Home /News /national /

ਬਦਮਾਸ਼ਾਂ ਦੇ ਹੌਸਲੇ ਬੁਲੰਦ, ਪੁਲਿਸ ਕਾਂਸਟੇਬਲ ਨੂੰ ਦਿਨ ਦਿਹਾੜੇ ਕੀਤਾ ਅਗਵਾ

ਬਦਮਾਸ਼ਾਂ ਦੇ ਹੌਸਲੇ ਬੁਲੰਦ, ਪੁਲਿਸ ਕਾਂਸਟੇਬਲ ਨੂੰ ਦਿਨ ਦਿਹਾੜੇ ਕੀਤਾ ਅਗਵਾ

ਬਦਮਾਸ਼ਾਂ ਦੇ ਹੌਸਲੇ ਬੁਲੰਦ, ਪੁਲਿਸ ਕਾਂਸਟੇਬਲ ਨੂੰ ਦਿਨ ਦਿਹਾੜੇ ਕੀਤਾ ਅਗਵਾ

ਬਦਮਾਸ਼ਾਂ ਦੇ ਹੌਸਲੇ ਬੁਲੰਦ, ਪੁਲਿਸ ਕਾਂਸਟੇਬਲ ਨੂੰ ਦਿਨ ਦਿਹਾੜੇ ਕੀਤਾ ਅਗਵਾ

ਬਿਹਾਰ ਦੀ ਰਾਜਧਾਨੀ ਪਟਨਾ 'ਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਬਿਹਾਰ ਪੁਲਸ ਦੇ ਇਕ ਕਾਂਸਟੇਬਲ ਨੂੰ ਅਗਵਾ ਕਰ ਲਿਆ। ਇਸ ਕਾਂਸਟੇਬਲ ਦਾ ਨਾਮ ਸ਼ਸ਼ੀ ਭੂਸ਼ਣ ਸਿੰਘ ਹੈ, ਜੋ ਬੀਐਮਪੀ 5 ਪਟਨਾ ਵਿੱਚ ਤਾਇਨਾਤ ਹੈ।

 • Share this:

  ਬਿਹਾਰ ਦੀ ਰਾਜਧਾਨੀ ਪਟਨਾ 'ਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਬਿਹਾਰ ਪੁਲਸ ਦੇ ਇਕ ਕਾਂਸਟੇਬਲ ਨੂੰ ਅਗਵਾ ਕਰ ਲਿਆ। ਇਸ ਕਾਂਸਟੇਬਲ ਦਾ ਨਾਮ ਸ਼ਸ਼ੀ ਭੂਸ਼ਣ ਸਿੰਘ ਹੈ, ਜੋ ਬੀਐਮਪੀ 5 ਪਟਨਾ ਵਿੱਚ ਤਾਇਨਾਤ ਹੈ। ਸ਼ਸ਼ੀ ਭੂਸ਼ਣ ਦੇ ਅਗਵਾ ਹੋਣ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਰੂਪਸਪੁਰ ਵਿਖੇ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਜਾਣਕਾਰੀ ਅਨੁਸਾਰ ਬਿਹਾਰ ਐਸਟੀਐਫ ਵਿੱਚ 8 ਸਾਲਾਂ ਤੋਂ ਤਾਇਨਾਤ ਸ਼ਸ਼ੀ ਭੂਸ਼ਣ ਸਿੰਘ ਨੂੰ ਸ਼ਨੀਵਾਰ ਸਵੇਰੇ 7 ਤੋਂ 9 ਵਜੇ ਦਰਮਿਆਨ ਬਦਮਾਸ਼ਾਂ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ। ਪਟਨਾ ਦੇ ਐਸਐਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਰੂਪਪੁਰ ਦੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

  ਸ਼ਸ਼ੀ ਭੂਸ਼ਣ ਦੇ ਪਰਿਵਾਰਕ ਮੈਂਬਰਾਂ ਨੇ ਨਿਊਜ਼ 18 ਨੂੰ ਦੱਸਿਆ ਕਿ ਕਾਂਸਟੇਬਲ ਸ਼ਸ਼ੀ ਭੂਸ਼ਣ ਸਿੰਘ ਇੱਥੇ ਮਹੂਆ ਬਾਗ ਇਲਾਕੇ 'ਚ ਮਕਾਨ ਬਣਾ ਰਿਹਾ ਹੈ ਅਤੇ ਉਹ ਘਰ ਦੇਖਣ ਤੋਂ ਇਲਾਵਾ ਆਪਣੇ ਦੋਸਤ ਨੂੰ ਮਹੂਆ ਬਾਗ 'ਚ ਜ਼ਮੀਨ ਦਿਖਾਉਣ ਗਿਆ ਸੀ। ਇਸ ਦੌਰਾਨ ਬੋਲੈਰੋ 'ਤੇ ਸਵਾਰ ਕੁਝ ਵਿਅਕਤੀ ਉਥੇ ਪਹੁੰਚ ਗਏ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਇਸ ਦੇ ਨਾਲ ਹੀ ਚਸ਼ਮਦੀਦਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਕਾਂਸਟੇਬਲ ਸ਼ਸ਼ੀ ਸਿੰਘ ਨੂੰ ਜ਼ਬਰਦਸਤੀ ਬੋਲੈਰੋ ਵਿੱਚ ਬਿਠਾ ਲਿਆ ਅਤੇ ਦੋ ਬੋਲੈਰੋ ਸਵਾਰਾਂ ਨਾਲ ਉਸਦੀ ਬਾਈਕ ਵੀ ਲੈ ਗਏ।


  ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਰੂਪਸਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ, ਜਿਸ 'ਚ ਬਿਨਾਂ ਨੰਬਰ ਪਲੇਟ ਵਾਲੀ ਇਕ ਬੋਲੈਰੋ ਕਾਰ ਅਤੇ ਕਾਂਸਟੇਬਲ ਸ਼ਸ਼ੀ ਭੂਸ਼ਣ ਦੇ ਬਾਈਕ 'ਤੇ ਕੁਝ ਲੋਕ ਜਾਂਦੇ ਦਿਖਾਈ ਦੇ ਰਹੇ ਹਨ। ਪਟਨਾ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਂਸਟੇਬਲ ਨੂੰ ਆਪਣੇ ਨਾਲ ਲੈ ਕੇ ਜਾਣ ਵਾਲੇ ਲੋਕ ਉਸ ਨੂੰ ਜਾਣਦੇ ਸਨ ਜਾਂ ਫਿਰ ਉਸ ਨੂੰ ਭਰੋਸੇ ਵਿਚ ਲੈ ਕੇ ਅਗਵਾ ਕੀਤਾ ਗਿਆ ਸੀ।

  Published by:Ashish Sharma
  First published:

  Tags: Bihar, Constable, Kidnapping, Police