ਨਵੀਂ ਦਿੱਲੀ- ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਯਾਨੀ CCI (Competition Commission of India) ਨੇ ਗੂਗਲ (Google) 'ਤੇ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। CCI ਨੇ ਇਹ ਜੁਰਮਾਨਾ ਗੂਗਲ 'ਤੇ ਪਲੇ ਸਟੋਰ ਦੀਆਂ ਨੀਤੀਆਂ ( Play Store policies) 'ਚ ਆਪਣੀ ਸਥਿਤੀ ਦੀ ਦੁਰਵਰਤੋਂ ਕਰਨ ਅਤੇ ਮੁਕਾਬਲੇ ਵਿਰੋਧੀ ਅਭਿਆਸ ਲਈ ਲਗਾਇਆ ਹੈ।
ਸੀਸੀਆਈ ਨੇ ਪਾਇਆ ਕਿ ਗੂਗਲ ਨੇ ਆਪਣੀ ਪ੍ਰਮੁੱਖ ਸਥਿਤੀ ਦੀ ਦੁਰਵਰਤੋਂ ਕੀਤੀ ਹੈ। ਰੈਗੂਲੇਟਰ ਨੇ ਕੰਪਨੀ ਨੂੰ ਅਨੁਚਿਤ ਕਾਰੋਬਾਰੀ ਅਭਿਆਸਾਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਗੂਗਲ ਨੂੰ ਇੱਕ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਆਪਣੇ ਵਿਵਹਾਰ ਨੂੰ ਸੁਧਾਰਨ ਦਾ ਨਿਰਦੇਸ਼ ਦਿੱਤਾ ਹੈ।
The Competition Commission of India (@CCI_India) imposes monetary penalty of ₹936.44 crores on Google for anti-competitive practices in relation to its Play Store policies
CCI has also directed Google to modify its conduct within a defined timeline
🔗https://t.co/ddfiNgyUg0
— PIB India (@PIB_India) October 25, 2022
ਸੀਸੀਆਈ ਨੇ ਗੂਗਲ ਨੂੰ ਅਨੁਚਿਤ ਵਪਾਰਕ ਪ੍ਰਥਾਵਾਂ ਨੂੰ ਰੋਕਣ ਅਤੇ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਕਮਿਸ਼ਨ ਨੇ ਅਧਿਕਾਰਤ ਜਾਣਕਾਰੀ 'ਚ ਕਿਹਾ ਕਿ ਗੂਗਲ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਤੈਅ ਸਮਾਂ-ਸੀਮਾ 'ਚ ਕੰਮ ਕਰਨ ਦੇ ਤਰੀਕੇ 'ਚ ਬਦਲਾਅ ਕਰੇ।
ਦਸ ਦਈਏ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ CCI ਨੇ ਗੂਗਲ ਦੇ ਖਿਲਾਫ ਵੱਡਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ, ਰੈਗੂਲੇਟਰ ਨੇ ਐਂਡਰੌਇਡ ਮੋਬਾਈਲ ਡਿਵਾਈਸਾਂ ਦੇ ਸਬੰਧ ਵਿੱਚ ਕਈ ਬਾਜ਼ਾਰਾਂ ਵਿੱਚ ਆਪਣੀ ਦਬਦਬਾ ਸਥਿਤੀ ਦੀ ਦੁਰਵਰਤੋਂ ਕਰਨ ਲਈ ਗੂਗਲ 'ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।
ਕਾਬਲੇਗੌਰ ਹੈ ਕਿ ਸੀਸੀਆਈ ਨੇ ਅਪ੍ਰੈਲ 2019 ਵਿੱਚ ਦੇਸ਼ ਵਿੱਚ ਐਂਡਰੌਇਡ-ਅਧਾਰਿਤ ਸਮਾਰਟਫ਼ੋਨਾਂ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮਾਮਲੇ ਦੀ ਵਿਸਤ੍ਰਿਤ ਜਾਂਚ ਦੇ ਆਦੇਸ਼ ਦਿੱਤੇ ਸਨ। ਗੂਗਲ 'ਤੇ ਦੋ ਸਮਝੌਤਿਆਂ ਜਿਵੇਂ ਕਿ ਐਪਲੀਕੇਸ਼ਨ ਡਿਸਟ੍ਰੀਬਿਊਸ਼ਨ ਐਗਰੀਮੈਂਟ (MDA) ਅਤੇ ਐਂਟੀ-ਫ੍ਰੈਗਮੈਂਟੇਸ਼ਨ ਐਗਰੀਮੈਂਟ (AFA) ਵਿੱਚ ਗਲਤ ਵਪਾਰਕ ਅਭਿਆਸਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fined, Google, Google Play Store