• Home
  • »
  • News
  • »
  • national
  • »
  • THE CENTER SENT A NEW PROPOSAL TO THE FARMERS ASKING THEM TO DISMISS THE CASE WITH IMMEDIATE EFFECT

ਕਿਸਾਨਾਂ 'ਤੇ ਦਰਜ ਪਰਚੇ ਤੁਰਤ ਰੱਦ ਕਰਨ ਲਈ ਕੇਂਦਰ ਤਿਆਰ, ਅੱਜ ਸ਼ਾਹ ਤੇ ਤੋਮਰ ਨਾਲ ਮੁਲਾਕਾਤ ਦੀ ਸੰਭਾਵਨਾ: ਸੂਤਰ

ਕਿਸਾਨਾਂ 'ਤੇ ਦਰਜ ਪਰਚੇ ਤੁਰਤ ਰੱਦ ਕਰਨ ਲਈ ਕੇਂਦਰ ਤਿਆਰ, ਅੱਜ ਸ਼ਾਹ ਤੇ ਤੋਮਰ ਨਾਲ ਮੁਲਾਕਾਤ ਦੀ ਸੰਭਾਵਨਾ

  • Share this:
    ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਨਵਾਂ ਪ੍ਰਸਤਾਵ ਭੇਜਿਆ ਹੈ, ਜਿਸ ਵਿਚ ਤੁਰਤ ਪ੍ਰਭਾਵ ਤੋਂ ਪਰਚੇ ਰੱਦ ਕਰਨ ਦੀ ਗੱਲ ਕਹੀ ਗਈ ਹੈ।


    ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਕੇਂਦਰੀ ਮੰਤਰੀਆਂ ਅਮਿਤ ਸ਼ਾਹ ਅਤੇ ਨਰਿੰਦਰ ਸਿੰਘ ਤੋਮਰ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਖੇਤੀਬਾੜੀ ਨਾਲ ਸਬੰਧਤ ਉਨ੍ਹਾਂ ਦੇ ਬਕਾਇਆ ਮੁੱਦਿਆਂ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ।
    ਇਹ ਜਾਣਕਾਰੀ ਮੋਰਚੇ ਨਾਲ ਸਬੰਧਤ ਸੂਤਰਾਂ ਤੋਂ ਮਿਲੀ ਹੈ। ਦੱਸ ਦਈਏ ਕਿ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਤੇ ਕਿਸਾਨੀ ਮੰਗਾਂ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੀ ਗਈ ਤਜਵੀਜ਼ ਦੇ ਕਈ ਨੁਕਤਿਆਂ ’ਤੇ ਇਤਰਾਜ਼ ਤੇ ਖ਼ਦਸ਼ੇ ਜ਼ਾਹਿਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗਿਆ ਸੀ।


    ਮੋਰਚੇ ਨੇ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਕਿ ਐੱਮਐੱਸਪੀ ਕਮੇਟੀ ਦੀ ਬਣਤਰ ਬਾਰੇ ਸਥਿਤੀ ਸਪਸ਼ਟ ਹੋਣ ਤੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ ਤੱਕ ਮੋਰਚੇ ਨਹੀਂ ਹਟਾਏ ਜਾਣਗੇ। ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵੱਲੋਂ ਭੇਜੇ 5 ਬਿੰਦੂਆਂ ਵਾਲੇ ਖਰੜੇ/ਤਜਵੀਜ਼ ਬਾਰੇ ਕਰੀਬ 3 ਘੰਟੇ ਬੈਠਕ ਕੀਤੀ, ਜਿਸ ਵਿੱਚ ਸਰਕਾਰ ਦੇ ਨਜ਼ਰੀਏ ਬਾਰੇ ਮੰਥਨ ਕੀਤਾ ਗਿਆ।


    ਮੋਰਚੇ ਨੇ ਅੱਜ ਬਾਅਦ ਦੁਪਹਿਰ ਦੋ ਵਜੇ ਮੁੜ ਮੀਟਿੰਗ ਸੱਦੀ ਹੈ। ਮੋਰਚੇ ਨੇ ਪਹਿਲਾਂ ਮੋਰਚੇ ਹਟਾਉਣ ਤੇ ਫਿਰ ਕੇਸ ਵਾਪਸ ਲੈਣ ਦੀ ਕੇਂਦਰ ਸਰਕਾਰ ਦੀ ਸ਼ਰਤ ਰੱਦ ਕਰ ਦਿੱਤੀ ਸੀ। ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਨਵਾਂ ਪ੍ਰਸਤਾਵ ਭੇਜਿਆ ਹੈ, ਜਿਸ ਵਿਚ ਤੁਰਤ ਪ੍ਰਭਾਵ ਤੋਂ ਪਰਚੇ ਰੱਦ ਕਰਨ ਦੀ ਗੱਲ ਕਹੀ ਗਈ ਹੈ।
    Published by:Gurwinder Singh
    First published:
    Advertisement
    Advertisement