• Home
  • »
  • News
  • »
  • national
  • »
  • THE MODI GOVERNMENT WILL PROVIDE FREE LPG CONNECTION THIS MONTH GH

ਮੋਦੀ ਸਰਕਾਰ ਇਸ ਮਹੀਨੇ ਮੁਫਤ ਐਲਪੀਜੀ ਕੁਨੈਕਸ਼ਨ ਦੇਵੇਗੀ, ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ ਲਾਭ

ਮੋਦੀ ਸਰਕਾਰ ਇਸ ਮਹੀਨੇ ਮੁਫਤ ਐਲਪੀਜੀ ਕੁਨੈਕਸ਼ਨ ਦੇਵੇਗੀ, ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ ਲਾਭ

ਮੋਦੀ ਸਰਕਾਰ ਇਸ ਮਹੀਨੇ ਮੁਫਤ ਐਲਪੀਜੀ ਕੁਨੈਕਸ਼ਨ ਦੇਵੇਗੀ, ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ ਲਾਭ

  • Share this:
    ਨਵੀਂ ਦਿੱਲੀ : ਜੇ ਤੁਸੀਂ ਮੁਫਤ ਵਿੱਚ ਐਲਪੀਜੀ ਕੁਨੈਕਸ਼ਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਕੇਂਦਰ ਸਰਕਾਰ ਐਲ.ਪੀ.ਜੀ. ਕੁਨੈਕਸ਼ਨ ਮੁਫਤ ਦਿੰਦੀ ਹੈ। ਬਿਜਨਸ ਸਟੈਂਡਰਡ ਦੀ ਖਬਰ ਦੇ ਅਨੁਸਾਰ, ਪੀਐਮਯੂਵਾਈ ਦਾ ਅਗਲਾ ਪੜਾਅ ਇਸ ਮਹੀਨੇ ਜੂਨ ਵਿੱਚ ਸ਼ੁਰੂ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਕੀਮ ਦਾ ਪੜਾਅ ਵੀ ਪਹਿਲਾਂ ਵਾਂਗ ਹੀ ਹੋਵੇਗਾ। ਨਿਯਮ ਨਹੀਂ ਬਦਲੇ ਜਾਣਗੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀ.ਐੱਮ.ਯੂ.ਵਾਈ.) ਦੇ ਅਗਲੇ ਪੜਾਅ ਦੀ ਰੂਪ ਰੇਖਾ ਨੂੰ ਅੰਤਮ ਰੂਪ ਦੇ ਦਿੱਤਾ ਹੈ ਅਤੇ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ।

    ਵਿੱਤ ਮੰਤਰੀ ਨੇ ਕੀਤਾ ਸੀ ਐਲਾਨ : ਦੱਸ ਦੇਈਏ ਕਿ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁਫਤ ਐਲਪੀਜੀ ਸਕੀਮ (ਉਜਵਲਾ) ਵਧਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ ਇੱਕ ਕਰੋੜ ਹੋਰ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਜੇ ਤੁਸੀਂ ਇਸ ਯੋਜਨਾ ਲਈ ਅਰਜ਼ੀ ਦੇਣਾ ਚਾਹੁੰਦੇ ਹੋ ਹੇਠ ਲਿਖੀ ਪੂਰੀ ਜਾਣਕਾਰੀ ਪੜ੍ਹੋ...

    ਇਸ ਸਕੀਮ ਦਾ ਕੌਣ ਲਾਭ ਲੈ ਸਕਦਾ ਹੈ?
    ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਘਰੇਲੂ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਾਉਣ ਲਈ ਕੰਮ ਕਰਦੀ ਹੈ। ਇਹ ਕੁਨੈਕਸ਼ਨ ਪਰਿਵਾਰ ਦੀਆਂ ਔਰਤਾਂ ਦੇ ਨਾਮ 'ਤੇ ਜਾਰੀ ਕੀਤਾ ਗਿਆ ਹੈ। ਇਹ ਖਾਸ ਕਰਕੇ ਪੇਂਡੂ ਭਾਰਤ ਵਿਚ ਔਰਤਾਂ ਦੇ ਸਸ਼ਕਤੀਕਰਨ ਵਿਚ ਸਹਾਇਤਾ ਕਰਦਾ ਹੈ।

    ਆਨਲਾਈਨ ਅਰਜ਼ੀ ਕਿਵੇਂ ਦਿੱਤੀ ਜਾਵੇ
    << ਜੇ ਤੁਸੀਂ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ 'ਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ pmujjwalayojana.com ਦੀ ਅਧਿਕਾਰਤ ਵੈਬਸਾਈਟ ਖੋਲ੍ਹੋ।
    << ਜਿਵੇਂ ਹੀ ਵੈਬਸਾਈਟ ਖੁੱਲ੍ਹਦੀ ਹੈ, ਹੋਮ ਪੇਜ ਦਿਖਾਈ ਦੇਵੇਗਾ। ਤੁਸੀਂ ਡਾਉਨਲੋਡ ਫਾਰਮ ਤੇ ਜਾਓ ਅਤੇ ਇਸ 'ਤੇ ਕਲਿੱਕ ਕਰੋ।
    << ਜਿਵੇਂ ਹੀ ਤੁਸੀਂ ਡਾਉਨਲੋਡ ਫਾਰਮ 'ਤੇ ਕਲਿਕ ਕਰੋਗੇ ਤਾਂ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਫਾਰਮ ਨਜ਼ਰ ਆਵੇਗਾ।
    << ਤੁਹਾਨੂੰ ਇਸ ਨੂੰ ਭਰਨਾ ਪਏਗਾ। ਇਸ ਵਿਚ ਤੁਹਾਨੂੰ ਆਪਣਾ ਨਾਮ, ਈ-ਮੇਲ ਆਈਡੀ, ਫੋਨ ਨੰਬਰ, ਇਕ ਕੈਪਚਾ ਭਰਨਾ ਪਏਗਾ। ਇਸ ਤੋਂ ਬਾਅਦ ਤੁਹਾਨੂੰ ਓਟੀਪੀ ਬਣਾਉਣ ਲਈ ਬਣਾਏ ਬਟਨ 'ਤੇ ਕਲਿੱਕ ਕਰਨਾ ਪਏਗਾ।
    << ਇਸ ਤੋਂ ਬਾਅਦ ਤੁਸੀਂ ਇਹ ਫਾਰਮ ਡਾਊਨਲੋਡ ਕਰੋ।
    << ਇਸ ਫਾਰਮ ਨੂੰ ਆਪਣੀ ਨਜ਼ਦੀਕੀ ਐਲਪੀਜੀ ਏਜੰਸੀ ਨੂੰ ਜਮ੍ਹਾ ਕਰਵਾਓ।
    << ਇਸਦੇ ਨਾਲ ਤੁਹਾਨੂੰ ਕੁਝ ਦਸਤਾਵੇਜ਼ ਵੀ ਪ੍ਰਦਾਨ ਕਰਨੇ ਪੈਣਗੇ। ਉਦਾਹਰਣ ਵਜੋਂ, ਆਧਾਰ ਕਾਰਡ, ਸਥਾਨਕ ਪਤੇ ਦਾ ਸਬੂਤ, ਤੁਹਾਡੀ ਫੋਟੋ ਆਦਿ।
    << ਦਸਤਾਵੇਜ਼ ਦੀ ਪੁਸ਼ਟੀ ਹੋਣ ਤੋਂ ਬਾਅਦ, ਤੁਹਾਨੂੰ ਐਲਪੀਜੀ ਗੈਸ ਕੁਨੈਕਸ਼ਨ ਪ੍ਰਦਾਨ ਕਰਨ ਦਾ ਕੰਮ ਕੀਤਾ ਜਾਵੇਗਾ।
    Published by:Ramanpreet Kaur
    First published: