Home /News /national /

ਜਾਮਾ ਮਸਜਿਦ ਪ੍ਰਸ਼ਾਸਨ ਨੇ ਕਿਸੇ ਵੀ ਲੜਕੀ ਦੇ ਮਸਜਿਦ ਕੰਪਲੈਕਸ 'ਚ ਇਕੱਲੇ ਆਉਣ 'ਤੇ ਲਗਾਈ ਪਾਬੰਦੀ

ਜਾਮਾ ਮਸਜਿਦ ਪ੍ਰਸ਼ਾਸਨ ਨੇ ਕਿਸੇ ਵੀ ਲੜਕੀ ਦੇ ਮਸਜਿਦ ਕੰਪਲੈਕਸ 'ਚ ਇਕੱਲੇ ਆਉਣ 'ਤੇ ਲਗਾਈ ਪਾਬੰਦੀ

ਜਾਮਾ ਮਸਜਿਦ ਪ੍ਰਸ਼ਾਸਨ ਨੇ ਕਿਸੇ ਵੀ ਲੜਕੀ ਦੇ ਮਸਜਿਦ ਕੰਪਲੈਕਸ 'ਚ ਇਕੱਲੇ ਆਉਣ 'ਤੇ ਪਾਬੰਦੀ

ਜਾਮਾ ਮਸਜਿਦ ਪ੍ਰਸ਼ਾਸਨ ਨੇ ਕਿਸੇ ਵੀ ਲੜਕੀ ਦੇ ਮਸਜਿਦ ਕੰਪਲੈਕਸ 'ਚ ਇਕੱਲੇ ਆਉਣ 'ਤੇ ਪਾਬੰਦੀ

ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਹੈਰਾਨ ਕਰਨ ਵਾਲਾ ਫੈਸਲਾ ਦਿੱਤਾ ਹੈ। ਦਰਅਸਲ ਜਾਮਾ ਮਸਜਿਦ ਪ੍ਰਸ਼ਾਸਨ ਨੇ ਕਿਸੇ ਵੀ ਲੜਕੀ ਦੇ ਮਸਜਿਦ ਕੰਪਲੈਕਸ 'ਚ ਇਕੱਲੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮਸਜਿਦ ਪ੍ਰਸ਼ਾਸਨ ਨੇ ਸਾਰੇ ਪ੍ਰਵੇਸ਼ ਦੁਆਰਾਂ 'ਤੇ ਇਸ ਸਬੰਧੀ ਨਿਰਦੇਸ਼ ਵੀ ਲਗਾ ਦਿੱਤੇ ਹਨ।ਜਾਮਾ ਮਸਜਿਦ ਦੇ ਤਿੰਨਾਂ ਦਰਵਾਜ਼ਿਆਂ 'ਤੇ ਇਕ ਤਖ਼ਤੀ ਲਗਾਈ ਗਈ ਹੈ, ਜਿਸ 'ਤੇ ਉਰਦੂ ਅਤੇ ਹਿੰਦੀ 'ਚ ਲਿਖਿਆ ਹੈ-'ਜਾਮਾ ਮਸਜਿਦ 'ਚ ਇਕੱਲੇ ਲੜਕੀਆਂ ਜਾਂ ਲੜਕੀਆਂ ਦਾ ਦਾਖਲਾ ਮਨ੍ਹਾ ਹੈ'।

ਹੋਰ ਪੜ੍ਹੋ ...
  • Share this:

    ਦੁਨੀਆ ਭਰ ਵਿੱਚ ਔਰਤਾਂ ਦੇ ਵੱਲੋਂ ਆਪਣੇ ਅਧਿਕਾਰਾਂ ਨੂੰ ਹਾਸਲ ਕਰ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਇਰਾਨ ਵਿੱਚ ਮੁਸਮਾਨ ਔਰਤਾਂ ਹਿਜਾਬ ਲਈ ਸੜਕਾਂ 'ਤੇ ਉਤਰ ਰਹੀਆਂ ਹਨ। ਇਸ ਵਿਚਾਲੇ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਹੈਰਾਨ ਕਰਨ ਵਾਲਾ ਫਰਮਾਨ ਜਾਰੀ ਕੀਤਾ ਹੈ। ਦਰਅਸਲ ਜਾਮਾ ਮਸਜਿਦ ਪ੍ਰਸ਼ਾਸਨ ਨੇ ਕਿਸੇ ਵੀ ਇਕੱਲੀ ਲੜਕੀ ਦੇ ਮਸਜਿਦ ਕੰਪਲੈਕਸ 'ਚ ਦਾਕਲ ਹੋਣ 'ਤੇ ਪਾਬੰਦੀ ਲਗਾਈ ਹੈੈ। ਮਸਜਿਦ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਾਰੇ ਪ੍ਰਵੇਸ਼ ਦੁਆਰਾਂ 'ਤੇ ਨਿਰਦੇਸ਼ ਵੀ ਲਗਾ ਦਿੱਤੇ ਗਏ ਹਨ।

    ਜਾਮਾ ਮਸਜਿਦ ਦੇ ਤਿੰਨਾਂ ਦਰਵਾਜ਼ਿਆਂ 'ਤੇ ਇੱਕ ਤਖ਼ਤੀ ਲਗਾਈ ਗਈ ਹੈ ਜਿਸ ਦੇ ਉੱਪਰ ਉਰਦੂ ਅਤੇ ਹਿੰਦੀ 'ਚ ਲਿਖਿਆ ਹੈ-'ਜਾਮਾ ਮਸਜਿਦ 'ਚ ਇਕੱਲੇ ਲੜਕੀਆਂ ਜਾਂ ਲੜਕੀਆਂ ਦਾ ਦਾਖਲਾ ਮਨ੍ਹਾ ਹੈ'।ਹਾਲਾਂਕਿ ਮਸਜਿਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣੇ ਪਤੀ ਜਾਂ ਪਰਿਵਾਰ ਦੇ ਨਾਲ ਮਸਜਿਦ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ। ਇਸ ਹੁਕਮ ਦੇ ਜਾਰੀ ਹੋਣ ਤੋਂ ਬਾਅਦ ਕਈ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਅਤੇ ਇਸ ਨੂੰ 'ਕੱਟੜਪੰਥੀ ਮਾਨਸਿਕਤਾ' ਕਰਾਰ ਦੇ ਰਹੇ ਹਨ।

    ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਇਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਸਜਿਦ ਦੇ ਇਮਾਮ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਟਵੀਟ ਕੀਤਾ, 'ਜਾਮਾ ਮਸਜਿਦ 'ਚ ਔਰਤਾਂ ਦੇ ਦਾਖਲੇ 'ਤੇ ਰੋਕ ਲਗਾਉਣ ਦਾ ਫੈਸਲਾ ਬਿਲਕੁਲ ਗਲਤ ਹੈ। ਜਿੰਨਾ ਮਰਦ ਨੂੰ ਪੂਜਾ ਕਰਨ ਦਾ ਹੱਕ ਹੈ, ਓਨਾ ਹੀ ਔਰਤ ਨੂੰ ਵੀ। ਮੈਂ ਜਾਮਾ ਮਸਜਿਦ ਦੇ ਇਮਾਮ ਨੂੰ ਨੋਟਿਸ ਜਾਰੀ ਕਰ ਰਿਹਾ ਹਾਂ। ਕਿਸੇ ਨੂੰ ਵੀ ਇਸ ਤਰ੍ਹਾਂ ਔਰਤਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਅਧਿਕਾਰ ਨਹੀਂ ਹੈ।


    ਤੁਹਾਨੂੰ ਦੱਸ ਦੇਈਏ ਕਿ ਇਤਿਹਾਸਕ ਜਾਮਾ ਮਸਜਿਦ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ 1650-1656 ਦਰਮਿਆਨ ਕਰਵਾਇਆ ਸੀ। ਪੁਰਾਣੀ ਦਿੱਲੀ ਵਿੱਚ ਲਾਲ ਕਿਲ੍ਹੇ ਦੇ ਨੇੜੇ ਸਥਿਤ ਇਸ ਮਸਜਿਦ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦੇਸੀ ਅਤੇ ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ।

    Published by:Shiv Kumar
    First published:

    Tags: Ban, Delhi, Girl, Masjid