ਮੱਧ ਪ੍ਰਦੇਸ਼ ਦੇ ਉਜੈਨ 'ਚ ਇਕ ਸ਼ਰਾਬੀ ਦੀ ਫਰਿਆਦ ਉਤੇ ਆਬਕਾਰੀ ਵਿਭਾਗ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ। ਉਜੈਨ ਦੇ 42 ਸਾਲਾ ਵਿਅਕਤੀ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਕਥਿਤ ਤੌਰ 'ਤੇ ਠੇਕੇ ਤੋਂ ਮਿਲਾਵਟੀ ਸ਼ਰਾਬ ਵੇਚੀ ਗਈ, ਕਿਉਂਕਿ ਪੀਣ ਤੋਂ ਬਾਅਦ ਨਸ਼ਾ ਨਹੀਂ ਹੋਇਆ।
ਇਸ ਸ਼ਿਕਾਇਤ ਤੋਂ ਬਾਅਦ ਇੱਥੋਂ ਦੇ ਆਬਕਾਰੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਉਜੈਨ ਦੇ ਬਹਾਦੁਰ ਗੰਜ ਇਲਾਕੇ ਦੇ ਲੋਕੇਸ਼ ਸੋਠੀਆ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ 12 ਅਪਰੈਲ ਨੂੰ ਉਸ ਨੇ ਇੱਥੋਂ ਠੇਕੇ ਤੋਂ ਦੇਸੀ ਸ਼ਰਾਬ ਦੇ ਚਾਰ ਪਊਏ ਖਰੀਦੇ। ਉਸ ਨੇ ਕਿਹਾ,‘ਮੈਂ ਅਤੇ ਮੇਰੇ ਦੋਸਤ ਨੇ ਉਨ੍ਹਾਂ ਵਿੱਚੋਂ ਦੋ ਪੀਤੇ ਪਰ ਸਾਨੂੰ ਨਸ਼ਾ ਨਹੀਂ ਹੋਇਆ।’ ਉਸ ਦਾ ਦਾਅਵਾ ਹੈ ਕਿ ਸ਼ਰਾਬ ’ਚ ਪਾਣੀ ਰਲਾਇਆ ਹੋਇਆ ਸੀ।
ਵਿਅਕਤੀ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਸਬੰਧਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸ਼ਿਕਾਇਤ ’ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਸੀ। ਇਸ ਸ਼ਿਕਾਇਤ ਤੋਂ ਬਾਅਦ ਇੱਥੋਂ ਦੇ ਆਬਕਾਰੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ।
ਵਿਅਕਤੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਆਬਕਾਰੀ ਵਿਭਾਗ ਨੇ ਕਾਰਵਾਈ ਨਾ ਕੀਤੀ ਤਾਂ ਉਹ ਖਪਤਕਾਰ ਫੋਰਮ ਤੱਕ ਪਹੁੰਚ ਕਰਨਗੇ। ਸ਼ਿਕਾਇਤਕਰਤਾ ਸੇਠੀਆ ਨੇ ਸ਼ਿਕਾਇਤ ਕੀਤੀ ਕਿ ਕੁਆਰਟਰ ਵਿੱਚ ਸ਼ਰਾਬ ਨਹੀਂ ਸਗੋਂ ਪਾਣੀ ਹੈ। ਉਸ ਨੇ ਨਾ ਸਿਰਫ਼ ਲਿਖਤੀ ਦਰਖਾਸਤ ਦਿੱਤੀ, ਸਗੋਂ ਸਬੂਤ ਵਜੋਂ ਦੋ ਕੁਆਰਟਰ ਸ਼ਰਾਬ ਵੀ ਜਮ੍ਹਾਂ ਕਰਵਾਈ।
ਉਨ੍ਹਾਂ ਆਬਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਯਕੀਨ ਨਹੀਂ ਹੁੰਦਾ ਤਾਂ ਇਨ੍ਹਾਂ ਦੋ ਵਾਧੂ ਕੁਆਰਟਰਾਂ ਦੀ ਜਾਂਚ ਕਰਕੇ ਠੇਕੇਦਾਰ ਵੱਲੋਂ ਕੀਤੀ ਗਈ, ਇਸ ਧੋਖਾਧੜੀ ਦਾ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਜਾਵੇ। ਇਸ ’ਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਅਤੇ ਕਿਹਾ ਕਿ ਜੇਕਰ ਦੋਸ਼ੀ ਪਾਇਆ ਗਿਆ ਤਾਂ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ- ਮੈਂ ਇਸ ਮਾਮਲੇ ਵਿੱਚ ਕਾਰਵਾਈ ਚਾਹੁੰਦਾ ਹਾਂ ਤਾਂ ਜੋ ਸ਼ਰਾਬੀਆਂ ਨੂੰ ਇਨਸਾਫ਼ ਮਿਲ ਸਕੇ। ਮੈਂ ਬੱਸ ਇਹੀ ਚਾਹੁੰਦਾ ਹਾਂ ਕਿ ਜੋ ਮੇਰੇ ਨਾਲ ਹੋਇਆ, ਉਹ ਕਿਸੇ ਹੋਰ ਗਾਹਕ ਨਾਲ ਨਾ ਹੋਵੇ। ਮੈਂ 20 ਸਾਲਾਂ ਤੋਂ ਪੀਂਦਾ-ਪੀ ਰਿਹਾ ਹਾਂ। ਇਸ ਲਈ ਮੈਂ ਸਮਝ ਗਿਆ ਕਿ ਇਹ ਮਿਲਾਵਟ ਹੈ ਜਾਂ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Excise duty, Types Of Alcohol