• Home
  • »
  • News
  • »
  • national
  • »
  • THE CAR OF THE FAMILY FELL INTO THE CANAL KILLED THREE NARNAUL IN HARYANA

ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ 'ਚ ਡਿੱਗੀ, ਤਿੰਨ ਲੋਕਾਂ ਦੀ ਮੌਤ

ਹਰਿਆਣਾ ਦੇ ਨਾਰਨੌਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ ਵਿੱਚ ਡਿੱਗ ਗਈ। ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਕਿਸੇ ਤਰ੍ਹਾਂ 13 ਸਾਲ ਦੀ ਬੱਚੀ ਬਚ ਗਈ। ਪੁਲਿਸ ਲਾਸ਼ਾਂ ਦੀ ਭਾਲ ਕਰ ਰਹੀ ਹੈ ਅਤੇ ਕਾਰ ਨੂੰ ਬਾਹਰ ਕੱਢ ਲਿਆ ਗਿਆ ਹੈ।

ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ 'ਚ ਡਿੱਗੀ, ਤਿੰਨ ਲੋਕਾਂ ਦੀ ਮੌਤ

ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ 'ਚ ਡਿੱਗੀ, ਤਿੰਨ ਲੋਕਾਂ ਦੀ ਮੌਤ

  • Share this:
    ਮਹਿੰਦਰਗੜ੍ਹ : ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਮਹਿੰਦਰਗੜ੍ਹ-ਰੇਵਾੜੀ ਰੋਡ 'ਤੇ ਰਾਤ ਕਰੀਬ ਦੋ ਵਜੇ ਵਾਪਰਿਆ। ਜਿੱਥੇ ਨਾਰਨੌਲ ਦੇ ਪਿੰਡ ਅਘੀਹਰ ਵਿੱਚ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ ਵਿੱਚ ਡਿੱਗ ਗਈ। ਹਾਦਸੇ ਦੇ ਸਮੇਂ ਕਾਰ ਵਿੱਚ ਇੱਕੋ ਪਰਿਵਾਰ ਦੇ 4 ਲੋਕ ਸਵਾਰ ਸਨ। ਕਾਰ 'ਚ ਸਵਾਰ 13 ਸਾਲਾ ਲੜਕੀ ਕਿਸੇ ਤਰ੍ਹਾਂ ਨਹਿਰ 'ਚੋਂ ਬਾਹਰ ਨਿਕਲੀ। ਉਸ ਨੇ ਹਾਦਸੇ ਦੀ ਜਾਣਕਾਰੀ ਦਿੱਤੀ।

    ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ ਵਿੱਚ ਡਿੱਗ ਗਈ। ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਕਿਸੇ ਤਰ੍ਹਾਂ 13 ਸਾਲ ਦੀ ਬੱਚੀ ਬਚ ਗਈ। ਪੁਲਿਸ ਲਾਸ਼ਾਂ ਦੀ ਭਾਲ ਕਰ ਰਹੀ ਹੈ ਅਤੇ ਕਾਰ ਨੂੰ ਬਾਹਰ ਕੱਢ ਲਿਆ ਗਿਆ ਹੈ।

    ਇਸ ਹਾਦਸੇ ਵਿੱਚ ਉਸ ਦੇ ਮਾਤਾ-ਪਿਤਾ ਅਤੇ 7 ਸਾਲਾ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੂੰ ਹੁਣ ਤੱਕ ਤਿੰਨਾਂ ਵਿੱਚੋਂ ਸਿਰਫ਼ ਇੱਕ ਦੀ ਹੀ ਲਾਸ਼ ਮਿਲੀ ਹੈ। ਪੁਲੀਸ ਕਾਰ ਵਿੱਚ ਸਵਾਰ ਮ੍ਰਿਤਕਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਫਿਲਹਾਲ ਨਹਿਰ 'ਚ ਲਾਸ਼ਾਂ ਦੀ ਭਾਲ ਜਾਰੀ ਹੈ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਲੱਗੀ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ।
    Published by:Sukhwinder Singh
    First published: