ਪਾਣੀਪਤ- ਆਰਟੀਆਈ 'ਚ ਖੁਲਾਸਾ ਹੋਇਆ ਹੈ ਕਿ ਕੇਂਦਰ ਸਰਕਾਰ ਕੋਲ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਅਤੇ ਪਲਾਇਨ ਕਰਕੇ ਵਾਪਸ ਪਰਤੇ ਲੋਕਾਂ ਬਾਰੇ ਜਾਣਕਾਰੀ ਨਹੀਂ ਹੈ। ਜੰਮੂ ਅਤੇ ਕਸ਼ਮੀਰ ਪੁਲਿਸ ਦੇ ਜੰਮੂ ਹੈੱਡਕੁਆਰਟਰ ਦੀ ਡੀਐਸਪੀ ਅਤੇ ਜਨ ਸੂਚਨਾ ਅਧਿਕਾਰੀ ਸਵਾਤੀ ਸ਼ਰਮਾ ਨੇ 27 ਅਪ੍ਰੈਲ 2022 ਦੇ ਆਪਣੇ ਪੱਤਰ ਰਾਹੀਂ ਆਰਟੀਆਈ ਵਿੱਚ ਦੱਸਿਆ ਕਿ 1989 ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਜੰਮੂ ਵਿੱਚ ਅੱਤਵਾਦੀਆਂ ਹੱਥੋਂ ਸਿਰਫ਼ 2 ਕਸ਼ਮੀਰੀ ਪੰਡਤ ਮਾਰੇ ਗਏ ਹਨ। ਜਦੋਂ ਕਿ ਇਸ ਸਮੇਂ ਦੌਰਾਨ ਅੱਤਵਾਦੀਆਂ ਵੱਲੋਂ ਮਾਰੇ ਗਏ ਕੁੱਲ 274 ਵਿਅਕਤੀਆਂ ਵਿੱਚੋਂ 197 ਹਿੰਦੂ, 37 ਮੁਸਲਮਾਨ, 36 ਸਿੱਖ ਅਤੇ 2 ਅਣਪਛਾਤੇ ਸਨ। ਦੂਜੇ ਪਾਸੇ ਜ਼ੋਨਲ ਪੁਲਿਸ ਹੈੱਡ ਕੁਆਟਰ ਕਸ਼ਮੀਰ ਦੇ ਪਬਲਿਕ ਇਨਫਰਮੇਸ਼ਨ ਅਫਸਰ ਨੇ 1 ਅਪ੍ਰੈਲ 2022 ਦੇ ਆਪਣੇ ਪੱਤਰ ਵਿੱਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਅੱਤਵਾਦੀਆਂ ਵੱਲੋਂ ਮਾਰੇ ਗਏ ਕਸ਼ਮੀਰੀ ਪੰਡਤਾਂ, ਮੁਸਲਮਾਨਾਂ ਅਤੇ ਹੋਰ ਧਰਮਾਂ ਦੇ ਲੋਕਾਂ ਦੀ ਗਿਣਤੀ ਅਤੇ ਪਰਵਾਸੀਆਂ ਦੀ ਵਾਪਸੀ ਬਾਰੇ ਜਾਣਕਾਰੀ ਦੇਣ ਨਾਲ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਖ਼ਤਰੇ ਵਿੱਚ ਪੈ ਜਾਵੇਗੀ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 1989 ਤੋਂ ਲੈ ਕੇ ਅੱਜ ਤੱਕ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਕਸ਼ਮੀਰੀ ਪੰਡਤਾਂ, ਮੁਸਲਮਾਨਾਂ ਅਤੇ ਹੋਰਾਂ ਦੀ ਗਿਣਤੀ ਬਾਰੇ ਕੇਂਦਰ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਨੂੰ ਇਹ ਵੀ ਨਹੀਂ ਪਤਾ ਕਿ ਦੇਸ਼ ਛੱਡ ਕੇ ਭੱਜੇ ਕਿੰਨੇ ਕਸ਼ਮੀਰੀ ਪੰਡਤਾਂ ਨੂੰ ਮੁੜ ਕਸ਼ਮੀਰ ਵਿੱਚ ਵਸਾਇਆ ਗਿਆ ਹੈ।
ਇਹ ਹੈਰਾਨ ਕਰਨ ਵਾਲਾ ਖੁਲਾਸਾ ਪਾਣੀਪਤ (ਹਰਿਆਣਾ) ਦੇ ਆਰਟੀਆਈ ਕਾਰਕੁਨ ਪੀਪੀ ਕਪੂਰ ਨੇ ਆਰਟੀਆਈ ਤੋਂ ਮਿਲੀ ਜਾਣਕਾਰੀ ਨਾਲ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਉਪ ਸਕੱਤਰ ਅਤੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਕਬੀਰਾਜ ਸਾਬਰ ਨੇ 26 ਅਪ੍ਰੈਲ 2022 ਨੂੰ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਜੰਮੂ-ਕਸ਼ਮੀਰ ਵਿੱਚ 1989 ਤੋਂ ਅੱਤਵਾਦੀਆਂ ਵੱਲੋਂ ਮਾਰੇ ਗਏ ਇਨ੍ਹਾਂ ਮਰਨ ਵਾਲਿਆਂ ਦੀ ਕੁੱਲ ਗਿਣਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।
ਕੁੱਲ 44,684 ਪਰਿਵਾਰ (1,54,712 ਲੋਕ) ਜੰਮੂ ਅਤੇ ਕਸ਼ਮੀਰ ਤੋਂ ਪਰਵਾਸ ਕਰ ਗਏ। ਇਨ੍ਹਾਂ ਪ੍ਰਵਾਸੀਆਂ ਵਿੱਚੋਂ ਕਿੰਨੇ ਕਸ਼ਮੀਰੀ ਪੰਡਿਤ ਸਨ, ਕਿੰਨੇ ਮੁਸਲਮਾਨ ਸਨ ਜਾਂ ਹੋਰ, ਇਹ ਜਾਣਕਾਰੀ ਵੀ ਕੇਂਦਰ ਸਰਕਾਰ ਕੋਲ ਉਪਲਬਧ ਨਹੀਂ ਹੈ। ਕੇਂਦਰ ਸਰਕਾਰ ਕੋਲ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਹੈ ਕਿ ਅੱਜ ਤੱਕ ਕਿੰਨੇ ਕਸ਼ਮੀਰੀ ਪੰਡਤਾਂ ਨੂੰ ਮੁੜ ਕਸ਼ਮੀਰ ਵਿੱਚ ਵਸਾਇਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jammu and kashmir, Modi government, Narendra modi, RTI query