ਹਿਮਾਚਲ ਪ੍ਰਦੇਸ਼ ਵਿਚ 4 ਸੀਟਾਂ ਉਤੇ ਹੋਈਆਂ ਉਪ ਚੋਣਾਂ ਵਿਚ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਮੰਡੀ ਲੋਕ ਸਭਾ ਸੀਟ ਕਾਂਗਰਸ ਨੇ ਜਿੱਤੀ ਹੈ। ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਤਿਭਾ ਸਿੰਘ ਨੇ ਭਾਜਪਾ ਉਮੀਦਵਾਰ ਖੁਸ਼ਹਾਲ ਠਾਕੁਰ ਨੂੰ 8766 ਵੋਟਾਂ ਨਾਲ ਹਰਾ ਦਿੱਤਾ ਹੈ।
ਇਸ ਜਿੱਤ ਨਾਲ ਜੈ ਰਾਮ ਠਾਕੁਰ ਸਰਕਾਰ ਦੀ ਚਿੰਤਾ ਵਧ ਗਈ ਹੈ।
ਇਸ ਤੋਂ ਇਲਾਵਾ ਬਾਕੀ ਦੀਆਂ ਤਿੰਨ ਸੀਟਾਂ ਕਾਂਗਰਸ ਦੀ ਝੋਲੀ ਪਈਆਂ ਹਨ।
ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਿਮਲਾ ਜ਼ਿਲ੍ਹੇ ਦੀ ਜੁਬਲ ਕੋਟਖਾਈ ਵਿਧਾਨ ਸਭਾ ਸੀਟ (Jubbal Kotkhai Seat) ਤੋਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇੱਥੋਂ ਉਨ੍ਹਾਂ ਦੀ ਉਮੀਦਵਾਰ ਨੀਲਮ ਸਰਾਇਕ ਦੀ ਹਾਰ ਹੋ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਰੋਹਿਤ ਠਾਕੁਰ ਦੀ ਜਿੱਤ ਹੋਈ ਹੈ।
ਫਤਿਹਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਭਵਾਨੀ ਸਿੰਘ ਪਠਾਨੀਆ 5789 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਅਰਕੀ ਵਿਧਾਨ ਸਭਾ ਸੀਟ ਇੱਕ ਵਾਰ ਫਿਰ ਕਾਂਗਰਸ ਦੀ ਝੋਲੀ ਵਿੱਚ ਆ ਗਈ ਹੈ। ਵੀਰਭੱਦਰ ਸਿੰਘ ਇਸ ਤੋਂ ਪਹਿਲਾਂ ਇਥੋਂ ਵਿਧਾਇਕ ਸਨ ਪਰ ਉਨ੍ਹਾਂ ਦੀ ਮੌਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਹੁਣ ਇੱਥੋਂ ਸੰਜੇ ਅਵਸਥੀ ਜਿੱਤ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, BJP, Byelection, Congress, Indian National Congress