Home /News /national /

ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਚੜ੍ਹਾ ਦਿੱਤਾ ਗਲਤ ਗਰੁੱਪ ਦਾ ਬਲੱਡ, ਹੋਈ ਮੌਤ

ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਚੜ੍ਹਾ ਦਿੱਤਾ ਗਲਤ ਗਰੁੱਪ ਦਾ ਬਲੱਡ, ਹੋਈ ਮੌਤ

ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਚੜ੍ਹਾ ਦਿੱਤਾ ਗਲਤ ਗਰੁੱਪ ਦਾ ਬਲੱਡ, ਮੌਤ

ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਚੜ੍ਹਾ ਦਿੱਤਾ ਗਲਤ ਗਰੁੱਪ ਦਾ ਬਲੱਡ, ਮੌਤ

ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ 25 ਸਾਲਾ ਔਰਤ ਨੂੰ ਹਸਪਤਾਲ ਦੇ ਸਟਾਫ ਵੱਲੋਂ ਕਥਿਤ ਤੌਰ ’ਤੇ ਗਲਤ ਗਰੁੱਪ ਦਾ ਖੂਨ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

  • Share this:

    ਰਾਉਰਕੇਲਾ-  ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਹਸਪਤਾਲ ਦੀ ਲਾਪਰਵਾਹੀ ਕਾਰਨ ਇੱਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ 25 ਸਾਲਾ ਔਰਤ ਨੂੰ ਹਸਪਤਾਲ ਦੇ ਸਟਾਫ ਵੱਲੋਂ ਕਥਿਤ ਤੌਰ ’ਤੇ ਗਲਤ ਗਰੁੱਪ ਦਾ ਖੂਨ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

    ਇੱਕ ਅਧਿਕਾਰੀ ਨੇ ਦੱਸਿਆ ਕਿ ਕੁਟਰਾ ਬਲਾਕ ਦੇ ਪਿੰਡ ਬੁਡਾਕਾਟਾ ਦੀ ਰਹਿਣ ਵਾਲੀ ਸਰੋਜਨੀ ਕਾਕੂ ਨੂੰ ਵੀਰਵਾਰ ਨੂੰ ਰੁੜਕੇਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮਰੀਜ਼ ਸਿਕਲ ਸੈੱਲ ਅਨੀਮੀਆ ਤੋਂ ਪੀੜਤ ਸੀ ਅਤੇ ਉਸ ਨੂੰ ਖੂਨ ਚੜ੍ਹਾਉਣਾ ਪਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਔਰਤ ਨੂੰ ਗਲਤ ਬਲੱਡ ਗਰੁੱਪ ਦਾ ਖੂਨ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ ਰਿਸ਼ਤੇਦਾਰ ਨੇ ਦੱਸਿਆ ਕਿ ਔਰਤ ਦਾ ਬਲੱਡ ਗਰੁੱਪ ‘ਓ’ ਪਾਜ਼ੇਟਿਵ ਹੈ ਪਰ ਉਸ ਨੂੰ ‘ਬੀ’ ਪਾਜ਼ੇਟਿਵ ਗਰੁੱਪ ਦਾ ਖੂਨ ਦਿੱਤਾ ਗਿਆ।

    ਕੁਤਰਾ ਥਾਣੇ ਦੇ ਇੰਸਪੈਕਟਰ ਬੀਕੇ ਬਿਹਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਅਗਲੇਰੀ ਜਾਂਚ ਲਈ ਰਖਵਾ ਦਿੱਤਾ ਗਿਆ ਹੈ। ਹਸਪਤਾਲ ਨੇ ਮਾਮਲੇ ਦੀ ਜਾਂਚ ਲਈ ਇੱਕ ਕਮਿਸ਼ਨ ਗਠਿਤ ਕਰ ਦਿੱਤਾ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਦੇ ਸੁਪਰਡੈਂਟ ਜਗਦੀਸ਼ਚੰਦਰ ਬੇਹੜਾ ਨੇ ਲਾਪਰਵਾਹੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਲਤ ਬਲੱਡ ਗਰੁੱਪ ਦਾ ਮਾਮਲਾ ਹੁੰਦਾ ਤਾਂ 10-15 ਮਿੰਟਾਂ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ ਹੈ।

    Published by:Ashish Sharma
    First published:

    Tags: Hospital, Odisha