ਦੇਸ਼ ਦੇ ਵਿੱਚ ਨਕਲੀ ਦਵਾਈਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਕਰ ਕੇ ਕਈ ਲੋਖਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ ਹੈ। ਨਿਊਜ਼ 18 ਡਾਟ ਕਾਮ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਭਾਰਤ ਦੇ ਡਰੱਗ ਕੰਟਰੋਲਰ ਨੇ ਹਿਮਾਚਲ ਪ੍ਰਦੇਸ਼ ਸਥਿਤ ਇੱਕ ਕੰਪਨੀ ਦੇ ਵੱਲੋਂ ਨਿਰਮਿਤ ਨਕਲੀ ਦਵਾਈਆਂ ਦਾ ਪਤਾ ਲਗਾਉਣ ਲਈ ਦੇਸ਼ ਭਰ ਦੇ ਸੂਬਾ ਡਰੱਗ ਇੰਸਪੈਕਟਰਾਂ ਨੂੰ ਅਲਰਟ ਜਾਰੀ ਕੀਤਾ ਹੈ।
ਇਸ ਅਲਰਟ ਦੇ ਵਿੱਚ ਐਂਟੀ-ਐਲਰਜੀਕ ਮੋਂਟੇਅਰ, ਕਾਰਡੀਓ ਡਰੱਗ ਅਟੋਰਵਾ, ਸਟੈਟਿਨ ਡਰੱਗ ਰੋਜ਼ਡੇ, ਦਰਦ ਨਿਵਾਰਕ ਜ਼ੀਰੋਡੋਲ, ਲੂਜ਼ ਕੈਲਸ਼ੀਅਮ ਦੀਆਂ ਗੋਲੀਆਂ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਸ਼ਾਮਲ ਸਨ।ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਸੂਬਾ ਡਰੱਗ ਕੰਟਰੋਲਰ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਦੇ ਹੋਏ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਵੀ.ਜੀ. ਸੋਮਾਨੀ ਨੇ ਦੇਸ਼ ਭਰ ਦੇ ਡਰੱਗ ਇੰਸਪੈਕਟਰਾਂ ਨੂੰ ਚੌਕਸੀ ਵਧਾਉਣ ਅਤੇ ਦਵਾਈਆਂ ਦੀ ਸੂਚੀ ਦੀ ਭਾਲ ਕਰਨ ਦੇ ਲਈ ਇੱਕ ਚਿੱਠੀ ਜਾਰੀ ਕੀਤੀ ਹੈ।
ਨਿਊਜ਼ 18 ਡਾਟ ਕਾਮ ਦੇ ਵੱਲੋਂ ਐਕਸੈਸ ਕੀਤੀ ਗਈ ਚਿੱਠੀ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਇੱਕ ਇੰਸਪੈਕਟਰ ਨੇ "ਬੱਦੀ ਅਤੇ ਆਗਰਾ ਦੇ ਵਿੱਚ ਛਾਪੇਮਾਰੀ ਦੇ ਦੌਰਾਨ ਜ਼ਬਤ ਕੀਤੇ ਨਕਲੀ ਨਸ਼ੀਲੇ ਪਦਾਰਥਾਂ ਅਤੇ ਹੋਰ ਸਮੱਗਰੀ ਦੇ ਵੇਰਵਿਆਂ ਨੂੰ ਨੱਥੀ ਕਰਦੇ ਹੋਏ ਉਸ ਦੇ ਇੱਕ ਸੂਬੇ ਦੇ ਇੰਸਪੈਕਟਰ ਤੋਂ ਜਾਣਕਾਰੀ ਵੀ ਭੇਜੀ ਸੀ।
ਇਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ "ਇਹ ਸੂਚਿਤ ਕੀਤਾ ਜਾਂਦਾ ਹੈ ਕਿ ਬਰਾਮਦ ਕੀਤੀ ਗਈ ਦਵਾਈ ਹੋਰ ਜਾਣੀਆਂ-ਪਛਾਣੀਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਬ੍ਰਾਂਡ ਦੀ ਹੈ ਅਤੇ ਮੋਹਿਤ ਬਾਂਸਲ ਦੇ ਵੱਲੋਂ ਆਪਣੀ ਫੈਕਟਰੀ ਪਰਿਸਰ, ਟ੍ਰਿਜ਼ਲ ਫਾਰਮੂਲੇਸ਼ਨ, ਬੱਦੀ, ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਨਾਂ ਕਿਸੇ ਇਜਾਜ਼ਤ ਅਤੇ ਅਧਿਕਾਰ/ਲਾਇਸੈਂਸ ਦੇ ਨਿਰਮਿਤ ਹੈ।"
ਇਸ ਚਿੱਠੀ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ " ਇਹ ਖੁਲਾਸਾ ਕੀਤਾ ਗਿਆ ਸੀ ਕਿ ਮਾਰਕੀਟ ਵਿੱਚ ਨਕਲੀ ਦਵਾਈਆਂ ਦਾ ਸਟਾਕ ਪਹਿਲਾਂ ਹੀ ਇਸ ਫਰਮ ਅਤੇ ਇਸ ਦੀ ਥੋਕ ਫਰਮ ਮੈਸਰਜ਼ ਐਮਐਚ ਫਾਰਮਾ, ਆਗਰਾ, ਉੱਤਰ ਪ੍ਰਦੇਸ਼ ਵਿੱਚ ਕੋਤਵਾਲੀ ਵੱਲੋਂ ਵੇਚਿਆ ਜਾ ਚੁੱਕਾ ਹੈ।"ਚਿੱਠੀ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਦਵਾਈਆਂ ਪਹਿਲਾਂ ਹੀ ਬਾਜ਼ਾਰ ਵਿੱਚ ਲੀਕ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਯੂਪੀ ਦੇ ਆਗਰਾ, ਅਲੀਗੜ੍ਹ ਅਤੇ ਇਗਲਾਸ ਵਿੱਚ ਕਈ ਦੁਕਾਨਾਂ ਦੀ ਜਾਂਚ ਕਰਨ ਦੇ ਦੌਰਾਨ ਅਤੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਵੱਲੋਂ ਕੀਤੇ ਗਏ ਖੁਲਾਸੇ ਦੇ ਵਿੱਚ ਦਵਾਈਆਂ ਦੀ ਫੋਇਲ ਅਤੇ ਅੱਜ ਤੱਕ ਬਣਾਏ ਗਏ ਕੱਚੇ ਮਾਲ ਦੀ ਬਰਾਮਦਗੀ ਤੋਂ ਇਹ ਪਤਾ ਲੱਗਿਆ ਹੈ ਕਿ "ਵੱਡੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਪਹਿਲਾਂ ਹੀ ਇੱਥੇ ਮੌਜੂਦ ਹਨ। ਜਿਸ ਨੂੰ ਸਪਲਾਈ ਲੜੀ ਦੇ ਵਿੱਚ ਵੰਡਿਆ ਗਿਆ ਹੈ"।
ਤੁਹਾਨੂੰ ਦੱਸ ਦਈਏ ਕਿ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ ਗਈਆਂ ਦਵਾਈਆਂ ਦੇ ਵਿੱਚ ਮੋਂਟੇਅਰ, ਅਟੋਰਵਾ, ਰੋਜ਼ਡੇ, ਜ਼ੀਰੋਡੋਲ, ਲੂਜ਼ ਕੈਲਸ਼ੀਅਮ ਦੀਆਂ ਗੋਲੀਆਂ, ਲੈਕਟੂਲੋਜ਼ ਯੂਐਸਪੀ, ਬਾਇਓ ਡੀ3 ਪਲੱਸ, ਡਿਲਟੀਆਜ਼ਮ ਐਚਸੀਐਲ, ਡਾਇਟਰ ਸਮੇਤ ਕਈ ਕਿਲੋਗ੍ਰਾਮ ਦਵਾਈਆਂ ਸ਼ਾਮਲ ਹਨ।ਇਹ ਦਵਾਈਆਂ ਅਸਲ ਵਿੱਚ ਚੋਟੀ ਦੇ ਡਰੱਗ ਨਿਰਮਾਤਾ ਸਿਪਲਾ, ਜ਼ਾਈਡਸ ਹੈਲਥਕੇਅਰ, ਆਈਪੀਸੀਏ ਲੈਬਜ਼, ਮੈਕਲੀਓਡਜ਼ ਫਾਰਮਾ, ਅਤੇ ਟੋਰੈਂਟ ਫਾਰਮਾਸਿਊਟੀਕਲਜ਼ ਦੇ ਵੱਲੋਂ ਬਣਾਈਆਂ ਜਾਂਦੀਆਂ ਹਨ।
ਚਿੱਠੀ ਦੇ ਵਿੱਚ ਸੋਮਾਨੀ ਨੇ ਕਿਹਾ ਹੈ ਕਿ, “ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਲੋੜੀਂਦੀ ਕਾਰਵਾਈ ਕਰੋ ਅਤੇ ਆਪਣੇ ਇੰਸਪੈਕਟਰ ਸਟਾਫ਼ ਨੂੰ ਵੀ ਆਪਣੇ ਖੇਤਰ ਵਿੱਚ ਅਜਿਹੇ ਨਸ਼ਿਆਂ ਦੇ ਪ੍ਰਸਾਰਣ ਵਿਰੁੱਧ ਸੁਚੇਤ ਕਰੋ,” ਸੋਮਾਨੀ ਨੇ ਕਿਹਾ, “ਤੁਹਾਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਇਨਫੋਰਸਮੈਂਟ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਸਖ਼ਤ ਨਿਗਰਾਨੀ ਰੱਖਣ ਅਤੇ ਕਾਰਵਾਈ ਕਰਨ ਲਈ ਨਿਰਦੇਸ਼ ਦਿਓ ਅਤੇ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drug, Drug controller, Fake medicine, Himachal