Home /News /national /

ਕੇਂਦਰ ਦੀ ਨਵੀਂ MSP ਕਮੇਟੀ 'ਤੇ ਛਿੜਿਆ ਘਮਸਾਣ, ਖੇਤੀ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਕਮੇਟੀ 'ਚ ਸ਼ਾਮਲ..

ਕੇਂਦਰ ਦੀ ਨਵੀਂ MSP ਕਮੇਟੀ 'ਤੇ ਛਿੜਿਆ ਘਮਸਾਣ, ਖੇਤੀ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਕਮੇਟੀ 'ਚ ਸ਼ਾਮਲ..

ਜਿਸਦਾ ਡਰ ਸੀ ਉਹੀ ਹੋਇਆ : ਸਰਕਾਰੀ ਕਮੇਟੀ ਦੇ ਨਾਂ 'ਤੇ ਕਿਸਾਨਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦੀ ਕੋਸ਼ਿਸ਼-ਸੰਯੁਕਤ ਕਿਸਾਨ ਮੋਰਚਾ( ਫਾਈਲ ਫੋਟੋ)

ਜਿਸਦਾ ਡਰ ਸੀ ਉਹੀ ਹੋਇਆ : ਸਰਕਾਰੀ ਕਮੇਟੀ ਦੇ ਨਾਂ 'ਤੇ ਕਿਸਾਨਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦੀ ਕੋਸ਼ਿਸ਼-ਸੰਯੁਕਤ ਕਿਸਾਨ ਮੋਰਚਾ( ਫਾਈਲ ਫੋਟੋ)

ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ MSP 'ਤੇ ਅਧਾਰਤ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਸੀ। ਕਮੇਟੀ ਵਿੱਚ ਪੰਜਾਬ, ਹਰਿਆਣਾ ਤੇ ਯੂਪੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਾ ਹੋਣ 'ਤੇ ਵੀ ਸਵਾਲ ਚੁੱਕੇ ਹਨ। ਸਵਾਮੀਨਾਥਨ ਵਾਂਗ ਕਾਗਜ਼ੀ ਕਮੇਟੀ ਬਣ ਕੇ ਰਹਿ ਜਾਵੇਗੀ। ਕਮੇਟੀ ਦੇ ਏਜੰਡੇ ਚ MSP ਤੇ ਕਾਨੂੰਨ ਬਣਾਉਣ ਦਾ ਕੋਈ ਜ਼ਿਕਰ ਹੀ ਨਹੀਂ ਬਲਕਿ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਵਾਲਿਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਸਾਨਾਂ ਦੀਆਂ ਅੱਖਾਂ ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਘੱਟੋ ਘੱਟ ਸਮਰਥਨ ਮੁੱਲ (MSP) 'ਤੇ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਤੇ ਸੰਯੁਕਤ ਕਿਸਾਨ ਮੋਰਚੇ ਨੇ ਸਵਾਲ ਚੁੱਕੇ ਹਨ।  ਮੋਰਚੇ ਨੇ ਕਿਹਾ ਕਿ ਕਮੇਟੀ ਦੇ ਏਜੰਡੇ ਚ MSP ਤੇ ਕਾਨੂੰਨ ਬਣਾਉਣ ਦਾ ਕੋਈ ਜ਼ਿਕਰ ਹੀ ਨਹੀਂ ਬਲਕਿ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਵਾਲਿਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਸਾਨਾਂ ਦੀਆਂ ਅੱਖਾਂ ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

  ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ MSP 'ਤੇ ਅਧਾਰਤ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਸੀ। ਕਮੇਟੀ ਵਿੱਚ ਪੰਜਾਬ, ਹਰਿਆਣਾ ਤੇ ਯੂਪੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਾ ਹੋਣ 'ਤੇ ਵੀ ਸਵਾਲ ਚੁੱਕੇ ਹਨ। ਸਵਾਮੀਨਾਥਨ ਵਾਂਗ ਕਾਗਜ਼ੀ ਕਮੇਟੀ ਬਣ ਕੇ ਰਹਿ ਜਾਵੇਗੀ।

  ਜਿਸ ਕਮੇਟੀ ਦਾ ਪ੍ਰਧਾਨ ਮੰਤਰੀ ਨੇ 19 ਨਵੰਬਰ ਨੂੰ ਆਪਣੇ ਐਲਾਨ ਵਿੱਚ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ, ਉਸ ਦਾ ਆਖਰਕਾਰ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ 12 ਜੁਲਾਈ ਨੂੰ ਬਣਾਈ ਗਈ ਇਸ ਕਮੇਟੀ ਦਾ ਨੋਟੀਫਿਕੇਸ਼ਨ ਅੱਜ 18 ਜੁਲਾਈ ਨੂੰ ਜਨਤਕ ਹੋ ਗਿਆ ਹੈ।

  ਕਮੇਟੀ ਦੇ ਅਧਿਕਾਰਤ ਨੋਟੀਫਿਕੇਸ਼ਨ ਤੋਂ ਸਪੱਸ਼ਟ ਹੈ ਕਿ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਸ਼ੰਕੇ ਸੱਚ ਹੋ ਗਏ ਹਨ:


  1. ਕਮੇਟੀ ਦੇ ਚੇਅਰਮੈਨ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਹਨ, ਜਿਨ੍ਹਾਂ ਨੇ ਤਿੰਨੋਂ ਕਿਸਾਨ ਵਿਰੋਧੀ ਕਾਨੂੰਨ ਬਣਾਏ ਅਤੇ ਅੰਤ ਤੱਕ ਇਨ੍ਹਾਂ ਦੀ ਵਕਾਲਤ ਕੀਤੀ।

  2 ਉਨ੍ਹਾਂ ਦੇ ਨਾਲ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਵੀ ਹਨ ਜਿਨ੍ਹਾਂ ਨੇ ਇਨ੍ਹਾਂ ਤਿੰਨਾਂ ਕਾਨੂੰਨਾਂ ਦਾ ਖਰੜਾ ਤਿਆਰ ਕੀਤਾ ਸੀ।

  3. ਸੰਯੁਕਤ ਕਿਸਾਨ ਮੋਰਚਾ ਦੇ 3 ਨੁਮਾਇੰਦਿਆਂ ਲਈ ਕਮੇਟੀ ਵਿੱਚ ਥਾਂ ਛੱਡੀ ਗਈ ਹੈ।

  4. ਪਰ ਹੋਰ ਥਾਵਾਂ 'ਤੇ ਕਿਸਾਨ ਆਗੂਆਂ ਦੇ ਨਾਂ 'ਤੇ ਸਰਕਾਰ ਨੇ ਆਪਣੇ 5 ਵਫ਼ਾਦਾਰ ਲੋਕਾਂ ਨੂੰ ਕਮੇਟੀ 'ਚ ਲੈ ਲਿਆ ਹੈ ਜੋ ਤਿੰਨੋਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਖੁੱਲ੍ਹ ਕੇ ਵਕਾਲਤ ਕਰਦੇ ਸਨ। ਇਹ ਸਾਰੇ ਲੋਕ ਜਾਂ ਤਾਂ ਸਿੱਧੇ ਤੌਰ 'ਤੇ ਭਾਜਪਾ, ਆਰ.ਐਸ.ਐਸ ਨਾਲ ਜੁੜੇ ਹੋਏ ਹਨ ਜਾਂ ਫਿਰ ਉਨ੍ਹਾਂ ਦੀ ਨੀਤੀ ਦਾ ਸਮਰਥਨ ਕਰਦੇ ਹਨ।

  • ਕ੍ਰਿਸ਼ਨ ਵੀਰ ਚੌਧਰੀ ਭਾਰਤੀ ਕਰਿਸ਼ਕ ਸਮਾਜ ਨਾਲ ਜੁੜੇ ਹੋਏ ਹਨ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

  • ਪ੍ਰਮੋਦ ਕੁਮਾਰ ਚੌਧਰੀ, ਆਰਐਸਐਸ ਨਾਲ ਸਬੰਧਤ ਭਾਰਤੀ ਕਿਸਾਨ ਸੰਘ ਦੇ ਕੌਮੀ ਕਾਰਜਕਾਰਨੀ ਮੈਂਬਰ।

  • ਗੁਨੀ ਪ੍ਰਕਾਸ਼, ਭੁਪਿੰਦਰ ਮਾਨ ਦੀ ਕਿਸਾਨ ਜਥੇਬੰਦੀ ਦੇ ਹਰਿਆਣਾ ਦੇ ਪ੍ਰਧਾਨ ਹਨ।

  • ਸਯਦ ਪਾਸ਼ਾ ਪਟੇਲ, ਮਹਾਰਾਸ਼ਟਰ ਤੋਂ ਭਾਜਪਾ ਦੇ ਸਾਬਕਾ ਐਮ.ਐਲ.ਸੀ ਰਹਿ ਚੁੱਕੇ ਹਨ।

  • ਗੁਣਵੰਤ ਪਾਟਿਲ, ਸ਼ੇਤਕਾਰੀ ਸੰਗਠਨ ਨਾਲ ਜੁੜੇ, ਡਬਲਯੂ.ਟੀ.ਓ. ਦੇ ਹਿਮਾਇਤੀ ਅਤੇ ਭਾਰਤੀ ਸੁਤੰਤਰ ਪਾਰਟੀ ਦੇ ਜਨਰਲ ਸਕੱਤਰ।

  ਇਹ ਪੰਜ ਜਣੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਬੋਲੇ ਸਨ।

  5. ਕਮੇਟੀ ਦੇ ਏਜੰਡੇ ਵਿੱਚ MSP 'ਤੇ ਕਾਨੂੰਨ ਬਣਾਉਣ ਦਾ ਕੋਈ ਜ਼ਿਕਰ ਨਹੀਂ ਹੈ। ਯਾਨੀ ਕਿ ਇਹ ਸਵਾਲ ਕਮੇਟੀ ਦੇ ਸਾਹਮਣੇ ਨਹੀਂ ਰੱਖਿਆ ਜਾਵੇਗਾ। ਏਜੰਡੇ ਵਿੱਚ ਕੁਝ ਅਜਿਹੀਆਂ ਮੱਦਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ’ਤੇ ਸਰਕਾਰੀ ਕਮੇਟੀ ਪਹਿਲਾਂ ਹੀ ਬਣੀ ਹੋਈ ਹੈ। ਅਤੇ ਇੱਕ ਆਈਟਮ ਅਜੇਹੀ ਪਾਈ ਗਈ ਹੈ ਜਿਸ ਰਾਹੀਂ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ ਤਿੰਨ ਕਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਸਕਦੀ ਹੈ।

  ਸੰਣੁਕਤ ਕਿਸਾਨ ਮੋਰਚਾ ਨੇ 3 ਜੁਲਾਈ ਦੀ ਕੌਮੀ ਮੀਟਿੰਗ ਦਾ ਫੈਸਲਾ ਲਿਆ ਸੀ, ਕਮੇਟੀ ਦੀ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਇਸ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਇਸ ਬਾਰੇ ਅੰਤਿਮ ਫੈਸਲਾ ਫਰੰਟ ਨੇ ਹੀ ਲੈਣਾ ਹੈ। ਪਰ ਅਸੀਂ ਨਿੱਜੀ ਤੌਰ 'ਤੇ ਮਹਿਸੂਸ ਕਰਦੇ ਹਾਂ ਕਿ ਅਜਿਹੀ ਕਮੇਟੀ ਵਿਚ ਜਾਣ ਦਾ ਕੋਈ ਮਤਲਬ ਨਹੀਂ ਹੈ। ਸਾਨੂੰ ਇਸ ਕਮੇਟੀ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।

  MSP, ਫਸਲੀ ਵਿਭਿੰਨਤਾ 'ਤੇ ਕਮੇਟੀ ਦਾ ਗਠਨ


  1 ਸੰਜੇ ਅਗਰਵਾਲ (ਸਾਬਕਾ ਖੇਤੀਬਾੜੀ ਸਕੱਤਰ),  ਚੇਅਰਮੈਨ ।

  2. ਰਮੇਸ਼ ਚੰਦ, ਮੈਂਬਰ, ਮੈਂਬਰ ਨੀਤੀ ਆਯੋਗ (ਖੇਤੀਬਾੜੀ)।।

  3. ਖੇਤੀਬਾੜੀ ਅਰਥਸ਼ਾਸ਼ਤਰੀ : ਡਾ. C.S.C. ਸ਼ੇਖਰ (ਭਾਰਤੀ ਆਰਥਿਕ ਵਿਕਾਸ ਸੰਸਥਾ) , ਡਾ. ਸੁਖਪਾਲ ਸਿੰਘ (IIM ਅਹਿਮਦਾਬਾਦ)।

  4. ਭਾਰਤ ਭੂਸ਼ਣ ਤਿਆਗੀ, ਕੌਮੀ ਪੁਰਸਕਾਰ ਜੇਤੂ ਕਿਸਾਨ ।

  5. ਕਿਸਾਨਾਂ ਦੇ ਨੁਮਾਇੰਦੇ :

  (A) SKM ਦੇ ਤਿੰਨ ਮੈਂਬਰ ਹੋਣਗੇ
  (B) ਦੂਜੀਆਂ ਕਿਸਾਨ ਜਥੇਬੰਦੀਆਂ ਦੇ ਮੈਂਬਰ : ਗੁਣਵੰਤ ਪਾਟਿਲ, ਕ੍ਰਿਸ਼ਨਵੀਰ ਚੌਧਰੀ, ਪ੍ਰਮੋਦ ਕੁਮਾਰ ਚੌਧਰੀ,ਗੁਣੀ ਪ੍ਰਕਾਸ਼,ਸੈਯਦ ਪਾਸ਼ਾ ਪਟੇਲ।

  6. ਕਿਸਾਨ ਸਹਿਕਰਤਾ/ਸਮੂਹ ਦੇ ਨੁਮਾਇੰਦੇ:

  (A) ਸ਼੍ਰੀ ਦਿਲੀਪ ਸੰਘਾਨੀ, ਚੇਅਰਮੈਨ ਇਫਕੋ
  (B) ਸ਼੍ਰੀ ਬਿਨੋਦ ਅਨੰਦ, ਜਨਰਲ ਸਕੱਤਰ CNRI

  7. ਨਵੀਨ ਪੀ. ਸਿੰਘ, CACP ਦੇ ਸੀਨੀਅਰ ਮੈਂਬਰ । 

  8. ਖੇਤੀਬਾੜੀ ਯੂਨੀ/ਸੰਸਥਾਵਾਂ ਦੇ ਸੀਨੀਅਰ ਮੈਂਬਰ: 

  (A) ਡਾ. ਪੀ. ਚੰਦਰਸ਼ੇਖਰ, ਨਿਰਦੇਸ਼ਕ, ਕੌਮੀ ਖੇਤੀਬਾੜੀ ਵਿਸਥਾਰ ਸੰਸਥਾ
  (B) ਡਾ. ਜੇ.ਪੀ. ਸ਼ਰਮਾ, ਚਾਂਸਲਰ, ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ, ਜੰਮੂ
  (C) ਡਾ. ਪ੍ਰਦੀਪ ਕੁਮਾਰ ਬਿਸੇਨ, ਚਾਂਸਲਰ, ਜਵਾਹਰਲਾਲ ਨਹਿਰੂ ਖੇਤੀਬਾੜੀ ਯੂਨੀਵਰਸਿਟੀ, ਜੱਬਲਪੁਰ

  9. ਭਾਰਤ ਸਰਕਾਰ ਦੇ ਨੁਮਾਇੰਦੇ

  (A) ਸਕੱਤਰ, ਖੇਤੀ ਤੇ ਕਿਸਾਨ ਕਲਿਆਣ ਵਿਭਾਗ
  (B) ਸਕੱਤਰ, ਖੇਤੀ ਖੋਜ ਤੇ ਸਿੱਖਿਆ ਵਿਭਾਗ
  (C) ਸਕੱਤਰ, ਖਾਧ ਤੇ ਜਨਤਕ ਵੰਡ ਵਿਭਾਗ
  (D) ਸਕੱਤਰ, ਸਹਿਕਾਰਤਾ ਮੰਤਰਾਲਾ
  (E) ਸਕੱਤਰ, ਟੈਕਸਟਾਇਲ ਮੰਤਾਲਾ

  10. ਸੂਬਾ ਸਰਕਾਰਾਂ ਦੇ ਨੁਮਾਇੰਦੇ

  (A) ਵਧੀਕ ਮੁੱਖ ਸਕੱਤਰ/ਪ੍ਰਿੰਸੀਪਲ ਸਕੱਤਰ/ ਕਮਿਸ਼ਨਰ ਖੇਤੀਬਾੜੀ, ਕਰਨਾਟਕਾ
  (B) ਵਧੀਕ ਮੁੱਖ ਸਕੱਤਰ/ਪ੍ਰਿੰਸੀਪਲ ਸਕੱਤਰ/ ਕਮਿਸ਼ਨਰ ਖੇਤੀਬਾੜੀ, ਆਂਧਰਾ ਪ੍ਰਦੇਸ਼
  (C) ਵਧੀਕ ਮੁੱਖ ਸਕੱਤਰ/ਪ੍ਰਿੰਸੀਪਲ ਸਕੱਤਰ/ ਕਮਿਸ਼ਨਰ ਖੇਤੀਬਾੜੀ, ਸਿਕਿੱਮ
  (D) ਵਧੀਕ ਮੁੱਖ ਸਕੱਤਰ/ਪ੍ਰਿੰਸੀਪਲ ਸਕੱਤਰ/ ਕਮਿਸ਼ਨਰ ਖੇਤੀਬਾੜੀ, ਉਡੀਸ਼ਾ

  11. ਮੈਂਬਰ-ਸਕੱਤਰ : ਜੁਆਇੰਟ ਸੈਕਟਰ (ਫਸਲਾਂ)

  MSP, ਫਸਲੀ ਵਿਭਿੰਨਤਾ 'ਤੇ ਕਮੇਟੀ ਦਾ ਗਠਨ


  ਕਮੇਟੀ ਦਾ ਏਜੰਡਾ


  1. MSP ਨੂੰ ਵਧੇਰੇ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਬਣਾਉਣ ਲਈ ਸੁਝਾਅ ਦੇਣਾ।
  2. ਕਮਿਸ਼ਨ ਫਾਰ ਖੇਤੀਬਾੜੀ ਲਾਗਤ ਤੇ ਕੀਮਤ (CACP) ਨੂੰ ਵੱਧ ਖੁਦਮੁਖਤਿਆਰੀ ਦੇਣ ਲਈ ਸੁਝਾਅ ਦੇਣਾ।
  3 . ਖੇਤੀਬਾੜੀ ਮਾਰਕਿਟਿੰਗ ਸਿਸਟਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਦੇਣਾ।
  4. ਕੁਦਰਤੀ ਖੇਤੀ ਨੂੰ ਵਧਾਵਾ ਦੇਣ ਲਈ ਸੁਝਾਅ ਦੇਣਾ।
  5. ਕੁਦਰਤੀ ਖੇਤੀ ਲਈ ਖੋਜ, ਕੋਰਸ ਤੇ ਗਿਆਨ ਸੈਂਟਰ ਸਥਾਪਿਤ ਕਰਨ ਲਈ ਸੁਝਾਅ ਦੇਣਾ।
  6. ਕੁਦਰਤੀ ਖੇਤੀ ਲਈ ਮਾਰਕਿਟਿੰਗ ਸਿਸਟਮ ਬਣਾਉਣ ਲਈ ਸੁਝਾਅ ਦੇਣਾ।
  7 ਕੁਦਰਤੀ ਖੇਤੀ ਜ਼ਰੀਏ ਪੈਦਾ ਪਦਾਰਥਾਂ ਦੀ ਪਛਾਣ ਲਈ ਲੈਬੋਰੇਟਰੀਆਂ ਬਣਾਉਣ ਲਈ ਸੁਝਾਅ ਦੇਣਾ।
  8. ਪੈਦਾਵਰ ਤੇ ਖਪਤਕਾਰ ਸੂਬਿਆਂ ਦੇ ਮੌਜੂਦਾ ਫ਼ਸਲੀ ਪੈਟਰਨ ਦੀ ਮੈਪਿੰਗ ਕਰਨਾ।
  9. ਸਮੇਂ ਦੀ ਜ਼ਰੂਰਤ ਮੁਤਾਬਿਕ ਫ਼ਸਲੀ ਵਿਭਿੰਨਤਾ ਲਈ ਫ਼ਸਲੀ ਪੈਟਰਨ ਦੀ ਨੀਤੀ ਤਿਆਰ ਕਰਨਾ।
  10. ਨਵੀਂਆਂ ਫ਼ਸਲਾਂ ਦੀ ਵਿਕਰੀ ਤੇ ਬੇਹਤਰ ਕੀਮਤ ਲਈ ਫਸਲੀ ਵਿਭਿੰਨਤਾ ਤੇ ਸਿਸਟਮ ਦਾ ਪ੍ਰਬੰਧ ਕਰਨਾ।
  11. ਮਾਈਕ੍ਰੋ ਸਿੰਚਾਈ ਸਕੀਮ ਤੇ ਸੁਝਾਅ ਦੇਣਾ ਤੇ ਰਿਵਿਊ ਕਰਨਾ।
  Published by:Sukhwinder Singh
  First published:

  Tags: Central government, Farmers Protest, Minimum support price (MSP), Samyukt kisan morcha

  ਅਗਲੀ ਖਬਰ