Home /News /national /

ਕੈਬ ਸਵਾਰ ਲੜਕੀ ਦੇ ਸਾਹਮਣੇ ਹੀ ਡਰਾਈਵਰ ਕਰਨ ਲੱਗਾ ਇਹ ਸ਼ਰਮਨਾਕ ਹਰਕਤ

ਕੈਬ ਸਵਾਰ ਲੜਕੀ ਦੇ ਸਾਹਮਣੇ ਹੀ ਡਰਾਈਵਰ ਕਰਨ ਲੱਗਾ ਇਹ ਸ਼ਰਮਨਾਕ ਹਰਕਤ

ਕੈਬ ਸਵਾਰ ਲੜਕੀ ਦੇ ਸਾਹਮਣੇ ਹੀ ਡਰਾਈਵਰ ਕਰਨ ਲੱਗਾ ਇਹ ਸ਼ਰਮਨਾਕ ਹਰਕਤ

ਕੈਬ ਸਵਾਰ ਲੜਕੀ ਦੇ ਸਾਹਮਣੇ ਹੀ ਡਰਾਈਵਰ ਕਰਨ ਲੱਗਾ ਇਹ ਸ਼ਰਮਨਾਕ ਹਰਕਤ

ਪੇਸ਼ੇ ਤੋਂ ਵਕੀਲ ਗੁੜਗਾਉਂ ਦੀ ਰਹਿਣ ਵਾਲੀ 25 ਸਾਲਾ ਲੜਕੀ ਨੇ ਵੀਰਵਾਰ ਦੁਪਹਿਰ ਦਿੱਲੀ ਹਾਈ ਕੋਰਟ ਆਉਣ ਲਈ ਕੈਬ ਲਈ ਸੀ। ਕੁਝ ਸਮੇਂ ਬਾਅਦ, ਲੜਕੀ ਨੇ ਦੇਖਿਆ ਕਿ ਕੈਬ ਡਰਾਈਵਰ ਉਸਨੂੰ ਪਿਛਲੇ ਸ਼ੀਸ਼ੇ ਤੋਂ ਲਗਾਤਾਰ ਦੇਖ ਰਿਹਾ ਹੈ। ਲੜਕੀ ਨੇ ਪਹਿਲਾਂ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ।

ਹੋਰ ਪੜ੍ਹੋ ...
 • Share this:

  ਦਿੱਲੀ ਮੈਟਰੋ ਵਿਚ ਇਕ ਲੜਕੀ ਦੇ ਸਾਹਮਣੇ ਪੈਂਟ ਦੀ ਜਿੱਪ ਖੋਲ ਕੇ ਅਸ਼ਲੀਲ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਹੀ ਕੈਬ ਡਰਾਈਵਰ ਨੇ ਸ਼ਰਮਨਾਕ ਹਰਕਤ ਕੀਤੀ। ਇਕ ਲੜਕੀ ਕੈਬ ਵਿਚ ਗੁੜਗਾਓਂ ਤੋਂ ਦਿੱਲੀ ਆ ਰਹੀ ਸੀ ਤਾਂ ਲੜਕੀ ਨੂੰ ਵੇਖ ਕੇ ਰਾਹ ਵਿਚ ਹੀ ਡਰਾਈਵਰ ਮਾਸਟਰਬੇਟ ਕਰਨ ਲੱਗਾ। ਲੜਕੀ ਇਹ ਦੇਖ ਕੇ ਡਰ ਗਈ ਅਤੇ ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਕੈਬ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

  ਨਵੀਂ ਦਿੱਲੀ ਦੇ ਐਡੀਸ਼ਨਲ ਡੀਸੀਪੀ ਦੀਪਕ ਕੁਮਾਰ ਨੇ ਦੱਸਿਆ ਕਿ ਪੇਸ਼ੇ ਤੋਂ ਵਕੀਲ ਗੁੜਗਾਉਂ ਦੀ ਰਹਿਣ ਵਾਲੀ 25 ਸਾਲਾ ਲੜਕੀ ਨੇ ਵੀਰਵਾਰ ਦੁਪਹਿਰ ਦਿੱਲੀ ਹਾਈ ਕੋਰਟ ਆਉਣ ਲਈ ਕੈਬ ਲਈ ਸੀ। ਕੁਝ ਸਮੇਂ ਬਾਅਦ, ਲੜਕੀ ਨੇ ਦੇਖਿਆ ਕਿ ਕੈਬ ਡਰਾਈਵਰ ਉਸਨੂੰ ਪਿਛਲੇ ਸ਼ੀਸ਼ੇ ਤੋਂ ਲਗਾਤਾਰ ਦੇਖ ਰਿਹਾ ਹੈ। ਲੜਕੀ ਨੇ ਪਹਿਲਾਂ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਨੇ ਆਪਣੀ ਪੈਂਟ ਦੀ ਜ਼ਿਪ ਖੋਲ੍ਹ ਦਿੱਤੀ ਅਤੇ ਮਾਸਟਰਬੈਟ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਘਬਰਾ ਗਈ।

  ਲੜਕੀ ਨੇ ਦੱਸਿਆ ਕਿ ਸ਼ਾਮ ਕਰੀਬ ਸਵਾ ਚਾਰ ਵਜੇ ਡਰਾਈਵਰ ਉਸ ਨੂੰ ਦਿੱਲੀ ਹਾਈ ਕੋਰਟ ਦੇ ਬਾਹਰ ਛੱਡ ਗਿਆ। ਉਸ ਤੋਂ ਬਾਅਦ ਲੜਕੀ ਨੇ 100 ਨੰਬਰ 'ਤੇ ਕਾਲ ਕੀਤੀ ਅਤੇ ਪੁਲਿਸ ਨੂੰ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ। ਲੜਕੀ ਨੇ ਦੱਸਿਆ ਪੂਰੇ ਰਾਹ ਵਿਚ ਡਰਾਈਵਰ ਨੇ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਉਸ ਨਾਲ ਛੇੜਛਾੜ ਕੀਤੀ, ਪਰ ਉਹ ਸਾਰੇ ਰਸਤੇ ਅਸ਼ਲੀਲ ਹਰਕਤਾਂ ਕਰ ਰਿਹਾ ਸੀ।

  ਲੜਕੀ ਨੇ ਪੁਲਿਸ ਨੂੰ ਗੱਡੀ ਦਾ ਨੰਬਰ ਅਤੇ ਡਰਾਈਵਰ ਬਾਰੇ ਜਾਣਕਾਰੀ ਦਿੱਤੀ , ਜੋ ਉਸ ਨੂੰ ਮੋਬਾਈਲ ਐਪ ਰਾਹੀਂ ਮਿਲਿਆ ਸੀ। ਲੜਕੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਪੁਲਿਸ ਨੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।

  Published by:Ashish Sharma
  First published:

  Tags: Cab