King Cobra: ਕਿੰਗ ਕੋਬਰਾ ਦਾ ਨਾਮ ਸੁਣਦੇ ਹੀ ਲੋਕ ਡਰ ਜਾਂਦੇ ਹਨ। ਪਰ ਜ਼ਰਾ ਸੋਚੋ ਕਿ ਅਜਿਹੇ ਵਿਅਕਤੀ ਨਾਲ ਕੀ ਬੀਤੀ ਹੋਵੇਗੀ ਜਦੋਂ ਕੋਬਰਾ ਉਸ ਦੇ ਨਾਲ ਰਜਾਈ ਵਿਚ ਸੁੱਤਾ ਹੋਵੇਗਾ। ਅਜਿਹੀ ਹੀ ਇੱਕ ਘਟਨਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਸਿਰੋਂਜਾ ਵਿੱਚ ਇੱਕ ਨੌਜਵਾਨ ਨੇ ਆਪਣੇ ਕੰਬਲ ਵਿੱਚ ਕੋਬਰਾ ਦੇਖਿਆ। ਰਾਤ ਕਰੀਬ ਡੇਢ ਵਜੇ ਜਦੋਂ ਇਸ ਵਿਅਕਤੀ ਨੂੰ ਬੈੱਡ 'ਤੇ ਕੁਝ ਮਹਿਸੂਸ ਹੋਇਆ ਤਾਂ ਉਸ ਦੀ ਨੀਂਦ ਅਚਾਨਕ ਜਾਗ ਗਈ। ਜਿਵੇਂ ਹੀ ਕਮਰੇ ਦੀ ਲਾਈਟ ਜਗਾਈ ਤਾਂ ਰਜਾਈ ਵਿੱਚ ਸੱਪ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਉਹ ਰੌਲਾ ਪਾਉਂਦਾ ਘਰੋਂ ਬਾਹਰ ਭੱਜਿਆ। ਬੈੱਡ ਦੇ ਇੱਕ ਪਾਸੇ ਕੰਬਲ ਸੁੱਟਿਆ ਹੋਇਆ ਸੀ ਜਦੋਂ ਕਿ ਸੱਪ ਅਜੇ ਵੀ ਕੰਬਲ ਨਾਲ ਚਿੰਬੜਿਆ ਹੋਇਆ ਸੀ। ਘਬਰਾਏ ਹੋਏ ਆਦਮੀ ਨੇ ਫਟਾਫਟ ਸੱਪ ਫੜਨ ਵਾਲੇ ਦਾ ਨੰਬਰ ਡਾਇਲ ਕੀਤਾ। ਬਾਅਦ 'ਚ ਉਸ ਨੇ ਡੰਡੇ ਦੀ ਮਦਦ ਨਾਲ ਸੱਪ ਨੂੰ ਕਮਰੇ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ। ਪਰ ਸਾਰੀ ਰਾਤ ਉਹ ਡਰ ਦੇ ਮਾਰੇ ਦੂਜੇ ਕਮਰੇ ਵਿੱਚ ਰਿਹਾ।
ਆਦਮੀ ਨੇ ਦੱਸਿਆ ਕਿ ਨਾਗ ਆਪਣਾ ਫਨ ਫੈਲਾ ਬੈਡ ਦੇ ਆਲੇ-ਦੁਆਲੇ ਘੁੰਮ ਰਿਹਾ ਸੀ, । 15 ਮਿੰਟ ਬਾਅਦ ਸੱਪ ਸ਼ਾਂਤ ਹੋ ਗਿਆ ਅਤੇ ਬੈਡ ਹੇਠਾਂ ਚਲਾ ਗਿਆ, ਉਹ ਕਿਸੇ ਤਰ੍ਹਾਂ ਦੂਜੇ ਕਮਰੇ ਵਿੱਚ ਭੱਜ ਗਿਆ। 'ਦੈਨਿਕ ਭਾਸਕਰ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਹੋ ਸਕਦਾ ਹੈ ਕਿ ਸੱਪ ਦੇਰ ਰਾਤ ਕਮਰੇ ਦੀ ਖਿੜਕੀ ਤੋਂ ਆਇਆ ਹੋਵੇਗਾ ਅਤੇ ਮੰਜੇ 'ਤੇ ਚੜ੍ਹ ਕੇ ਰਜਾਈ 'ਚ ਜਾ ਵੜਿਆ ਹੋਵੇਗਾ। ਰੱਬ ਦਾ ਸ਼ੁਕਰ ਹੈ ਕਿ ਪਤਨੀ ਅਤੇ ਬੱਚੇ ਇਕੱਠੇ ਨਹੀਂ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cobra, Madhya Pradesh, Snake