Home /News /national /

ਸਾਲੀ ਨਾਲ ਫਰਾਰ ਹੋਇਆ 7 ਬੱਚਿਆਂ ਦਾ ਪਿਓ ਕਾਬੂ, ਰਿਸ਼ਤੇਦਾਰਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ

ਸਾਲੀ ਨਾਲ ਫਰਾਰ ਹੋਇਆ 7 ਬੱਚਿਆਂ ਦਾ ਪਿਓ ਕਾਬੂ, ਰਿਸ਼ਤੇਦਾਰਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ

ਸਾਲੀ ਨਾਲ ਫਰਾਰ ਹੋਇਆ 7 ਬੱਚਿਆਂ ਦਾ ਪਿਓ ਕਾਬੂ, ਰਿਸ਼ਤੇਦਾਰਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ

ਸਾਲੀ ਨਾਲ ਫਰਾਰ ਹੋਇਆ 7 ਬੱਚਿਆਂ ਦਾ ਪਿਓ ਕਾਬੂ, ਰਿਸ਼ਤੇਦਾਰਾਂ ਨੇ ਜੰਮ ਕੇ ਕੀਤੀ ਛਿੱਤਰ ਪਰੇਡ

ਦਰਜਨ ਤੋਂ ਵੱਧ ਲੋਕਾਂ ਨੇ 35 ਸਾਲਾ ਹਾਰੂਨ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ ਅਤੇ ਗਲੇ 'ਚ ਜੁੱਤੀ ਦਾ ਹਾਰ ਪਾ ਕੇ ਘੁਮਾਇਆ

  • Share this:

ਕਰਨਾਲ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇੱਥੋਂ ਤੱਕ ਕਿ ਵਿਅਕਤੀ ਨੂੰ ਪਿਸ਼ਾਬ ਵੀ ਪਿਆਇਆ ਗਿਆ ਸੀ। ਲੋਕਾਂ ਨੇ ਵਿਅਕਤੀ ਨੂੰ ਬੰਧਕ ਬਣਾ ਲਿਆ ਅਤੇ ਥਰਡ ਡਿਗਰੀ ਟਾਰਚਰ ਦਿੱਤਾ।

ਜਾਣਕਾਰੀ ਮੁਤਾਬਕ ਇਹ ਮਾਮਲਾ ਕਰਨਾਲ ਦੇ ਘਰੌਂਡਾ ਦੇ ਪਿੰਡ ਬਲਹੇੜਾ ਦਾ ਹੈ। ਇੱਥੇ ਉਸ ਵਿਅਕਤੀ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਅਗਵਾ ਕਰਕੇ ਥਰਡ ਡਿਗਰੀ ਟਾਰਚਰ ਦਿੱਤਾ। ਦਰਜਨ ਤੋਂ ਵੱਧ ਲੋਕਾਂ ਨੇ 35 ਸਾਲਾ ਹਾਰੂਨ ਨੂੰ ਬੰਧਕ ਬਣਾ ਲਿਆ ਅਤੇ ਅਣਮਨੁੱਖੀ ਤਸ਼ੱਦਦ ਕੀਤਾ। ਹਾਰੂਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਵਾਇਰਲ ਵੀਡੀਓ 'ਚ ਹਾਰੂਨ ਦੇ ਗਲੇ 'ਚ ਜੁੱਤੀ ਦਾ ਹਾਰ ਨਜ਼ਰ ਆ ਰਿਹਾ ਹੈ ਅਤੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਵਿਅਕਤੀ ਉਤੇ ਆਪਣੀ ਵਿਆਹੁਤਾ ਸਾਲੀ ਨੂੰ ਭਜਾਉਣ ਦਾ ਦੋਸ਼ ਲੱਗਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਬਲਹੇੜਾ ਦਾ ਰਹਿਣ ਵਾਲਾ 35 ਸਾਲਾ ਹਾਰੂਨ ਸੱਤ ਬੱਚਿਆਂ ਦਾ ਪਿਤਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਹ ਆਪਣੀ ਵਿਆਹੁਤਾ ਸਾਲੀ ਨਾਲ ਫ਼ਰਾਰ ਹੋ ਗਿਆ ਸੀ। ਇਸ ਘਟਨਾ ਤੋਂ ਗੁੱਸੇ 'ਚ ਆ ਕੇ ਲੜਕੀ ਦੇ ਪਰਿਵਾਰਕ ਮੈਂਬਰ ਘਰੌਂਡਾ ਤੋਂ ਹਾਰੂਨ ਨੂੰ ਅਗਵਾ ਕਰਕੇ ਆਪਣੇ ਡੇਰੇ ਲੈ ਗਏ। ਪੀੜਤ ਹਾਰੂਨ ਨੇ ਦੱਸਿਆ ਕਿ ਇੱਥੇ ਦਰਜਨ ਤੋਂ ਵੱਧ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ।


ਪੁਲਿਸ ਨੂੰ ਸ਼ਿਕਾਇਤ ਦਿੱਤੀ

ਹਾਰੂਨ ਦਾ ਦੋਸ਼ ਹੈ ਕਿ ਉਸ ਦੇ ਗਲੇ ਵਿਚ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਪਿਸ਼ਾਬ ਪਿਲਾਇਆ ਗਿਆ ਅਤੇ ਕਈ ਤਰ੍ਹਾਂ ਨਾਲ ਤਸ਼ੱਦਦ ਕੀਤਾ ਗਿਆ। ਹਾਰੂਨ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪਿੰਡ ਦੇ ਵਿਅਕਤੀ ਨਾਲ ਹੋਈ ਇਸ ਅਣਮਨੁੱਖੀ ਘਟਨਾ ਤੋਂ ਬਾਅਦ ਪਿੰਡ ਬਲਬੇੜਾ ਵਿੱਚ ਮੁਸਲਿਮ ਸਮਾਜ ਦੀ ਮੀਟਿੰਗ ਹੋਈ, ਜਿਸ ਵਿੱਚ ਹਾਰੂਨ ਨਾਲ ਵਾਪਰੀ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਹਾਰੂਨ ਆਪਣੀ ਵਿਆਹੁਤਾ ਸਾਲੀ ਨੂੰ ਭਜਾ ਕੇ ਲੈ ਗਿਆ ਸੀ। ਇਸ ਜੁਰਮ ਲਈ ਉਸ ਨੂੰ ਕਾਨੂੰਨੀ ਤੌਰ 'ਤੇ ਸਜ਼ਾ ਮਿਲਣੀ ਚਾਹੀਦੀ ਸੀ ਪਰ ਕੁਝ ਲੋਕਾਂ ਨੇ ਅਦਾਲਤ ਲਗਾ ਕੇ ਉਸ ਦਾ ਅਪਮਾਨ ਕੀਤਾ ਅਤੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਇਸ ਦੇ ਨਾਲ ਹੀ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।

Published by:Ashish Sharma
First published:

Tags: Ajab Gajab, Haryana