ਕਿਸਾਨ ਅੰਦੋਲਨ ਦੀ ਹਮਾਇਤ ਵਿਚ ਹਰਿਆਣਾ ਦੇ ਪੂਰੇ ਪਿੰਡ ਨੇ ਕੀਤਾ ਏਕਾ

ਕਿਸਾਨ ਅੰਦੋਲਨ ਦੀ ਹਮਾਇਤ ਵਿਚ ਹਰਿਆਣਾ ਦੇ ਪੂਰੇ ਪਿੰਡ ਨੇ ਕੀਤਾ ਏਕਾ (ਫਾਇਲ ਫੋਟੋ)
- news18-Punjabi
- Last Updated: January 17, 2021, 9:42 AM IST
ਹਰਿਆਣਾ ਦੇ ਜੀਂਦ ਦਾ ਇੱਕ ਪੂਰਾ ਪਿੰਡ ਕਿਸਾਨੀ ਅੰਦੋਲਨ ਵਿੱਚ ਮਦਦ ਲਈ ਅੱਗੇ ਆਇਆ ਹੈ। ਉਚਾਨਾ ਦੇ ਛਾਤਰ ਪਿੰਡ ਨੇ ਕਿਸਾਨੀ ਅੰਦੋਲਨ ਵਿਚ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। 26 ਜਨਵਰੀ ਨੂੰ ਹੋਣ ਜਾ ਰਹੇ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਸਹਾਇਤਾ ਭੇਜੀ ਜਾਏਗੀ।
ਪਹਿਲੇ ਗੇੜ ਵਿਚ 20 ਲੱਖ ਰੁਪਏ ਇਕੱਠੇ ਕੀਤੇ ਜਾਣਗੇ। ਪਹਿਲੇ ਪੜਾਅ ਵਿੱਚ ਪ੍ਰਤੀ ਏਕੜ 200 ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਅਨੁਸਾਰ ਇਹ ਸਹਾਇਤਾ ਲਗਾਤਾਰ ਜਾਰੀ ਰਹੇਗੀ। ਇਕੋ ਪਿੰਡ ਦੀ ਕਿਸਾਨਾਂ ਵੱਲੋਂ ਇਸ ਨੂੰ ਵੱਡੀ ਮਾਲੀ ਮਦਦ ਵਜੋਂ ਵੇਖਿਆ ਜਾ ਰਿਹਾ ਹੈ।
ਅੱਜ ਪਿੰਡ ਦੀ ਦੁਪਹਿਰ 2 ਵਜੇ ਪੰਚਾਇਤ ਹੋਵੇਗੀ, ਜਿਸ ਵਿੱਚ ਬਹੁਤ ਸਾਰੇ ਫੈਸਲੇ ਲਏ ਜਾਣਗੇ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਇਸੇ ਹਲਕੇ ਤੋਂ ਵਿਧਾਇਕ ਹਨ।