Home /News /national /

28 ਰੁਪਏ ਪਿੱਛੇ ਗਈ ਵਿਅਕਤੀ ਦੀ ਜਾਨ, 7 ਸਾਲ ਬਾਅਦ ਮਿਲੇਗਾ 43 ਲੱਖ ਰੁਪਏ ਦਾ ਮੁਆਵਜ਼ਾ

ਕਈ ਵਾਰ ਕੋਈ ਛੋਟਾ ਜਿਹਾ ਨੁਕਸਾਨ ਝੱਲਣ ਤੋਂ ਬਚਣ ਦੀ ਕੋਸ਼ਿਸ਼ ਵਿੱਚ ਜਾਨ ਵੀ ਜਾ ਸਕਦੀ ਹੈ। ਜੀ ਹਾਂ ਅਜਿਹਾ ਹੀ ਹੋਇਆ ਸੀ ਸਾਲ 2016 ਵਿੱਚ, ਜਿੱਥੇ ਮੁੰਬਈ ਦੇ ਵਿਖਰੋਲੀ ਇਲਾਕੇ 'ਚ ਰਹਿਣ ਵਾਲੇ ਚੇਤਨ ਅਚਿਰਨੇਕਰ ਨਾਂ ਦੇ ਨੌਜਵਾਨ ਨੂੰ ਆਟੋ ਰਿਕਸ਼ਾ ਚਾਲਕ ਕਾਰਨ ਆਪਣੀ ਜਾਨ ਗੁਆ ​​ਦਿੱਤੀ ਸੀ। ਚੇਤਨ ਇੱਕ ਸਾਫਟਵੇਅਰ ਫਰਮ ਵਿੱਚ ਕੰਮ ਕਰਦਾ ਸੀ। ਆਪਣਾ ਕੰਮ ਖਤਮ ਕਰਨ ਤੋਂ ਬਾਅਦ ਉਹ ਘਰ ਵਾਪਸ ਜਾਣ ਲਈ ਆਟੋ ਰਿਕਸ਼ਾ 'ਤੇ ਸਵਾਰ ਹੋ ਗਿਆ।

ਹੋਰ ਪੜ੍ਹੋ ...
  • Share this:

ਜਦੋਂ ਆਟੋ ਉਸ ਦੇ ਘਰ ਪਹੁੰਚਿਆ ਤਾਂ ਕਿਰਾਇਆ 172 ਰੁਪਏ ਸੀ। ਚੇਤਨ ਕੋਲ ਖੁੱਲ੍ਹੇ ਪੈਸੇ ਨਹੀਂ ਸਨ, ਇਸ ਲਈ ਉਸ ਨੇ ਆਟੋ ਚਾਲਕ ਨੂੰ 200 ਰੁਪਏ ਦੇ ਦਿੱਤੇ। ਆਟੋ ਚਾਲਕ ਨੇ ਕਿਹਾ ਕਿ ਉਸ ਕੋਲ ਵੀ ਛੁੱਟੇ ਨਹੀਂ ਹਨ ਅਤੇ ਬਾਕੀ 28 ਰੁਪਏ ਵਾਪਸ ਕਰਨ ਦੀ ਬਜਾਏ ਉਸ ਨੇ ਆਟੋ ਰਿਕਸ਼ਾ ਤੇਜ਼ ਭਜਾਉਣ ਦੀ ਕੋਸ਼ਿਸ਼ ਕੀਤੀ।

ਜਦੋਂ ਚੇਤਨ ਨੇ ਉਸ ਨੂੰ ਰੁਕਣ ਲਈ ਕਿਹਾ ਤਾਂ ਡ੍ਰਾਈਵਰ ਨੇ ਆਟੋ ਰਿਕਸ਼ਾ ਦੀ ਸਪੀਡ ਵਧਾ ਦਿੱਤੀ। ਇਸ ਦੌਰਾਨ ਆਟੋ ਰਿਕਸ਼ਾ ਚੇਤਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨੂੰ ਚੇਤਨ ਦੇ ਪਿਤਾ ਨੇ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਚੇਤਨ ਦੇ ਪਰਿਵਾਰਕ ਮੈਂਬਰਾਂ ਨੇ ਫਿਊਚਰ ਜਨਰਲ ਇੰਡੀਆ ਇੰਸ਼ੋਰੈਂਸ ਕੰਪਨੀ ਤੋਂ ਬੀਮੇ ਦੀ ਰਕਮ ਦਾ ਭੁਗਤਾਨ ਕਰਨ ਦੀ ਮੰਗ ਕੀਤੀ, ਪਰ ਕੰਪਨੀ ਨੇ ਇਨਕਾਰ ਕਰ ਦਿੱਤਾ। ਕੰਪਨੀ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਦੇ ਸਾਹਮਣੇ ਦਲੀਲ ਦਿੱਤੀ ਕਿ ਕਿਉਂਕਿ ਇਹ ਦੋਸ਼ੀ ਹੱਤਿਆ ਦਾ ਮਾਮਲਾ ਸੀ, ਇਸ ਲਈ ਉਹ ਜਵਾਬਦੇਹ ਨਹੀਂ ਹੈ।

ਟ੍ਰਿਬਿਊਨਲ ਨੇ ਚੇਤਨ ਦੇ ਮੌਤ ਸਰਟੀਫਿਕੇਟ ਅਤੇ ਪੋਸਟਮਾਰਟਮ ਰਿਪੋਰਟ ਵਿੱਚ ਪਾਇਆ ਕਿ ਚੇਤਨ ਦੀ ਮੌਤ ਮੋਟਰ ਵਾਹਨ ਹਾਦਸੇ ਵਿੱਚ ਲੱਗੀ ਸੱਟ ਕਾਰਨ ਹੋਈ ਹੈ। ਐਮਐਮ ਚੰਦੇਕਰ ਦੀ ਅਗਵਾਈ ਵਾਲੇ ਟ੍ਰਿਬਿਊਨਲ ਨੇ ਕਿਹਾ ਕਿ ਜਿਸ ਢੰਗ ਨਾਲ ਇਹ ਹਾਦਸਾ ਵਾਪਰਿਆ, ਉਸ ਤੋਂ ਸਾਫ਼ ਹੈ ਕਿ ਆਟੋ ਰਿਕਸ਼ਾ ਚਾਲਕ ਨੂੰ ਇਸ ਮੰਦਭਾਗੇ ਹਾਦਸੇ ਤੋਂ ਬਚਣ ਦਾ ਮੌਕਾ ਮਿਲਿਆ।

ਬੀਮਾ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਆਟੋ ਚਾਲਕ ਕੋਲ ਵੈਧ ਡਰਾਈਵਿੰਗ ਲਾਇਸੈਂਸ ਨਹੀਂ ਸੀ, ਪਰ ਕੰਪਨੀ ਆਪਣੇ ਦਾਅਵੇ ਨੂੰ ਸਾਬਤ ਨਹੀਂ ਕਰ ਸਕੀ। ਟ੍ਰਿਬਿਊਨਲ ਨੇ ਚੇਤਨ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ।

ਬੀਮਾ ਕੰਪਨੀ ਅਤੇ ਆਟੋਰਿਕਸ਼ਾ ਮਾਲਕ ਕਮਲੇਸ਼ ਮਿਸ਼ਰਾ ਨੂੰ ਸਾਂਝੇ ਤੌਰ 'ਤੇ ਚੇਤਨ ਦੇ ਪਰਿਵਾਰਕ ਮੈਂਬਰਾਂ ਨੂੰ 43 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਹੋਵੇਗਾ। ਹਾਦਸੇ ਦੇ ਸਮੇਂ ਚੇਤਨ ਦੀ ਮਹੀਨਾਵਾਰ ਤਨਖਾਹ 15,000 ਰੁਪਏ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਟ੍ਰਿਬਿਊਨਲ ਨੇ ਵਿਆਜ ਸਮੇਤ ਮੁਆਵਜ਼ਾ ਤੈਅ ਕੀਤਾ ਹੈ।

ਹਾਦਸੇ ਦੇ ਸਮੇਂ ਚੇਤਨ ਦੀ ਉਮਰ 26 ਸਾਲ ਸੀ। ਚੇਤਨ ਦੇ ਪਰਿਵਾਰ ਨੇ ਦਸੰਬਰ 2016 ਵਿੱਚ ਆਪਣਾ ਦਾਅਵਾ ਪੇਸ਼ ਕੀਤਾ ਸੀ। ਦਾਅਵੇ ਵਿੱਚ ਪਰਿਵਾਰ ਨੇ ਕਿਹਾ ਸੀ ਕਿ ਚੇਤਨ ਦੀ ਮੌਤ ਨਾਲ ਉਨ੍ਹਾਂ ਨੂੰ ਮਾਨਸਿਕ ਅਤੇ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਸ ਦੇ ਨਾਲ ਹੀ ਆਟੋ ਰਿਕਸ਼ਾ ਦਾ ਮਾਲਕ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਨਹੀਂ ਹੋਇਆ ਅਤੇ ਉਸ ਦੇ ਖਿਲਾਫ ਐਕਸ-ਪਾਰਟ ਆਰਡਰ ਪਾਸ ਕੀਤਾ ਗਿਆ ਹੈ।
Published by:rupinderkaursab
First published:

Tags: Crime, Death, Mumbai, Murder

ਅਗਲੀ ਖਬਰ