀ ਅਤੇ ਚਮਚਾ ਦੁਕਾਨ 'ਤੇ ਪੈਕ ਨਹੀਂ ਕੀਤਾ ਜਾਂਦਾ। ਨੌਜਵਾਨ ਨੇ ਜਦੋਂ ਬਿਨਾਂ ਕਟੋਰੀ-ਚਮਚ ਦੇ ਸਮੋਸੇ ਪੈਕ ਹੁੰਦੇ ਦੇਖਿਆ ਤਾਂ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਜਾਰੀ ਹੈਲਪਲਾਈਨ 'ਤੇ ਫ਼ੋਨ ਕਰ ਦਿੱਤਾ। ਇਹ ਮਾਮਲਾ 30 ਅਗਸਤ ਦਾ ਦੱਸਿਆ ਜਾ ਰਿਹਾ ਹੈ।


    ਵਿਅਕਤੀ ਨੇ ਸ਼ਿਕਾਇਤ 'ਚ ਕਿਹਾ- ਛਤਰਪੁਰ ਦੇ ਬੱਸ ਸਟਾਪ 'ਤੇ ਰਾਕੇਸ਼ ਸਮੋਸੇ ਨਾਮ ਦੀ ਦੁਕਾਨ ਹੈ। ਜੋ ਇੱਥੇ ਸਮੋਸੇ ਪੈਕ ਕਰਵਾਉਂਦਾ ਹੈ, ਉਸ ਨੂੰ ਕਟੋਰਾ-ਚਮਚਾ ਨਹੀਂ ਦਿੱਤਾ ਜਾਂਦਾ। ਕਿਰਪਾ ਕਰਕੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰੋ। ਉਸ ਸਮੇਂ ਨੌਜਵਾਨ ਦੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ 5 ਦਿਨਾਂ ਬਾਅਦ ਇਹ ਸ਼ਿਕਾਇਤ ਇਹ ਕਹਿ ਕੇ ਬੰਦ ਕਰ ਦਿੱਤੀ ਗਈ ਕਿ ਇਹ ਸੀਐਮ ਹੈਲਪਲਾਈਨ ਪੋਰਟਲ ਨਾਲ ਸਬੰਧਤ ਨਹੀਂ ਹੈ। ਫਿਲਹਾਲ ਇਹ ਘਟਨਾ ਇੰਟਰਨੈੱਟ 'ਤੇ ਮਜ਼ਾਕ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਇਸ ਨੂੰ ਅੰਨ੍ਹੇਵਾਹ ਸ਼ੇਅਰ ਕਰ ਰਹੇ ਹਨ।

    Published by:Ashish Sharma
    First published:

    Tags: CMs, Helpline, Madhya Pradesh