BSNL ਅਤੇ MTNL ਦੀ ਜਾਇਦਾਦ ਵੇਚੇਗੀ ਸਰਕਾਰ, ਸੂਚੀ ਜਾਰੀ... (ਫਾਇਲ ਫੋਟੋ) ਕੇਂਦਰ ਸਰਕਾਰ ਨੇ ਜਨਤਕ ਖੇਤਰ ਦੀਆਂ ਦੂਰ ਸੰਚਾਰ ਕੰਪਨੀਆਂ MTNL ਤੇ BSNLਦੀਆਂ ਅਚੱਲ ਜਾਇਦਾਦਾਂ ਨੂੰ ਲਗਭਗ 1,100 ਕਰੋੜ ਰੁਪਏ ਦੇ ਰਾਖਵੇਂ ਮੁੱਲ ’ਤੇ ਵੇਚਣ ਲਈ ਸੂਚੀਬੱਧ ਕੀਤਾ ਹੈ। ਇਹ ਜਾਣਕਾਰੀ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਡੀਆਈਪੀਏਐੱਮ) ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਹੈ।
ਐੱਮਟੀਐੱਨਐੱਲ ਦੀਆਂ ਜਾਇਦਾਦਾਂ ਦੀ ਈ-ਨਿਲਾਮੀ 14 ਦਸੰਬਰ ਨੂੰ ਹੋਣੀ ਹੈ। ਬੀਐੱਸਐੱਨਐੱਲ ਦੀਆਂ ਜਾਇਦਾਦਾਂ ਹੈਦਰਾਬਾਦ, ਚੰਡੀਗੜ੍ਹ, ਭਾਵਨਗਰ ਅਤੇ ਕੋਲਕਾਤਾ ਵਿੱਚ ਹਨ, ਜਿਨ੍ਹਾਂ ਦਾ ਵਿਕਰੀ ਲਈ ਰਾਖਵਾਂ ਮੁੱਲ ਲਗਪਗ 8,00 ਕਰੋੜ ਰੁਪਏ ਹੈ।
ਰਿਪੋਰਟਾਂ ਦੇ ਅਨੁਸਾਰ, ਸਰਕਾਰ ਨੇ ਲਗਭਗ 1,100 ਕਰੋੜ ਦੀ ਰਾਖਵੀਂ ਕੀਮਤ 'ਤੇ ਦੂਰਸੰਚਾਰ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਵੇਚਣ ਲਈ ਸੂਚੀਬੱਧ ਕੀਤਾ ਹੈ।
Published by: Gurwinder Singh
First published: November 21, 2021, 11:24 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।