ਵਿੱਤ ਮੰਤਰੀ ਦੇ ਦਫਤਰ ਦੇ ਬਾਹਰ ਕੱਚੇ ਕਾਮਿਆਂ ਨੇ ਠੰਡ 'ਚ ਉਤਾਰੇ ਕੱਪੜੇ

News18 Punjabi | News18 Punjab
Updated: November 19, 2020, 2:41 PM IST
share image
ਵਿੱਤ ਮੰਤਰੀ ਦੇ ਦਫਤਰ ਦੇ ਬਾਹਰ ਕੱਚੇ ਕਾਮਿਆਂ ਨੇ ਠੰਡ 'ਚ ਉਤਾਰੇ ਕੱਪੜੇ
ਵਿੱਤ ਮੰਤਰੀ ਦੇ ਦਫਤਰ ਦੇ ਬਾਹਰ ਕੱਚੇ ਕਾਮਿਆਂ ਨੇ ਠੰਡ 'ਚ ਉਤਾਰੇ ਕੱਪੜੇ

ਸੂਬਾ ਪ੍ਰਧਾਨ ਸਾਥੀ ਰਣਜੀਤ ਸਿੰਘ ਰਾਣਵਾਂ  ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਦਰਜ਼ਾਚਾਰ ਮੁਲਾਜ਼ਮਾਂ ਨੂੰ ਡੀ.ਏ.ਦੀਆਂ ਕਿਸਤਾਂ ਅਤੇ ਬਕਾਇਆ ਨਾ ਦੇ ਕੇ ਅਤੇ ਉਲਟਾ 200/ਰੂਪੈ ਮਹੀਨਾਂ ਜੰਜ਼ੀਆ ਟੈਕਸ ਦੀ ਵਸੂਲੀ ਕਰਕੇ ਧੱਕਾ ਕਰ ਰਹੀ ਹੈ। ਕੇਂਦਰੀ ਤਨਖਾਹ ਸਕੇਲ ਜਬਰੀ ਲਾਗੂ ਕਰ ਦਿੱਤੇ ਹਨ।

  • Share this:
  • Facebook share img
  • Twitter share img
  • Linkedin share img
ਬਠਿੰਡਾ : ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਫੈਂਸਲੇ ਮੁਤਾਬਕ ਵੱਖੋ-ਵੱਖ ਵਿਭਾਗਾਂ ਦੇ ਚੌਥਾ ਦਰਜ਼ਾ,ਠੇਕਾ ਅਤੇ ਆਊਟ ਸੋਰਸ ਕਰਮਚਾਰੀਆਂ ਦੇ ਆਗੂਆਂ ਵੱਲੋਂ ਕੈਪਟਨ ਸਰਕਾਰ ਦੀਆਂ ਵਾਹਦਾ ਖਿਲਾਫੀਆਂ/ਧੱਕੇਸਾਹੀਆਂ ਵਿਰੁੱਧ ਕੜਕਦੀ ਠੰਡ ਵਿੱਚ "ਨੰਗੇ ਪਿੰਡੇ" ਬਜਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਖਜ਼ਾਨਾਂ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਰੋਸ ਰੈਲੀ ਵੀ ਕੀਤੀ।

ਸੂਬਾ ਪ੍ਰਧਾਨ ਸਾਥੀ ਰਣਜੀਤ ਸਿੰਘ ਰਾਣਵਾਂ  ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਦਰਜ਼ਾਚਾਰ ਮੁਲਾਜ਼ਮਾਂ ਨੂੰ ਡੀ.ਏ.ਦੀਆਂ ਕਿਸਤਾਂ ਅਤੇ ਬਕਾਇਆ ਨਾ ਦੇ ਕੇ ਅਤੇ ਉਲਟਾ 200/ਰੂਪੈ ਮਹੀਨਾਂ ਜੰਜ਼ੀਆ ਟੈਕਸ ਦੀ ਵਸੂਲੀ ਕਰਕੇ ਧੱਕਾ ਕਰ ਰਹੀ ਹੈ। ਕੇਂਦਰੀ ਤਨਖਾਹ ਸਕੇਲ ਜਬਰੀ ਲਾਗੂ ਕਰ ਦਿੱਤੇ ਹਨ। ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜਮ ਵੈਲਫੇਅਰ ਐਕਟ-2016 ਰੱਦੀ ਦੀ ਟੋਕਰੀ ਚ ਛੁੱਟ ਦਿੱਤਾ ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੀਤੇ ਫੈਂਸਲੇ ਮੁਤਾਬਕ ਬਰਾਬਰ-ਕੰਮ-ਬਰਾਬਰ ਉਜ਼ਰਤ ਲਾਗੂ ਨਹੀਂ ਕੀਤੀ ਜਾ ਰਹੀ,ਜਿਸ ਕਾਰਨ ਕੈਪਟਨ ਸਰਕਾਰ ਪ੍ਤੀ ਬੇ-ਭਰੋਸਗੀ ਪੈਦਾ ਹੋ ਗਈ ਹੈ। ਫੂਡ ਗ੍ਰੇਨ ਇਜੰਸੀਆਂ ਵਿੱਚ ਆਊਟ ਸੋਰਸ ਸਕਿਓਰਟੀਗਾਰਡਾਂ ਦਾ ਜੰਗੀ ਪੱਧਰ 'ਤੇ ਆਰਥਿਕ ਸੋਸ਼ਣ ਜਾਰੀ ਹੈ। ਈਪੀਐਫ ਵਿੱਚ ਵੱਡੀ ਪੱਧਰ ਤੇ ਘਪਲੇਬਾਜ਼ੀ ਕੀਤੀ ਜਾ ਰਹੀ ਹੈ।
ਖੁਰਾਕ ਸਪਲਾਈ ਵਿਭਾਗ ਦੇ ਪੀਆਰ ਚੌਕੀਦਾਰਾਂ ਨੂੰ ਮਾਨਯੋਗ ਸੁਪਰੀਮ ਕੋਰਟ/ਹਾਈ ਕੋਰਟ ਦੇ ਫੈਸਲਿਆਂ ਸਨਮੁੱਖ ਪੈਨਸ਼ਨਰੀ ਲਾਭ ਅਤੇ ਜੀ ਪੀ ਐਫ ਨੰਬਰ ਜਾਰੀ ਨਹੀਂ ਕੀਤੇ ਜਾ ਰਹੇ ,ਸਵ:ਕਰਚਾਰੀਆਂ ਦੇ ਪ੍ਰਿਵਾਰ ਨੌਕਰੀ ਲਈ ਤਰਸ ਰਹੇ ਹਨ ਅਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਮਨਜੀਤ ਸਿੰਘ ਪੰਜੂ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ, ਪਨਸਪ, ਸਿਹਤ ਅਤੇ ਪਨਗ੍ਰੇਨ ਵਿੱਚ ਦਿਹਾੜੀਦਾਰਾਂ,ਸਫਾਈ ਸੇਵਕਾਂ,ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ 4-4 ਮਹੀਨੇ ਬਿਨਾਂ ਤਨਖਾਹ ਤੋਂ ਫਾਕੇ ਕੱਟਣਾ ਪੈ ਰਿਹਾ ਹੈ। ਖਜਾਨਾਂ ਮੰਤਰੀ ਮਨਪ੍ਰੀਤ ਬਾਦਲ  ਨੂੰ ਦਿਹਾੜੀਦਾਰਾਂ ਦੀਆਂ ਉਜਰਤਾਂ ਵਿੱਚ ਤੁੱਛ ਵਾਧਾ ਵੀ ਖਜਾਨੇ ਤੇ ਭਾਰੀ ਬੋਝ ਲੱਗ ਰਿਹਾ ਹੈ ,ਪਰ ਅਪਣੀਆਂ ਤਨਖਾਹਾਂ ਸਮੇਤ 7-7 ਪੈਨਸ਼ਨਾਂ ਰੱਤੀ ਬੋਝ ਨਹੀਂ ਲੱਗ ਰਹੀਆਂ।

ਸਾਥੀ ਰਣਜੀਤ ਰਾਣਵਾਂ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਖਜਾਨਾਂ ਮੰਤਰੀ ਦੀਆਂ ਮੁਲਾਜਮ-ਮਜਦੂਰ ਵਿਰੋਧੀ ਨੀਤੀਆਂ ਕਾਰਨ 2022 ਦੇ ਚੋਣ ਦੰਗਲ ਵਿੱਚ ਕਾਂਗਰਸ ਦੇ ਰੱਥ ਦਾ ਪਹੀਆ ਅੱਧ-ਵਾਟੇ ਟੁੱਟੇਗਾ।ਆਗੂਆਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਮੁਲਾਜ਼ਮ, ਕਿਸਾਨ ਮਾਰੂ ਨੀਤੀਆਂ ਕਾਰਨ ਕਿਰਤੀ ਵਰਗ ਗੰਭੀਰ ਆਰਥਿਕ ਸੰਕਟ ਵਿੱਚ ਧੱਸ ਗਿਆ ਹੈ ,ਅੰਬਰ ਸੂੰਹਦੀ ਮਹਿੰਗਾਈ ਕਾਰਨ ਜੀਵਨ ਨਿਰਭਾਅ ਦੁੱਭਰ ਹੋ ਗਿਆ ਹੈ। ਇਸ ਕਰਕੇ ਦੇਸ ਦੀਆਂ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਕੀਤੀ ਜਾ ਰਹੀ ਦੇਸ ਵਿਆਪੀ ਹੜਤਾਲ ਵਿੱਚ ਵੀ ਭਰਵੀਂ ਸਮੂਲੀਅਤ ਕੀਤੀ ਜਾਵੇਗੀ। 05 ਦਸੰਬਰ ਨੂੰ ਸੰਗਰੂਰ ਵਿਖੇ ਦਰਜਾਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਮਹਾਂ ਪੰਚਾਇਤ ਸੱਦੀ ਗਈ ਹੈ ,ਜਿਸ ਵਿੱਚ ਅਗਲੇ ਤਿੱਖੇ ਸੰਘਰਸ਼ ਸਬੰਧੀ ਅੈਲਾਨ ਕੀਤੇ ਜਾਣਗੇ ।
Published by: Sukhwinder Singh
First published: November 19, 2020, 2:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading