Home /News /national /

ਸ਼ਾਲੀਗ੍ਰਾਮ ਨਾਲ ਹੋਵੇਗਾ ਰਾਮ ਲਲਾ ਦੀ ਮੂਰਤੀ ਦਾ ਨਿਰਮਾਣ, ਜਾਣੋ ਸ਼ਾਲੀਗ੍ਰਾਮ ਪੱਥਰ ਕਿਉਂ ਹਨ ਹਿੰਦੂਆਂ ਲਈ ਖ਼ਾਸ

ਸ਼ਾਲੀਗ੍ਰਾਮ ਨਾਲ ਹੋਵੇਗਾ ਰਾਮ ਲਲਾ ਦੀ ਮੂਰਤੀ ਦਾ ਨਿਰਮਾਣ, ਜਾਣੋ ਸ਼ਾਲੀਗ੍ਰਾਮ ਪੱਥਰ ਕਿਉਂ ਹਨ ਹਿੰਦੂਆਂ ਲਈ ਖ਼ਾਸ

ਨੇਪਾਲ ਤੋਂ ਲਿਆਂਦੀਆਂ ਗਈਆਂ 2 ਸ਼ਾਲੀਗ੍ਰਾਮ ਸ਼ਿਲਾ

ਨੇਪਾਲ ਤੋਂ ਲਿਆਂਦੀਆਂ ਗਈਆਂ 2 ਸ਼ਾਲੀਗ੍ਰਾਮ ਸ਼ਿਲਾ

ਅਯੁੱਧਿਆ ਵਿੱਚ ਰਾਮ ਮੰਦਰ ਦੇ ਮੁੱਖ ਮੰਦਿਰ ਕੰਪਲੈਕਸ ਵਿੱਚ ਸਥਾਪਤ ਕੀਤੀ ਜਾਣ ਵਾਲੀ ਸ਼੍ਰੀ ਰਾਮ ਅਤੇ ਜਾਨਕੀ ਜੀ ਦੀਆਂ ਮੂਰਤੀਆਂ ਦੇ ਨਿਰਮਾਣ ਦੀ ਤਿਆਰੀ ਵਿੱਚ ਨੇਪਾਲ ਨੇ ਦੋ ਸ਼ਾਲੀਗ੍ਰਾਮ ਪੱਥਰ ਭੇਜੇ ਸਨ। ਸ਼ਾਲੀਗ੍ਰਾਮ ਪੱਥਰ ਸਿਰਫ਼ ਕਾਲੀ ਗੰਡਕੀ ਨਦੀ ਦੇ ਕੰਢੇ ਹੀ ਮਿਲਦੇ ਹਨ। ਨੇਪਾਲ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਨੇ ਜਾਨਕੀ ਮੰਦਰ ਦੇ ਮਹੰਤ ਨੂੰ ਇਹ ਸ਼ਿਲਾਵਾਂ ਸੌਂਪੀਆਂ ਹਨ। ਵੈਦਿਕ ਰੀਤੀ ਰਿਵਾਜ਼ਾਂ ਅਨੁਸਾਰ ਪੂਜਾ ਕਰਨ ਉਪਰੰਤ ਸ਼ਾਲੀਗ੍ਰਾਮ ਸ਼ਿਲਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਸੌਂਪੀ ਗਈ।

ਹੋਰ ਪੜ੍ਹੋ ...
  • Share this:

ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਗੋਰਖ ਨਾਥ ਮੰਦਿਰ ਤੋਂ ਦੋ ਵੱਡੇ ਸ਼ਾਲੀਗ੍ਰਾਮ ਪੱਥਰ ਦੀਆਂ ਸ਼ਿਲਾਵਾਂ ਅਯੁੱਧਿਆ ਪਹੁੰਚੀਆਂ, ਜਿੱਥੇ ਉਨ੍ਹਾਂ ਦੀ ਵਰਤੋਂ ਰਾਮ ਜਨਮ ਭੂਮੀ ਮੰਦਰ ਲਈ ਭਗਵਾਨ ਰਾਮ ਦੀ ਮੂਰਤੀ ਬਣਾਉਣ ਲਈ ਕੀਤੀ ਜਾ ਸਕਦੀ ਹੈ। ਦਰਅਸਲ ਇਹ ਪੱਥਰ ਨੇਪਾਲ ਵਿੱਚ ਕਾਲੀ ਗੰਡਕੀ ਝਰਨੇ ਤੋਂ ਲਿਆਉਂਦੇ ਗਏ ਹਨ ਤੇ ਇਹ ਪੱਥਰ ਹੁਣ ਅਯੁੱਧਿਆ ਵਿੱਚ ਰਾਮ ਸੇਵਕ ਪੁਰਮ ਵਿੱਚ ਦੇਖੇ ਜਾ ਸਕਦੇ ਹਨ। ਅਯੁੱਧਿਆ ਵਿੱਚ ਰਾਮ ਮੰਦਰ ਦੇ ਮੁੱਖ ਮੰਦਿਰ ਕੰਪਲੈਕਸ ਵਿੱਚ ਸਥਾਪਤ ਕੀਤੀ ਜਾਣ ਵਾਲੀ ਸ਼੍ਰੀ ਰਾਮ ਅਤੇ ਜਾਨਕੀ ਜੀ ਦੀਆਂ ਮੂਰਤੀਆਂ ਦੇ ਨਿਰਮਾਣ ਦੀ ਤਿਆਰੀ ਵਿੱਚ ਨੇਪਾਲ ਨੇ ਦੋ ਸ਼ਾਲੀਗ੍ਰਾਮ ਪੱਥਰ ਭੇਜੇ ਸਨ। ਸ਼ਾਲੀਗ੍ਰਾਮ ਪੱਥਰ ਸਿਰਫ਼ ਕਾਲੀ ਗੰਡਕੀ ਨਦੀ ਦੇ ਕੰਢੇ ਹੀ ਮਿਲਦੇ ਹਨ। ਨੇਪਾਲ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਨੇ ਜਾਨਕੀ ਮੰਦਰ ਦੇ ਮਹੰਤ ਨੂੰ ਇਹ ਸ਼ਿਲਾਵਾਂ ਸੌਂਪੀਆਂ ਹਨ। ਵੈਦਿਕ ਰੀਤੀ ਰਿਵਾਜ਼ਾਂ ਅਨੁਸਾਰ ਪੂਜਾ ਕਰਨ ਉਪਰੰਤ ਸ਼ਾਲੀਗ੍ਰਾਮ ਸ਼ਿਲਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਸੌਂਪੀ ਗਈ। ਇਸ ਤੋਂ ਪਹਿਲਾਂ ਸ਼ਾਲੀਗ੍ਰਾਮ ਸ਼ਿਲਾ ਨੇਪਾਲ ਦੇ ਜਨਕਪੁਰ ਤੋਂ ਯਾਤਰਾ ਕਰਕੇ ਬੁੱਧਵਾਰ ਦੇਰ ਰਾਤ ਰਾਮਨਗਰ ਪਹੁੰਚੀ। ਭਗਵਾਨ ਵਿਸ਼ਨੂੰ ਦਾ ਰੂਪ ਮੰਨੀ ਜਾਂਦੀ ਇਸ ਚੱਟਾਨ ਦਾ ਰਾਮਨਗਰ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਦੇਰ ਰਾਤ ਜਿਵੇਂ ਹੀ ਸ਼ਾਲੀਗ੍ਰਾਮ ਯਾਤਰਾ ਹਾਈਵੇਅ 'ਤੇ ਦਾਖਲ ਹੋਈ ਤਾਂ ਜੈ ਸ਼੍ਰੀ ਰਾਮ ਦੇ ਨਾਅਰੇ ਗੂੰਜਣ ਲੱਗੇ।


ਸ਼ਾਲੀਗ੍ਰਾਮ, ਜਿਸ ਨੂੰ ਸ਼ਾਲੀਗ੍ਰਾਮ ਸ਼ਿਲਾ ਵੀ ਕਿਹਾ ਜਾਂਦਾ ਹੈ, ਇੱਕ ਖ਼ਾਸ ਕਿਸਮ ਦਾ ਪੱਥਰ ਹੈ ਜੋ ਨੇਪਾਲ ਵਿੱਚ ਗੰਡਕੀ ਨਦੀ ਦੀ ਸਹਾਇਕ ਨਦੀ ਕਾਲੀ ਗੰਡਕੀ ਤੋਂ ਖਨਨ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਸ਼ਾਲੀਗ੍ਰਾਮ ਪੱਥਰ ਨੂੰ ਬਹੁਤ ਚਮਤਕਾਰੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿੱਥੇ ਸ਼ਾਲੀਗ੍ਰਾਮ ਦੀ ਪੂਜਾ ਹੁੰਦੀ ਹੈ, ਉੱਥੇ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਦੂਜੇ ਪਾਸੇ, ਗੰਡਕੀ ਨਦੀ ਦੀ ਸ਼ਾਲੀਗ੍ਰਾਮ ਚੱਟਾਨ ਬਾਰੇ ਇੱਕ ਕਥਾ ਹੈ ਕਿ ਇੱਕ ਵਾਰ ਭਗਵਾਨ ਵਿਸ਼ਨੂੰ ਨੇ ਵ੍ਰਿੰਦਾ (ਤੁਲਸੀ) ਦੇ ਪਤੀ ਸ਼ੰਖਚੂੜ ਨੂੰ ਧੋਖੇ ਨਾਲ ਮਾਰ ਦਿੱਤਾ ਸੀ। ਜਦੋਂ ਵ੍ਰਿੰਦਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਭਗਵਾਨ ਵਿਸ਼ਨੂੰ ਨੂੰ ਪੱਥਰ ਬਣ ਕੇ ਧਰਤੀ 'ਤੇ ਰਹਿਣ ਦਾ ਸਰਾਪ ਦਿੱਤਾ ਸੀ। ਕਿਉਂਕਿ ਵ੍ਰਿੰਦਾ ਸ਼੍ਰੀ ਹਰੀ ਦੀ ਪਰਮ ਭਗਤ ਸੀ, ਤੁਲਸੀ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ, ਵਿਸ਼ਨੂੰ ਨੇ ਕਿਹਾ ਕਿ ਤੁਸੀਂ ਗੰਡਕੀ ਨਦੀ ਦੇ ਨਾਮ ਨਾਲ ਜਾਣੇ ਜਾਓਗੇ ਅਤੇ ਮੈਂ ਇਸ ਨਦੀ ਦੇ ਕੋਲ ਸ਼ਾਲੀਗ੍ਰਾਮ ਦੇ ਰੂਪ ਵਿੱਚ ਰਹਾਂਗਾ। ਕਿਹਾ ਜਾਂਦਾ ਹੈ ਕਿ ਗੰਡਕੀ ਨਦੀ ਵਿਚ ਸ਼ਾਲੀਗ੍ਰਾਮ ਚੱਟਾਨ 'ਤੇ ਚੱਕਰ ਅਤੇ ਗਦਾ ਦਾ ਪ੍ਰਤੀਕ ਹੈ। ਵਿਗਿਆਨਕ ਪੱਖੋਂ ਦੇਖਿਆ ਜਾਵੇ ਤਾਂ ਇਹ ਅਮੋਨਾਈਟ ਸ਼ੈੱਲ ਫਾਸਿਲ ਹਨ ਜੋ ਕਿ ਡੇਵੋਨੀਅਨ-ਕ੍ਰੀਟੇਸੀਅਸ ਪੀਰੀਅਡ ਦੇ ਹਨ। ਇਹ 400 ਤੋਂ 66 ਮਿਲੀਅਨ ਸਾਲ ਪੁਰਾਣੇ ਹਨ।


ਕਾਲੀ ਗੰਡਕੀ ਨਦੀ ਵਿੱਚ ਪਾਏ ਜਾਣ ਵਾਲੇ ਪੱਥਰ ਸੰਸਾਰ ਵਿੱਚ ਮਸ਼ਹੂਰ ਅਤੇ ਬਹੁਤ ਕੀਮਤੀ ਹਨ। ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਪੱਥਰ ਭਗਵਾਨ ਵਿਸ਼ਨੂੰ ਦੇ ਪ੍ਰਤੀਕ ਹਨ। ਭਗਵਾਨ ਰਾਮ ਭਗਵਾਨ ਵਿਸ਼ਨੂੰ ਦਾ ਅਵਤਾਰ ਹੈ, ਇਸ ਲਈ ਕਾਲੀ ਗੰਡਕੀ ਨਦੀ ਦਾ ਪੱਥਰ, ਜੇਕਰ ਉਪਲਬਧ ਹੋਵੇ, ਤਾਂ ਰਾਮ ਜਨਮ ਭੂਮੀ ਮੰਦਰ ਲਈ ਅਯੁੱਧਿਆ ਵਿੱਚ ਰਾਮ ਲਲਾ ਦੀ ਮੂਰਤੀ ਬਣਾਉਣ ਲਈ ਬਹੁਤ ਵਧੀਆ ਹੋਵੇਗਾ। ਰਿਪੋਰਟਾਂ ਦੇ ਅਨੁਸਾਰ, ਆਦਿ ਸ਼ੰਕਰ ਦੀਆਂ ਲਿਖਤਾਂ ਦੁਆਰਾ, ਉਸ ਯੁੱਗ ਤੋਂ ਹੀ ਸ਼ਰਧਾ ਪੱਖੋਂ ਸ਼ਾਲੀਗ੍ਰਾਮ ਸ਼ਿਲਾ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਦੱਸਿਆ ਗਿਆ ਹੈ ਕਿ ਭਗਵਾਨ ਵਿਸ਼ਨੂੰ ਦੀ ਪੂਜਾ ਵਿਚ ਸ਼ਾਲੀਗ੍ਰਾਮ ਸ਼ਿਲਾ ਦੀ ਵਰਤੋਂ ਤੈਤੀਰੀਆ ਉਪਨਿਸ਼ਦ ਤੇ ਬ੍ਰਹਮਾ ਸੂਤਰ ਵਿੱਚ ਵਿਸ਼ੇਸ਼ ਤੌਰ ਉੱਤੇ ਕੀਤੀ ਗਈ ਹੈ।


ਹਿੰਦੂ ਧਰਮ ਵਿੱਚ ਸ਼ਾਲੀਗ੍ਰਾਮ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂਆਂ ਵਿਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਵੱਖ-ਵੱਖ ਤਰੀਕਿਆਂ ਨਾਲ ਪੂਜਾ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਭਗਵਾਨ ਬ੍ਰਹਮਾ ਨੂੰ ਸ਼ੰਖ ਦੇ ਰੂਪ ਵਿਚ ਪੂਜਿਆ ਜਾਂਦਾ ਹੈ ਅਤੇ ਭਗਵਾਨ ਸ਼ਿਵ ਨੂੰ ਸ਼ਿਵਲਿੰਗ ਦੇ ਰੂਪ ਵਿਚ ਪੂਜਿਆ ਜਾਂਦਾ ਹੈ, ਉਸੇ ਤਰ੍ਹਾਂ ਭਗਵਾਨ ਵਿਸ਼ਨੂੰ ਦੀ ਪੂਜਾ ਸ਼ਾਲੀਗ੍ਰਾਮ ਦੇ ਰੂਪ ਵਿਚ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸ਼ਾਲੀਗ੍ਰਾਮ ਦੀਆਂ 33 ਕਿਸਮਾਂ ਹਨ। ਇਹ ਸਾਰੇ ਸ਼੍ਰੀ ਹਰੀ ਵਿਸ਼ਨੂੰ ਦੇ 24 ਅਵਤਾਰਾਂ ਨਾਲ ਜੁੜੇ ਹੋਏ ਹਨ। ਗੋਲਾਕਾਰ ਸ਼ਾਲੀਗ੍ਰਾਮ ਦੀ ਪੂਜਾ ਵਿਸ਼ਨੂੰ ਦੇ ਗੋਪਾਲ ਰੂਪ ਵਿੱਚ ਕੀਤੀ ਜਾਂਦੀ ਹੈ। ਮੱਛੀ ਦੇ ਆਕਾਰ ਵਾਲੇ ਸ਼ਾਲੀਗ੍ਰਾਮ ਨੂੰ ਮਤਸਿਆ ਦਾ ਅਵਤਾਰ ਮੰਨਿਆ ਜਾਂਦਾ ਹੈ। ਕੱਛੂ ਦੀ ਸ਼ਕਲ ਨੂੰ ਕੁਰਮ ਅਵਤਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰੇਖਾਵਾਂ ਵਾਲੇ ਸ਼ਾਲੀਗ੍ਰਾਮਾਂ ਨੂੰ ਸ਼੍ਰੀ ਕ੍ਰਿਸ਼ਨ ਦਾ ਰੂਪ ਮੰਨਿਆ ਜਾਂਦਾ ਹੈ। ਸ਼ਾਲੀਗ੍ਰਾਮ ਸ਼ਿਲਾ ਨੂੰ ਅਲੌਕਿਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਜਾਂ ਮੰਦਰ 'ਚ ਸ਼ਾਲੀਗ੍ਰਾਮ ਦਾ ਵਾਸ ਹੁੰਦਾ ਹੈ, ਉੱਥੇ ਦੇ ਭਗਤਾਂ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਹੁੰਦੀ ਹੈ, ਨਾਲ ਹੀ ਉਹ ਪੂਰਨ ਦਾਨ ਦੇ ਪੁੰਨ ਅਤੇ ਧਰਤੀ ਦੀ ਪਰਿਕਰਮਾ ਕਰਨ ਦੇ ਉੱਤਮ ਫਲ ਦੇ ਪਾਤਰ ਬਣ ਜਾਂਦੇ ਹਨ।


ਹਿੰਦੂ ਮਿਥਿਹਾਸ ਵਿੱਚ ਸ਼ਾਲੀਗ੍ਰਾਮ ਦੀ ਪੌਰਾਣਿਕ ਕਥਾ ਇਸ ਪ੍ਰਕਾਰ ਹੈ :

ਦੇਵੀ ਭਾਗਵਤ ਪੁਰਾਣ, ਬ੍ਰਹਮਵੈਵਰਤ ਪੁਰਾਣ ਅਤੇ ਸ਼ਿਵ ਪੁਰਾਣ ਦੇ ਅਨੁਸਾਰ ਕਈ ਅਜਿਹੀਆਂ ਘਟਨਾਵਾਂ ਇਸ ਸ੍ਰਿਸ਼ਟੀ ਵਿੱਚ ਹੋਈਆਂ ਸਨ ਜਿਸ ਤੋਂ ਸ਼ਾਲੀਗ੍ਰਾਮ ਸ਼ਿਲਾ ਹੋਂਦ ਵਿੱਚ ਆਈ। ਕਥਾ ਦੇ ਅਨੁਸਾਰ ਰਾਜਾ ਵ੍ਰਿਸ਼ਧਵਾਜ ਨੇ ਕਿਸੇ ਵੀ ਦੇਵਤੇ ਦੀ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਭਗਵਾਨ ਸ਼ਿਵ ਨੇ ਉਸ ਨੂੰ ਗਰੀਬੀ ਵਿੱਚ ਰਹਿਣ ਦਾ ਸਰਾਪ ਦਿੱਤਾ ਸੀ। ਵ੍ਰਿਸ਼ਧਵਾਜ ਦੇ ਵੰਸ਼ਜਾਂ ਧਰਮਧਵਜ ਅਤੇ ਕੁਸ਼ਧਵਜ ਨੇ ਆਪਣੀ ਗੁਆਚੀ ਹੋਈ ਖ਼ੁਸ਼ਹਾਲੀ ਨੂੰ ਵਾਪਿਸ ਲਿਆਉਣ ਲਈ ਦੇਵੀ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਤਪੱਸਿਆ ਕੀਤੀ। ਦੇਵੀ ਲਕਸ਼ਮੀ ਨੇ ਉਨ੍ਹਾਂ ਦੀ ਤਪੱਸਿਆ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਕਿ ਉਹ ਉਨ੍ਹਾਂ ਦੀ ਬੇਟੀ ਦੇ ਰੂਪ ਵਿੱਚ ਉਨ੍ਹਾਂ ਘਰ ਜਨਮ ਲਵੇਗੀ ਤੇ ਉਨ੍ਹਾਂ ਦੇ ਘਰ ਵਿੱਚ ਖ਼ੁਸ਼ਹਾਲੀ ਵਾਪਿਸ ਆ ਜਾਵੇਗੀ। ਨਤੀਜੇ ਵਜੋਂ ਦੇਵੀ ਲਕਸ਼ਮੀ ਨੇ ਕੁਸ਼ਧਵਜ ਦੀ ਸੰਤਾਨ ਵੇਦਵਤੀ ਅਤੇ ਧਰਮਧਵਜ ਦੀ ਸੰਤਾਨ ਤੁਲਸੀ ਦਾ ਰੂਪ ਧਾਰਨ ਕੀਤਾ। ਤੁਲਸੀ ਨੇ ਭਗਵਾਨ ਵਿਸ਼ਨੂੰ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ ਤੇ ਉਨ੍ਹਾਂ ਨੇ ਤਪੱਸਿਆ ਕਰਨ ਲਈ ਬਦਰੀਕਾਸ਼੍ਰਮ ਦੀ ਯਾਤਰਾ ਕੀਤੀ, ਪਰ ਇਸ ਦੌਰਾਨ ਬ੍ਰਹਮਾ ਨੇ ਉਸ ਨੂੰ ਦੱਸਿਆ ਕਿ ਉਹ ਇਸ ਜੀਵਨ ਵਿਚ ਅਜਿਹਾ ਨਹੀਂ ਕਰ ਸਕੇਗੀ ਅਤੇ ਇਸ ਦੀ ਬਜਾਏ ਤੁਲਸੀ ਨੂੰ ਸੰਖਚੂੜ ਨਾਲ ਵਿਆਹ ਕਰਨ ਹੋਵੇਗਾ।


ਸ਼ੰਖਚੂੜ ਪਿਛਲੇ ਜਨਮ ਵਿੱਚ ਕ੍ਰਿਸ਼ਨ ਦਾ ਸੇਵਕ ਸੁਦਾਮਾ ਸੀ। ਪਿਛਲੇ ਜਨਮ ਵਿੱਚ ਰਾਧਾ ਨੇ ਸ਼ੰਖਚੂੜ ਨੂੰ ਇੱਕ ਭੂਤ ਦੇ ਰੂਪ ਵਿੱਚ ਪੈਦਾ ਹੋਣ ਦਾ ਸਰਾਪ ਦਿੱਤਾ ਸੀ। ਸ਼ੰਖਚੂੜ ਸੁਭਾਅ ਤੋਂ ਨੇਕ, ਪਵਿੱਤਰ ਅਤੇ ਵਿਸ਼ਨੂੰ ਪ੍ਰਤੀ ਵਫ਼ਾਦਾਰੀ ਰੱਖਦਾ ਸੀ। ਬ੍ਰਹਮਾ ਦੇ ਨਿਰਦੇਸ਼ਾਂ 'ਤੇ, ਉਸ ਨੇ ਗੰਧਰਵ ਵਿਆਹ ਦੇ ਰੀਤੀ-ਰਿਵਾਜਾਂ ਅਨੁਸਾਰ ਤੁਲਸੀ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਤੋਂ ਬਾਅਦ ਸ਼ੰਖਚੂੜ ਨੇ ਆਪਣੇ ਦੁਸ਼ਮਣਾਂ ਯਾਨੀ ਕਿ ਦੇਵਤਿਆਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਜਦੋਂ ਸ਼ੰਖਚੂੜ ਦੀ ਜਿੱਤ ਹੁੰਦੀ ਨਜ਼ਰ ਆਈ ਤਾਂ ਦੇਵਤਿਆਂ ਨੇ ਭਗਵਾਨ ਵਿਸ਼ਨੂੰ ਵੱਲ ਰੁੱਖ ਕੀਤਾ। ਭਗਵਾਨ ਵਿਸ਼ਨੂੰ ਨੇ ਦੇਵਤਿਆਂ ਨੂੰ ਦੱਸਿਆ ਕਿ ਸ਼ੰਖਚੂੜ ਦਾ ਅੰਤ ਭਗਵਾਨ ਸ਼ਿਵ ਕਰਨਗੇ।


ਫਿਰ ਦੇਵਤਿਆਂ ਦੀ ਬੇਨਤੀ 'ਤੇ ਭਗਵਾਨ ਸ਼ਿਵ ਆਪਣੇ ਭਗਤਾਂ ਤੇ ਦੇਵਤਿਆਂ ਨਾਲ ਸ਼ੰਖਚੂੜ ਨਾਲ ਯੁੱਧ ਕਰਨ ਲਈ ਆਏ। ਪਰ ਸ਼ੰਖਚੂੜ ਇੰਨਾ ਤਾਕਤਵਰ ਸੀ ਕਿ ਉਸ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਇਸ ਦੌਰਾਨ ਭਾਗਵਾਨ ਸ਼ਿਵ ਨੂੰ ਇਹ ਪਤਾ ਲੱਗਾ ਕਿ ਸ਼ੰਖਚੂੜ ਨੂੰ ਬ੍ਰਹਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਹੈ ਤੇ ਉਸ ਦੀ ਪਤਨੀ ਤੁਲਸੀ ਵੱਲੋਂ ਪ੍ਰਦਾਨ ਕਵਚ ਕਾਰਨ ਸ਼ੰਖਚੂੜ ਨੂੰ ਹਰਾਇਆ ਨਹੀਂ ਜਾ ਸਕਦਾ। ਸ਼ੰਖਚੂੜ ਇੱਕ ਨੇਕ ਦਿਲ ਦੈਂਤ ਸੀ, ਇਸ ਲਈ ਭਗਵਾਨ ਵਿਸ਼ਨੂੰ ਨੇ ਇੱਕ ਬੁੱਢੇ ਬਾਹਮਣ ਦਾ ਭੇਸ ਬਦਲ ਕੇ ਸ਼ੰਖਚੂੜ ਤੋਂ ਉਸ ਦਾ ਕਵਚ ਮੰਗ ਲਿਆ ਤੇ ਸ਼ੰਖਚੂੜ ਨੇ ਉਹ ਖ਼ੁਸ਼ੀ ਖ਼ੁਸ਼ੀ ਦੇ ਵੀ ਦਿੱਤਾ। ਜਦੋਂ ਸ਼ਿਵ ਅਤੇ ਵਿਸ਼ਨੂੰ ਲੜਾਈ ਵਿੱਚ ਰੁੱਝੇ ਹੋਏ ਸਨ, ਤਾਂ ਭਗਵਾਨ ਵਿਸ਼ਨੂੰ ਦੇ ਸ਼ੰਖਚੂੜ ਦੇ ਕਵਚ ਨਾਲ ਸ਼ੰਖਚੂੜ ਦਾ ਰੂਪ ਧਾਰਨ ਕੀਤਾ ਤੇ ਉਹ ਜਾ ਕੇ ਤੁਲਸੀ ਦੇ ਨਾਲ ਰਹਿਣ ਲੱਗੇ। ਨਤੀਜੇ ਵਜੋਂ ਸ਼ੰਖਚੂੜ ਕਮਜ਼ੋਰ ਹੋ ਗਿਆ ਤੇ ਭਗਵਾਨ ਸ਼ਿਵ ਦੇ ਤ੍ਰਿਸ਼ੂਲ ਨੇ ਸ਼ੰਖਚੂੜ ਦਾ ਅੰਤ ਹੋਇਆ ਤੇ ਦੂਜੇ ਪਾਸੇ ਤੁਲਸੀ ਦੀ ਪਵਿੱਤਰਤਾ ਦੀ ਉਲੰਘਣਾ ਹੋਈ ਤੇ ਸੁਦਾਮਾ ਨੂੰ ਸਰਾਪ ਤੋਂ ਮੁਕਤੀ ਮਿਲ ਗਈ।


ਫਿਰ ਤੁਲਸੀ ਨੂੰ ਸ਼ੱਕ ਹੋਣ ਲੱਗਾ ਕਿ ਉਸ ਨਾਲ ਜੋ ਰਹਿ ਰਿਹਾ ਹੈ ਉਹ ਅਸਲ ਵਿੱਤ ਸ਼ੰਖਚੂੜ ਨਹੀਂ ਹੈ।ਜਦੋਂ ਉਸ ਨੂੰ ਪਤਾ ਲੱਗਾ ਕਿ ਭਗਵਾਨ ਵਿਸ਼ਨੂੰ ਨੇ ਉਸ ਨਾਲ ਧੋਖਾ ਕੀਤਾ ਹੈ, ਤਾਂ ਉਸ ਨੇ ਭਗਵਾਨ ਵਿਸ਼ਨੂੰ ਨੂੰ ਪੱਥਰ ਬਣ ਜਾਣ ਦਾ ਸਰਾਪ ਦਿੱਤਾ। ਤੁਲਸੀ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਭਗਵਾਨ ਵਿਸ਼ਨੂੰ ਦੀ ਭਗਤ ਸੀ ਤੇ ਉਸ ਨੂੰ ਮਹਿਸੂਸ ਹੋਇਆ ਕਿ ਭਗਵਾਨ ਵਿਸ਼ਨੂੰ ਨੇ ਉਸ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ। ਖ਼ੈਰ ਕਥਾ ਦੀ ਸਮਾਪਤੀ ਇਸ ਤੋਂ ਹੁੰਦੀ ਹੈ ਕਿ ਭਗਵਾਨ ਸ਼ਿਵ ਨੇ ਤੁਲਸੀ ਨੂੰ ਉਸ ਦੇ ਪਿਛਲੇ ਜਨਮ ਬਾਰੇ ਜਾਣੂ ਕਰਵਾਇਆ ਤੇ ਦੱਸਿਆ ਕਿ ਉਹ ਦੇਵੀ ਲਕਸ਼ਮੀ ਦਾ ਰੂਪ ਹਨ ਤੇ ਇਸ ਜਨਮ ਵਿੱਚ ਉਨ੍ਹਾਂ ਨੂੰ ਵਿਸ਼ਨੂੰ ਦੀ ਪ੍ਰਾਪਤੀ ਇਸ ਪ੍ਰਕਾਰ ਹੀ ਹੋਣੀ ਸੀ। ਇਸ ਤੋਂ ਬਾਅਦ ਤੁਲਸੀ ਨੇ ਆਪਣੀ ਸਰੀਰ ਤਿਆਗ ਦਿੱਤਾ ਤੇ ਤੁਲਸੀ ਦੇ ਕੱਟੇ ਹੋਏ ਸਰੀਰ ਤੋਂ ਗੰਡਕੀ ਨਦੀ ਬਣੀ, ਜਦੋਂ ਕਿ ਉਸ ਦੇ ਵਾਲਾਂ ਵਿੱਚੋਂ ਤੁਲਸੀ ਦੀ ਝਾੜੀ ਦਾ ਨਿਰਮਾਣ ਹੋਇਆ। ਦੂਜੇ ਪਾਸੇ ਤੁਲਸੀ ਦੇ ਸਰਾਪ ਦੇ ਨਤੀਜੇ ਵਜੋਂ, ਵਿਸ਼ਨੂੰ ਨੇ ਗੰਡਕੀ ਨਦੀ ਦੇ ਕੰਢੇ 'ਤੇ ਇੱਕ ਵਿਸ਼ਾਲ ਚੱਟਾਨ ਸ਼ਾਲੀਗ੍ਰਾਮ ਪਹਾੜ ਦਾ ਰੂਪ ਧਾਰ ਲਿਆ।

Published by:Shiv Kumar
First published:

Tags: Ayodhya, Lord RAM, Nepal, SHALIGRAM