Home /News /national /

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਟਰਾਲੇ ਨਾਲ ਵੱਜੀ, ਮਾਂ-ਪੁੱਤ ਦੀ ਮੌਤ, ਪਿਓ-ਧੀ ਸਮੇਤ 3 ਜ਼ਖਮੀ

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਟਰਾਲੇ ਨਾਲ ਵੱਜੀ, ਮਾਂ-ਪੁੱਤ ਦੀ ਮੌਤ, ਪਿਓ-ਧੀ ਸਮੇਤ 3 ਜ਼ਖਮੀ

ਮ੍ਰਿਤਕਾਂ ਦੀ ਫਾਇਲ ਫੋਟੋ

ਮ੍ਰਿਤਕਾਂ ਦੀ ਫਾਇਲ ਫੋਟੋ

ਇਕ ਪਰਿਵਾਰ ਕਾਰ 'ਚ ਲੁਧਿਆਣਾ ਦੇ ਮਾਛੀਵਾੜਾ 'ਚ ਵਿਆਹ ਸਮਾਗਮ ਤੋਂ ਵਾਪਸ ਹਰਿਆਣਾ ਦੇ ਯਮੁਨਾਨਗਰ ਜਾ ਰਿਹਾ ਸੀ। ਇਸ ਦੌਰਾਨ ਅੰਬਾਲਾ ਦੇ ਯਮੁਨਾਨਗਰ ਰੋਡ 'ਤੇ ਟੇਪਲਾ ਕੋਲ ਖੜ੍ਹੀ ਟਰਾਲੀ ਨਾਲ ਪਿੱਛੇ ਤੋਂ ਇਕ ਕਾਰ ਟਕਰਾ ਗਈ

  • Share this:

ਅੰਬਾਲਾ- ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ ਹੋ ਗਈ। ਇਕ ਪਰਿਵਾਰ ਕਾਰ 'ਚ ਲੁਧਿਆਣਾ ਦੇ ਮਾਛੀਵਾੜਾ 'ਚ ਵਿਆਹ ਸਮਾਗਮ ਤੋਂ ਵਾਪਸ ਹਰਿਆਣਾ ਦੇ ਯਮੁਨਾਨਗਰ ਜਾ ਰਿਹਾ ਸੀ। ਇਸ ਦੌਰਾਨ ਅੰਬਾਲਾ ਦੇ ਯਮੁਨਾਨਗਰ ਰੋਡ 'ਤੇ ਟੇਪਲਾ ਕੋਲ ਖੜ੍ਹੀ ਟਰਾਲੀ ਨਾਲ ਪਿੱਛੇ ਤੋਂ ਇਕ ਕਾਰ ਟਕਰਾ ਗਈ। ਘਟਨਾ 'ਚ 10 ਸਾਲਾ ਬੱਚੇ ਅਕੁਲ ਅਗਰਵਾਲ ਅਤੇ ਉਸ ਦੀ ਮਾਂ ਪੂਨਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ਚਲਾ ਰਹੇ ਕਪਿਲ ਅਗਰਵਾਲ ਸਮੇਤ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਜਾਣਕਾਰੀ ਮੁਤਾਬਕ ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਖਮੀਆਂ ਦੇ ਰਿਸ਼ਤੇਦਾਰ ਵੀ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਪਹੁੰਚੇ। ਰਿਸ਼ਤੇਦਾਰ ਮਨਮੋਹਨ ਨੇ ਦੱਸਿਆ ਕਿ ਕਪਿਲ ਅਗਰਵਾਲ ਉਸ ਦਾ ਚਚੇਰਾ ਭਰਾ ਸੀ। ਉਹ ਆਪਣੀ ਪਤਨੀ ਪੂਨਮ, ਬੇਟੇ ਅਕੁਲ, ਮਾਂ ਸ਼ਸ਼ੀ ਅਗਰਵਾਲ ਅਤੇ ਬੇਟੀ ਸ਼ਾਨੂ ਪੰਜਾਬ ਦੇ ਵਿਆਹ ਸਮਾਗਮ ਤੋਂ ਯਮੁਨਾਨਗਰ ਪਰਤ ਰਹੇ ਸਨ। ਇਸ ਦੌਰਾਨ ਅੰਬਾਲਾ ਨੇੜੇ ਤੇਪਲਾ ਵਿਖੇ ਉਸ ਦੀ ਕਾਰ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਹਾਦਸੇ 'ਚ ਕਪਿਲ ਦੀ ਪਤਨੀ ਅਤੇ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਪਿਲ ਦੀ ਮਾਂ, ਉਨ੍ਹਾਂ ਦੀ ਬੇਟੀ ਅਤੇ ਕਪਿਲ ਜ਼ਖਮੀ ਹਨ।



ਸਾਹਾ ਨੇ ਥਾਣਾ ਇੰਚਾਰਜ ਯਸ਼ਦੀਪ ਸਿੰਘ ਪੁਲਿਸ ਪਾਰਟੀ ਨਾਲ ਸਮੇਤ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਅੰਬਾਲਾ ਕੈਂਟ ਹਸਪਤਾਲ ਪਹੁੰਚਾਇਆ। ਐਸਐਚਓ ਯਸ਼ਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਡਾਇਲ 112 ਤੋਂ ਇੱਕ ਕਾਲ ਆਈ ਸੀ। ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਕਾਰ ਸਵਾਰ ਪੰਜਾਬ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਖੜ੍ਹੇ ਵਾਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਲੀ ਸੜਕ ਦੇ ਬਾਹਰ ਸਾਈਡ ’ਤੇ ਖੜ੍ਹੀ ਸੀ, ਪਰ ਫਿਰ ਵੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Published by:Ashish Sharma
First published:

Tags: Ambala, Car accident, Death, Haryana, Ludhiana, Road accident