Home /News /national /

ਹਾਈਕੋਰਟ ਨੇ ਵਕੀਲ ਪਤਨੀ ਦੀ ਪਟੀਸ਼ਨ 'ਤੇ ਪਤੀ ਨੂੰ ਘਰ ਛੱਡ ਕੇ ਜਾਣ ਦਾ ਸੁਣਾਇਆ ਫੈਸਲਾ

ਹਾਈਕੋਰਟ ਨੇ ਵਕੀਲ ਪਤਨੀ ਦੀ ਪਟੀਸ਼ਨ 'ਤੇ ਪਤੀ ਨੂੰ ਘਰ ਛੱਡ ਕੇ ਜਾਣ ਦਾ ਸੁਣਾਇਆ ਫੈਸਲਾ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਘਰੇਲੂ ਝਗੜੇ ਦੇ ਇੱਕ ਮਾਮਲੇ ਵਿੱਚ ਹਾਈ ਕੋਰਟ ਨੇ ਪਤੀ ਨੂੰ ਘਰ ਛੱਡਣ ਦਾ ਫੈਸਲਾ ਸੁਣਾਇਆ ਹੈ। ਮਦਰਾਸ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਉਸ ਨਾਲ ਚੰਗਾ ਵਿਹਾਰ ਨਹੀਂ ਕਰ ਰਿਹਾ ਹੈ।

 • Share this:
  ਚੇਨਈ: ਘਰੇਲੂ ਝਗੜੇ ਦੇ ਇੱਕ ਮਾਮਲੇ ਵਿੱਚ ਹਾਈ ਕੋਰਟ ਨੇ ਪਤੀ ਨੂੰ ਘਰ ਛੱਡਣ ਦਾ ਫੈਸਲਾ ਸੁਣਾਇਆ ਹੈ। ਮਦਰਾਸ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਉਸ ਨਾਲ ਚੰਗਾ ਵਿਹਾਰ ਨਹੀਂ ਕਰ ਰਿਹਾ ਹੈ।

  ਔਰਤ ਨੇ ਅਦਾਲਤ ਨੂੰ ਦੱਸਿਆ ਕਿ ਅਕਸਰ ਪਤੀ ਬੇਕਾਬੂ ਅਤੇ ਬੇਹੱਦ ਕਠੋਰ ਹੁੰਦਾ ਹੈ, ਜਿਸ ਕਾਰਨ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ। ਹੁਣ ਅਦਾਲਤ ਨੇ ਔਰਤ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਪਤੀ ਨੂੰ ਕਿਤੇ ਹੋਰ ਘਰ ਲੱਭਣ ਦੇ ਨਿਰਦੇਸ਼ ਦਿੱਤੇ ਹਨ।

  ਅਮਰ ਉਜਾਲਾ ਦੀ ਰਿਪੋਰਟ ਦੇ ਅਨੁਸਾਰ ਪੇਸ਼ੇ ਤੋਂ ਵਕੀਲ ਵੀ. ਅਨੁਸ਼ਾ ਨੇ ਪਹਿਲਾਂ ਤੋਂ ਹੀ ਫੈਮਿਲੀ ਕੋਰਟ ਵਿੱਚ ਆਪਣੇ ਪਤੀ ਦੇ ਖਿਲਾਫ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੋਈ ਹੈ। ਤਲਾਕ ਦੇ ਨਿਪਟਾਰੇ ਤੱਕ ਪਤੀ ਨੂੰ ਘਰੋਂ ਬਾਹਰ ਰੱਖਣ ਲਈ ਮਹਿਲਾ ਨੇ ਫੈਮਿਲੀ ਕੋਰਟ ਵਿੱਚ ਹੀ ਪਟੀਸ਼ਨ ਦਾਇਰ ਕੀਤੀ ਸੀ।

  ਪਟੀਸ਼ਨ ਨੂੰ ਅੰਸ਼ਕ ਤੌਰ 'ਤੇ ਸਵੀਕਾਰ ਕਰਦੇ ਹੋਏ ਅਦਾਲਤ ਨੇ ਪਤੀ ਨੂੰ ਘਰ ਤੋਂ ਬਾਹਰ ਰਹਿਣ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਫੈਸਲੇ ਤੋਂ ਨਾਰਾਜ਼ ਔਰਤ ਨੇ ਹਾਈਕੋਰਟ 'ਚ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ।

  ਸੁਣਵਾਈ ਦੌਰਾਨ ਜਸਟਿਸ ਮੰਜੁਲਾ ਨੇ ਕਿਹਾ ਕਿ ਵਿਆਹ ਸਫਲ ਨਾ ਹੋਣ ਕਾਰਨ ਦੋਵਾਂ ਵਿਚਾਲੇ ਝਗੜੇ ਹੁੰਦੇ ਹਨ। ਪਤਨੀ ਦਾ ਦਾਅਵਾ ਹੈ ਕਿ ਪਤੀ ਕਠੋਰ ਹੈ, ਜਿਸ ਕਾਰਨ ਘਰ 'ਚ ਸ਼ਾਂਤੀ ਨਹੀਂ ਹੈ।

  ਇਸ ਦੇ ਨਾਲ ਹੀ ਪਤੀ ਨੇ ਕਿਹਾ ਕਿ ਉਹ ਬਹੁਤ ਚੰਗਾ ਪਿਤਾ ਹੈ ਅਤੇ ਉਸ ਦੀ ਪਤਨੀ ਅਕਸਰ ਬਾਹਰ ਘੁੰਮਦੀ ਰਹਿੰਦੀ ਹੈ। ਪਤੀ ਮੁਤਾਬਕ ਉਸ ਨੂੰ ਘਰ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਸਟਿਸ ਮੰਜੁਲਾ ਨੇ ਪਤੀ ਨੂੰ ਝਗੜਾ ਸੁਲਝਾਉਣ ਤੱਕ ਕੋਈ ਹੋਰ ਘਰ ਲੱਭਣ ਲਈ ਕਿਹਾ ਹੈ।
  Published by:Gurwinder Singh
  First published:

  Tags: High court, Marriage

  ਅਗਲੀ ਖਬਰ