ਸ਼ੁੱਕਰਵਾਰ ਨੂੰ ਸਰਕਾਰ ਨੇ ਪਾਸਪੋਰਟ ਦੇ ਲਈ ਪੁਲਿਸ ਤਸਦੀਕ ਪ੍ਰਕਿਰਿਆ ਨੂੰ ਸੌਖੀ ਬਣਾਉਣ ਲਈ ਇੱਕ ਨਵਾਂ ਮੋਬਾਈਲ ਐਪ 'mPassport Poilce App' ਲਾਂਚ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਲਾਂਚ ਕੀਤੀ ਗਈ ਇਸ ਐਪ ਦੀ ਮਦਦ ਨਾਲ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਕਰਨ ਦੇ ਵਿੱਚ ਸਮੇਂ ਦੀ ਵੀ ਬਹੁਤ ਬਚਤ ਹੋਵੇਗੀ।ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਪ ਦੀ ਮਦਦ ਨਾਲ ਪਾਸਪੋਰਟ ਜਾਰੀ ਕਰਨ ਦੀ ਸਮਾਂ ਸੀਮਾ ਦਸ ਦਿਨ ਘੱਟ ਹੋ ਜਾਵੇਗੀ। ਯਾਨੀ ਹੁਣ ਜੋ ਵੀ ਵਿਅਕਤੀ ਪਾਸਪੋਰਟ ਲਈ ਅਪਲਾਈ ਕਰੇਗਾ ਉਸ ਨੂੰ ਪੰਜ ਦਿਨਾਂ ਵਿੱਚ ਹੀ ਪਾਸਪੋਰਟ ਮਿਲ ਜਾਵੇਗਾ।
ਕਾਗਜ਼ ਰਹਿਤ ਹੋਵੇਗੀ ਇਹ ਸਾਰੀ ਪ੍ਰਕਿਰਿਆ
ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਜਾਰੀ ਕਰਨ ਲਈ ਪੁਲਿਸ ਤਸਦੀਕ ਦੀ ਪ੍ਰਕਿ ਰਿਆ ਨੂੰ ਸੁਚਾਰੂ ਬਣਾਉਣ ਅਤੇ ਤੇਜ਼ ਕਰਨ ਦੇ ਲਈ 'mPassport Poilce App' ਲਾਂਚ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੁਰੱਖਿਆ ਬਲ ਸਥਾਪਨਾ ਦਿਵਸ ਦੇ ਮੌਕੇ 'ਤੇ 16 ਫਰਵਰੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੇ ਜਵਾਨਾਂ ਨੂੰ 350 ਮੋਬਾਈਲ ਟੈਬਲੇਟ ਸਮਰਪਿਤ ਕੀਤੇ ਸਨ। ਵਿਦੇਸ਼ ਮੰਤਰਾਲੇ ਦੇ ਖੇਤਰੀ ਪਾਸਪੋਰਟ ਦਫਤਰ ਦੇ ਮੁਤਾਬਕ ਇਹ ਉਪਕਰਣ ਹੁਣ ਪੁਲਿਸ ਤਸਦੀਕ ਅਤੇ ਰਿਪੋਰਟ ਜਮ੍ਹਾਂ ਕਰਾਉਣ ਦੀ ਪੂਰੀ ਪ੍ਰਕਿਰਿਆ ਨੂੰ ਕਾਗਜ਼ ਰਹਿਤ ਬਣਾਉਣ ਦੇ ਯੋਗ ਹੋਣਗੇ।
ਹੁਣ ਜਲਦੀ ਪੂਰੀ ਹੋ ਜਾਵੇਗੀ ਪਾਸਪੋਰਟ ਦੀ ਪ੍ਰਕਿਰਿਆ
ਦਿਲੀ ਦੇ ਖੇਤਰੀ ਪਾਸਪੋਰਟ ਅਧਿਕਾਰੀ ਅਭਿਸ਼ੇਕ ਦੂਬੇ ਦੇ ਮੁਤਾਬਕ ਐਪ ਅਤੇ ਡਿਵਾਈਸ ਦੀ ਮਦਦ ਨਾਲ ਪਾਸਪੋਰਟ ਜਾਰੀ ਕਰਨ ਦੀ ਸਮਾਂ ਸੀਮਾ ਨੂੰ ਘਟਾ ਕੇ ਦਸ ਦਿਨ ਕੀਤਾ ਜਾ ਸਕਦਾ ਹੈ। ਪਹਿਲਾਂ ਇਸ ਪ੍ਰਕਿਰਿਆ ਵਿੱਚ 15 ਦਿਨ ਲੱਗਦੇ ਸਨ, ਜੋ ਹੁਣ ਸਿਰਫ਼ 5 ਦਿਨਾਂ ਵਿੱਚ ਹੀ ਹੋ ਸਕਦੇ ਹਨ। ਇਸ ਦੇ ਨਾਲ ਹੀ ਪਾਸਪੋਰਟ ਪ੍ਰਕਿਰਿਆ ਸਰਲ ਅਤੇ ਪਾਰਦਰਸ਼ੀ ਹੋਵੇਗੀ।
ਆਰਪੀਓ ਦਿੱਲੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਖੇਤਰੀ ਪਾਸਪੋਰਟ ਦਫਤਰ ਦਿੱਲੀ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ 'mPassport Poilce App' ਦੀ ਮਦਦ ਨਾਲ ਪੁਲਿਸ ਵੈਰੀਫਿਕੇਸ਼ਨ ਦੀ ਪ੍ਰਕਿ ਰਿਆ ਨੂੰ ਬਹੁਤ ਮਦਦ ਮਿਲੇਗੀ। ਇਸ ਦੇ ਨਾਲ ਹੀ ਸਮੇਂ ਦੀ ਵੀ ਕਾਫੀ ਬੱਚਤ ਹੋਵੇਗੀ। ਉਨ੍ਹਾਂ ਲਿਖਿਆ ਕਿ "ਟੇਬਲੈਟਾਂ ਦੀ ਵਰਤੋਂ ਕਰ ਕੇ ਤਸਦੀਕ ਦੀ ਪ੍ਰਕਿਰਿਆ ਨੂੰ 15 ਦਿਨਾਂ ਤੋਂ ਘਟਾ ਕੇ 5 ਦਿਨ ਕਰਨ ਦੀ ਯੋਜਨਾ ਹੈ, ਜੋ ਕਿ ਨਾਗਰਿਕ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ। ਇਸ ਨਾਲ ਪਾਸਪੋਰਟ ਜਾਰੀ ਕਰਨ ਦੀ ਸਮਾਂ ਸੀਮਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾਵੇਗਾ।"
पासपोर्ट के त्वरित वेरिफिकेशन के लिए पासपोर्ट मोबाइल एप्लीकेशन का लोकार्पण किया। डिजिटल वेरिफिकेशन होने से समय की बचत के साथ-साथ जाँच में पारदर्शिता आएगी।
आज उठाये गये ये कदम स्मार्ट पुलिसिंग के लिए मोदी जी द्वारा स्थापित पुलिस टेक्नोलॉजी मिशन की दिशा में महत्वपूर्ण प्रयास हैं। pic.twitter.com/mf7AMj3YyA
— Amit Shah (@AmitShah) February 16, 2023
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੀਤਾ ਟਵੀਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵੀਰਵਾਰ ਨੂੰ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, "ਪਾਸਪੋਰਟਾਂ ਦੀ ਤਤਕਾਲ ਤਸਦੀਕ ਲਈ ਪਾਸਪੋਰਟ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ। ਡਿਜੀਟਲ ਵੈਰੀਫਿਕੇਸ਼ਨ ਸਮੇਂ ਦੀ ਬਚਤ ਦੇ ਨਾਲ-ਨਾਲ ਜਾਂਚ ਵਿੱਚ ਪਾਰਦਰਸ਼ਤਾ ਲਿਆਏਗੀ। ਅੱਜ ਚੁੱਕੇ ਗਏ ਇਹ ਕਦਮ ਮੋਦੀ ਜੀ ਦੁਆਰਾ ਸਮਾਰਟ ਪੁਲਿਸਿੰਗ ਲਈ ਸਥਾਪਤ ਕੀਤੀ ਗਈ ਪੁਲਿਸ ਤਕਨਾਲੋਜੀ ਦੇ ਅਨੁਸਾਰ ਹਨ। "ਮਿਸ਼ਨ ਵੱਲ ਮਹੱਤਵਪੂਰਨ ਯਤਨ ਹੋ ਰਹੇ ਹਨ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amit Shah, India, MPassport Police App, Passports