ਕੇਂਦਰੀ ਬਜਟ 2023 ਤੋਂ ਬਾਅਦ ਨਿਊਜ਼ 18 ਦੇ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਦੇ ਨਾਲ ਵਿਸ਼ੇਸ਼ ਇੰਟਰਵਿਊ ਦੇ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਡਾਨੀ ਸਮੂਹ ਵਿੱਚ ਐਸਬੀਆਈ ਅਤੇ ਐਲਆਈਸੀ ਦੇ ਨਿਵੇਸ਼ 'ਤੇ ਉੱਠ ਰਹੇ ਸਵਾਲਾਂ 'ਤੇ ਕਿਹਾ ਕਿ 'ਮੈਂ ਯਾਦ ਦਿਵਾਉਣਾ ਚਾਹਾਂਗੀ ਕਿ ਐਸਬੀਆਈ ਅਤੇ ਐਲਆਈਸੀ ਦੋਵਾਂ ਦੇ ਸੀਐਮਡੀ ਦੇ ਵੱਲੋਂ ਵਿਸਥਾਰ ਦੇ ਨਾਲ ਬਿਆਨ ਜਾਰੀ ਕੀਤੇ ਹਨ ਅਤੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਬੇਨਕਾਬ ਨਹੀਂ ਕੀਤਾ ਜਾਵੇਗਾ।' ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ 'ਭਾਰਤੀ ਬੈਂਕਿੰਗ ਸੈਕਟਰ ਅੱਜ ਘੱਟ ਐਨਪੀਏ ਦੇ ਨਾਲ ਆਰਾਮਦਾਇਕ ਪੱਧਰ 'ਤੇ ਹੈ।'
ਇਸ ਤੋਂ ਇਲਾਵਾ ਬਜਟ 2023 ਤੋਂ ਉਮੀਦ ਕੀਤੇ ਮੁੱਖ ਨਤੀਜਿਆਂ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਜ਼18 ਇੰਡੀਆ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਕਿਹਾ ਕਿ 'ਮੈਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨਾਲ ਸੈਰ-ਸਪਾਟੇ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਦੀ ਉਮੀਦ ਕਰਦੀ ਹਾਂ। ਇਹ ਅਰਥਵਿਵਸਥਾ ਨੂੰ ਸਰਗਰਮ ਰੱਖਣ ਦਾ ਵਧੀਆ ਤਰੀਕਾ ਹੋਵੇਗਾ।'' ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ 'ਮੈਂ ਪ੍ਰਧਾਨ ਮੰਤਰੀ-ਵਿਕਾਸ ਯੋਜਨਾ ਵਿੱਚ ਇੱਕ ਗਤੀ ਦੇਖ ਰਹੀ ਹਾਂ, ਕਿਉਂਕਿ ਇਸਦਾ ਇੱਕ ਬਹੁਤ ਵੱਡਾ ਬਾਜ਼ਾਰ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ ਅਸੀਂ ਵੱਡੇ ਪੱਧਰ 'ਤੇ ਪਹੁੰਚ ਕਰ ਸਕਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget 2023, Exclusive Interview, Fm nirmla sitaraman, Rahul Joshi