Home /News /national /

ਪਰਿਵਾਰਕ ਦੇ ਨਾ ਮੰਨਣ 'ਤੇ ਪ੍ਰੇਮੀ ਜੋੜੇ ਨੇ ਇੱਕ ਸਾਲ ਪਹਿਲਾਂ ਕੀਤੀ ਸੀ ਖੁਦਕੁਸ਼ੀ,ਹੁਣ ਬੁੱਤ ਬਣਾ ਕੇ ਕਰਵਾਇਆ ਦੋਵਾਂ ਦਾ ਵਿਆਹ

ਪਰਿਵਾਰਕ ਦੇ ਨਾ ਮੰਨਣ 'ਤੇ ਪ੍ਰੇਮੀ ਜੋੜੇ ਨੇ ਇੱਕ ਸਾਲ ਪਹਿਲਾਂ ਕੀਤੀ ਸੀ ਖੁਦਕੁਸ਼ੀ,ਹੁਣ ਬੁੱਤ ਬਣਾ ਕੇ ਕਰਵਾਇਆ ਦੋਵਾਂ ਦਾ ਵਿਆਹ

ਪਰਿਵਾਰਕ ਮੈਂਬਰਾਂ ਨੇ ਗਣੇਸ਼ ਅਤੇ ਰੰਜਨਾ ਦੇ ਬੁੱਤ ਬਣਾ ਕੇ ਕਰਵਾਇਆ ਵਿਆਹ

ਪਰਿਵਾਰਕ ਮੈਂਬਰਾਂ ਨੇ ਗਣੇਸ਼ ਅਤੇ ਰੰਜਨਾ ਦੇ ਬੁੱਤ ਬਣਾ ਕੇ ਕਰਵਾਇਆ ਵਿਆਹ

ਤਾਪੀ ਜ਼ਿਲ੍ਹੇ ਦੀ ਨਿੱਜਰ ਤਹਿਸੀਲ ਦੇ ਨੇਵਾਦਾ ਪਿੰਡ ਵਿੱਚ ਗਣੇਸ਼ ਅਤੇ ਰੰਜਨਾ ਦੀ ਪ੍ਰੇਮ ਕਹਾਣੀ ਹੁਣ ਇੱਕ ਮਿਸਾਲ ਬਣ ਗਈ ਹੈ। ਹਾਲਾਂਕਿ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਦੋਵਾਂ ਦਾ ਪ੍ਰੇਮ ਸਬੰਧ ਪਸੰਦ ਨਹੀਂ ਆਇਆ ਅਤੇ ਪਿਛਲੇ ਸਾਲ ਦੋਵਾਂ ਨੇ ਖੁਦਕੁਸ਼ੀ ਕਰ ਲਈ ਸੀ। ਹੁਣ ਇਸ ਘਟਨਾ ਨੂੰ ਇੱਕ ਸਾਲ ਬੀਤ ਗਿਆ ਹੈ । ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਆਪਣੇ ਬੇਟੇ ਦੇ ਪਿਆਰ ਨੂੰ ਅਮਰ ਕਰਨ ਲਈ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੇ ਪਿਆਰ ਨੂੰ ਅਮਰ ਬਣਾਉਣ ਲਈ ਹੁਣ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਅੱਗੇ ਆ ਕੇ ਉਨ੍ਹਾਂ ਦੇ ਪੁਤਲੇ ਬਣਾਏ  ਅਤੇ ਫਿਰ ਗਣੇਸ਼ ਅਤੇ ਰੰਜਨਾ ਦਾ ਵਿਆਹ ਕਰਵਾ ਲਿਆ।

ਹੋਰ ਪੜ੍ਹੋ ...
  • Last Updated :
  • Share this:

ਗੁਜਰਾਤ ਦੇ ਤਾਪੀ ਜ਼ਿਲ੍ਹੇ ਤੋਂ ਇੱਕ ਅਜੀਬ ਕਿਸਮ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਥੇ ਇੱਕ ਪ੍ਰੇਮੀ ਜੋੜੋ ਵੱਲੋਂ ਖੁਦਕੁਸ਼ੀ ਕਰਨ ਦੇ ਇੱਕ ਸਾਲ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਬੱਤ ਬਣਾ ਕੇ ਦੋਵਾਂ ਦਾ ਵਿਆਹ ਕਰਵਇਆ ਹੈ। ਦਰਅਸਲ ਤਾਪੀ ਜ਼ਿਲ੍ਹੇ ਦੀ ਨਿੱਜਰ ਤਹਿਸੀਲ ਦੇ ਨੇਵਾਦਾ ਪਿੰਡ ਵਿੱਚ ਗਣੇਸ਼ ਅਤੇ ਰੰਜਨਾ ਦੀ ਪ੍ਰੇਮ ਕਹਾਣੀ ਹੁਣ ਇੱਕ ਮਿਸਾਲ ਬਣ ਗਈ ਹੈ। ਹਾਲਾਂਕਿ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਦੋਵਾਂ ਦਾ ਪ੍ਰੇਮ ਸਬੰਧ ਪਸੰਦ ਨਹੀਂ ਆਇਆ ਅਤੇ ਪਿਛਲੇ ਸਾਲ ਦੋਵਾਂ ਨੇ ਖੁਦਕੁਸ਼ੀ ਕਰ ਲਈ ਸੀ। ਹੁਣ ਇਸ ਘਟਨਾ ਨੂੰ ਇੱਕ ਸਾਲ ਬੀਤ ਗਿਆ ਹੈ । ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਆਪਣੇ ਬੇਟੇ ਦੇ ਪਿਆਰ ਨੂੰ ਅਮਰ ਕਰਨ ਲਈ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੇ ਪਿਆਰ ਨੂੰ ਅਮਰ ਬਣਾਉਣ ਲਈ ਹੁਣ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਅੱਗੇ ਆ ਕੇ ਉਨ੍ਹਾਂ ਦੇ ਪੁਤਲੇ ਬਣਾਏ  ਅਤੇ ਫਿਰ ਗਣੇਸ਼ ਅਤੇ ਰੰਜਨਾ ਦਾ ਵਿਆਹ ਕਰਵਾ ਲਿਆ।


ਤੁਹਾਨੂੰ ਦੱਸ ਦਈਏ ਕਿ ਇਹ ਹੈਰਾਨ ਕਰਨ ਵਾਲੀ ਘਟਨਾ ਗੁਜਰਾਤ ਦੇ ਤਾਪੀ ਜ਼ਿਲ੍ਹੇ ਦੀ ਹੈ ਜਿੱਥੇ ਮੁੰਡਾ-ਕੁੜੀ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਪਰ ਦੋਵਾਂ ਦੇ ਪਰਿਵਾਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਜਿਸ ਤੋਂ ਬਾਅਦ ਗਣੇਸ਼ ਅਤੇ ਰੰਜਨਾ ਨੇ ਖੁਦ ਨੂੰ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ ਇਸ ਘਟਨਾ ਦੇ ਇੱਕ ਸਾਲ ਬਾਅਦ ਹੁਣ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਪਿਆਰ ਨੂੰ ਅਮਰ ਬਣਾਉਣ ਲਈ ਅੱਗੇ ਆਏ ਹਨ। ਜਿਨ੍ਹਾਂ ਨੇ ਦੋਵਾਂ ਦੇ ਪੁਤਲੇ ਬਣਾਏ ਅਤੇ ਪੁਤਲਿਆਂ ਦਾ ਵਿਆਹ ਕਰਵਾਇਆ। ਤਾਪੀ ਜ਼ਿਲੇ ਦੇ ਦਿਹਾਤੀ ਖੇਤਰ ਨਿਜਰ ਤਹਿਸੀਲ ਦੇ ਨੇਵਾਦਾ ਪਿੰਡ 'ਚ ਗਣੇਸ਼ ਅਤੇ ਰੰਜਨਾ ਇਕ-ਦੂਜੇ ਨਾਲ ਪਿਆਰ ਕਰਦੇ ਸਨ। ਉਨ੍ਹਾਂ ਦੇ ਪਿਆਰ ਦੀਆਂ ਕਹਾਣੀਆਂ ਇਲਾਕੇ ਵਿੱਚ ਘਰ-ਘਰ ਸੁਣਾਈਆਂ ਜਾਣ ਲੱਗੀਆਂ। ਅਜਿਹੇ 'ਚ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।


ਗਣੇਸ਼ ਅਤੇ ਰੰਜਨਾ ਨੂੰ ਲੱਗਾ ਕਿ ਪਰਿਵਾਰ ਉਨ੍ਹਾਂ ਨੂੰ ਇਕੱਠੇ ਨਹੀਂ ਰਹਿਣ ਦੇਵੇਗਾ। ਜਿਸ ਕਾਰਨ ਦੋਵਾਂ ਨੇ ਪਿੰਡ ਤੋਂ ਥੋੜ੍ਹੀ ਦੂਰ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇੱਕ ਸਾਲ ਦੇ ਅੱਧ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਜਦੋਂ ਗਣੇਸ਼ ਅਤੇ ਰੰਜਨਾ ਦੇ ਪਰਿਵਾਰਕ ਮੈਂਬਰ ਪਛਤਾਵਾ ਮਹਿਸੂਸ ਹੋਣ ਲੱਗਾ ਸੀ। ਦੋਵਾਂ ਪਰਿਵਾਰਾਂ ਦੇ ਮੁਖੀਆਂ ਨੇ ਇੱਕ ਦਿਨ ਮੁਲਾਕਾਤ ਕੀਤੀ ਅਤੇ ਫੈਸਲਾ ਕੀਤਾ ਕਿ ਦੋਵਾਂ ਦੇ ਪੁਤਲੇ ਬਣਾਏ ਜਾਣ ਅਤੇ ਪੁਤਲੇ ਵਿਚਕਾਰ ਵਿਆਹ ਕਰਵਾ ਕੇ ਪਿੰਡ ਵਿੱਚ ਹੀ ਲਾਇਆ ਜਾਵੇ। ਦੋਹਾਂ ਦੀਆਂ ਤਸਵੀਰਾਂ ਦੇ ਆਧਾਰ 'ਤੇ ਪੁਤਲੇ ਬਣਾਏ ਗਏ ਅਤੇ ਫਿਰ ਉਨ੍ਹਾਂ ਨੂੰ ਲਗਾਉਣ ਤੋਂ ਪਹਿਲਾਂ ਪੁਤਲੇ ਵਿਚਕਾਰ ਵਿਆਹ ਦੀ ਰਸਮ ਅਦਾ ਕੀਤੀ ਗਈ।

Published by:Shiv Kumar
First published:

Tags: Gujrat, Marriage, Statue