• Home
 • »
 • News
 • »
 • national
 • »
 • THE CONGRESS PARTY HAS DECIDED THAT IT WILL GIVE 40 PERCENTAGE OF THE TOTAL ELECTION TICKETS TO WOMEN IN THE STATE

ਕਾਂਗਰਸ ਪਾਰਟੀ ਦਾ ਵੱਡਾ ਐਲਾਨ: ਯੂਪੀ ਚੋਣਾਂ ਵਿੱਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ

UP Assembly Elections 2022 : ਕਾਂਗਰਸ ਪਾਰਟੀ ਰਾਜ ਵਿੱਚ ਚੋਣਾਂ ਦੇ ਸਬੰਧ ਵਿੱਚ ਇੱਕ ਨਵਾਂ ਨਾਅਰਾ ਲੈ ਕੇ ਆਈ ਹੈ, ਪਾਰਟੀ ਨੇ ਔਰਤਾਂ ਦੇ ਉਮੀਦਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ 'ਲੜਕੀ ਹਾਂ – ਲੜ੍ਹ ਸਕਦੀ ਹਾਂ ' ਦਾ ਨਾਅਰਾ ਦਿੱਤਾ ਹੈ। ਮੰਗਲਵਾਰ ਨੂੰ ਜਦੋਂ ਪ੍ਰਿਅੰਕਾ ਗਾਂਧੀ ਨੇ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਪਿੱਛੇ ਪੋਸਟਰ 'ਤੇ ਇਹੀ ਨਾਅਰਾ ਲਿਖਿਆ ਗਿਆ ਸੀ।

 ਪਾਰਟੀ ਨੇ ਔਰਤਾਂ ਦੇ ਉਮੀਦਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ 'ਲੜਕੀ ਹਾਂ – ਲੜ੍ਹ ਸਕਦੀ ਹਾਂ ' ਦਾ ਨਾਅਰਾ ਦਿੱਤਾ ਹੈ।

ਪਾਰਟੀ ਨੇ ਔਰਤਾਂ ਦੇ ਉਮੀਦਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ 'ਲੜਕੀ ਹਾਂ – ਲੜ੍ਹ ਸਕਦੀ ਹਾਂ ' ਦਾ ਨਾਅਰਾ ਦਿੱਤਾ ਹੈ।

 • Share this:
  ਲਖਨਊ: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਵੱਡਾ ਐਲਾਨ ਕੀਤਾ ਹੈ। ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਕੁੱਲ ਚੋਣ ਟਿਕਟਾਂ ਦਾ 40% ਔਰਤਾਂ ਨੂੰ ਦਿੱਤੀਆਂ ਜਾਣਗੀਆਂ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਲਖਨਾਊ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਅਸੀਂ ਆਉਣ ਵਾਲੀਆਂ ਉੱਤਰ ਪ੍ਰਦੇਸ਼ ਚੋਣਾਂ ਵਿੱਚ ਔਰਤਾਂ ਨੂੰ 40% ਟਿਕਟਾਂ (ਉਮੀਦਵਾਰਾਂ) ਦੇਵਾਂਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਬਦਲਾਅ ਚਾਹੁੰਣ ਵਾਲੀਆਂ ਸਾਰੀਆਂ ਔਰਤਂ ਲਈ ਇਹ ਫੈਸਲਾ ਕੀਤਾ ਗਿਆ ਹੈ।

  ਕਾਂਗਰਸ ਪਾਰਟੀ ਰਾਜ ਵਿੱਚ ਚੋਣਾਂ ਦੇ ਸਬੰਧ ਵਿੱਚ ਇੱਕ ਨਵਾਂ ਨਾਅਰਾ ਲੈ ਕੇ ਆਈ ਹੈ, ਪਾਰਟੀ ਨੇ ਔਰਤਾਂ ਦੇ ਉਮੀਦਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ 'ਲੜਕੀ ਹਾਂ – ਲੜ੍ਹ ਸਕਦੀ ਹਾਂ ' ਦਾ ਨਾਅਰਾ ਦਿੱਤਾ ਹੈ। ਮੰਗਲਵਾਰ ਨੂੰ ਜਦੋਂ ਪ੍ਰਿਅੰਕਾ ਗਾਂਧੀ ਨੇ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਪਿੱਛੇ ਪੋਸਟਰ 'ਤੇ ਇਹੀ ਨਾਅਰਾ ਲਿਖਿਆ ਗਿਆ ਸੀ।

  ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀਆਂ ਔਰਤਾਂ ਨੂੰ ਉਨ੍ਹਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ, "ਅਸੀਂ ਹਰ ਵਿਧਾਨ ਸਭਾ ਲਈ ਔਰਤਾਂ ਤੋਂ ਅਰਜ਼ੀਆਂ ਮੰਗੀਆਂ ਹਨ, ਅਰਜ਼ੀਆਂ ਅਗਲੇ ਮਹੀਨੇ ਦੀ 15 ਤਰੀਕ ਤੱਕ ਖੁੱਲੀਆਂ ਹਨ, ਜਿਹੜੀਆਂ ਔਰਤਾਂ ਚੋਣਾਂ ਲੜਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੌਕਾ ਮਿਲੇਗਾ।" ਅਸੀਂ ਇਸ ਦੇਸ਼ ਅਤੇ ਰਾਜ ਦੀ ਰਾਜਨੀਤੀ ਬਦਲਾਂਗੇ। "

  ਜ਼ਿਕਰਯੋਗ ਹੈ ਕਿ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਦੇ ਸਮਰਥਨ ਦੇ ਬਾਵਜੂਦ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਦਾ ਬਿੱਲ ਅਜੇ ਤੱਕ ਕਾਨੂੰਨ ਨਹੀਂ ਬਣ ਸਕਿਆ ਹੈ। ਕਾਂਗਰਸ ਪਾਰਟੀ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਂਦੀ ਰਹੀ ਹੈ। ਹੁਣ, ਯੂਪੀ ਵਿਧਾਨ ਸਭਾ ਵਿੱਚ 40 ਪ੍ਰਤੀਸ਼ਤ ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਕੇ, ਕਾਂਗਰਸ ਪਾਰਟੀ ਬਿੱਲ ਪਾਸ ਕਰਨ ਲਈ ਸੰਸਦ ਉੱਤੇ ਦਬਾਅ ਪਾਉਣ ਦੀ ਰਣਨੀਤੀ ਉੱਤੇ ਕੰਮ ਕਰ ਰਹੀ ਹੈ।
  Published by:Sukhwinder Singh
  First published: