ਜਿਵੇਂ ਹੀ ਭਾਰਤ ਵਿੱਚ ਗਰਮੀ ਦਾ ਮੌਸਮ ਬਦਲਦਾ ਹੈ ਅਤੇ ਸਰਦੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵਧਣ ਲੱਗ ਜਾਂਦਾ ਹੈ। ਜ਼ਿਆਦਾ ਹਾਲਤ ਉੱਤਰ ਭਾਰਤ ਦੇ ਸ਼ਹਿਰਾਂ ਵਿੱਚ ਵਿਗੜਣ ਲੱਗ ਜਾਂਦੀ ਹੈ । ਜਿਵੇਂ-ਜਿਵੇਂ ਸਰਦੀਆਂ ਵਧਦੀਆਂ ਜਾਂਦੀਆਂ ਹਨ,ਉੱਤਰ ਭਾਰਤ ਦੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਵਿਗੜ ਜਾਂਦੀ ਹੈ। ਭਾਰਤ ਦੀ ਰਾਜਧਾਨੀ ਦਿੱਲੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ[ ਦਿੱਲੀ ਵਿੱਚ ਜਿੱਥੇ ਹਰ ਸਾਲ ਹਵਾ ਦੀ ਗੁਣਵੱਤਾ ਵਿੱਚ ਵੱਡੀ ਗਿਰਾਵਟ ਆ ਜਾਂਦੀ ਹੈ। ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਹਰ ਸਾਲ ਵਧਦਾ ਹੈ ਜਾ ਰਿਹਾ ਹੈ। ਦਿੱਲੀ ਦੇ AQI ਦੀ ਗੱਲ ਕਰੀਏ ਤਾਂ ਇਹ 500 ਦੇ ਪੱਧਰ ਨੂੰ ਪਾਰ ਕਰ ਚੁੱਕਾ ਹੈ । ਤੁਹਾਨੂੰ ਦਸ ਦਈਏ ਕਿ ਭਾਰਤ ਦੇ ਸ਼ਹਿਰ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਮਲ ਹਨ। ਤੁਹਾਨੂੰ ਦੱਸਦੇ ਹਾਂ ਕਿ ਇਸ ਸੂਚੀ ਵਿੱਚ ਕਿਹੜੇ-ਕਿਹੜੇ ਸ਼ਹਿਰ ਸ਼ਾਮਲ ਹਨ ਅਤੇ ਇਨ੍ਹਾ ਸ਼ਹਿਰਾਂ ਦਾ AQI ਪੱਧਰ ਕੀ ਹੈ।
ਦੇਸ਼ ਦੀ ਰਾਜਧਾਨੀ (ਨਵੀਂ ਦਿੱਲੀ )- ਭਾਰਤ ਦੀ ਰਾਜਧਾਨੀ ਦਿੱਲੀ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਦੂਸ਼ਣ ਕਾਰਨ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਅਜਿਹੀ ਹੈ ਕਿ ਸਰਕਾਰ ਨੇ ਪ੍ਰਾਇਮਰੀ ਦੇ ਸਕੂਲ ਵੀ ਬੰਦ ਕਰ ਦਿੱਤੇ ਹਨ। ਦਿੱਲੀ ਸਰਕਾਰ ਦੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ । ਦਿੱਲੀ ਵਿੱਚ AQI 520 'ਤੇ ਪੈੱਗ ਦਰਜ਼ ਕੀਤਾ ਗਿਆ ਹੈ।
ਫਰੀਦਾਬਾਦ - ਹਰਿਆਣਾ ਦੇ ਕਈ ਸ਼ਹਿਰ ਵੀ ਹਵਾ ਪ੍ਰਦੂਸ਼ਣ 'ਚ ਚੋਟੀ ਦੇ 10 'ਚ ਸ਼ਾਮਲ ਹਨ। ਫਰੀਦਾਬਾਦ ਇਸ ਵਿੱਚ ਸਭ ਤੋਂ ਉੱਪਰ ਹੈ। ਫਰੀਦਾਬਾਦ ਵਿੱਚ AQI 504 ਦਰਜ ਕੀਤਾ ਗਿਆ ਹੈ।
ਭਿਵਾਨੀ - ਹਰਿਆਣਾ ਦੇ ਭਿਵਾਨੀ 'ਚ AQI 485 ਦੇਖਿਆ ਗਿਆ। ਇੱਥੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ।
ਸੋਨੀਪਤ - ਹਰਿਆਣਾ ਦੇ ਸੋਨੀਪਤ ਸ਼ਹਿਰ ਦਿੱਲੀ ਦੇ ਨਜ਼ਦੀਕ ਹੈ ਜਿਸ ਕਾਰਨ ਇੱਥੇ ਹਵਾ ਦੀ ਗੁਣਵੱਤਾ ਵੀ ਕਾਫੀ ਖਰਾਬ ਹੈ। ਇੱਥੇ AQI 478 ਦਰਜ਼ ਕੀਤਾ ਗਿਆ ਹੈ।
ਗਾਜ਼ੀਆਬਾਦ - ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਵੀ ਟਾਪ 10 ਦੀ ਸੂਚੀ 'ਚ ਸ਼ਾਮਲ ਹੈ। ਇੱਥੇ AQI 471 ਦਰਜ਼ ਕੀਤਾ ਗਿਆ ਹੈ।
ਹਿਸਾਰ - ਹਰਿਆਣਾ ਦੇ ਹਿਸਾਰ ਵਿੱਚ AQI 439 ਦਰਜ ਕੀਤਾ ਗਿਆ ਹੈ।
ਰੋਹਤਕ - ਹਰਿਆਣਾ ਦੇ ਰੋਹਤਕ ਸ਼ਹਿਰ 'ਚ AQI 432 ਦਰਜ ਕੀਤਾ ਗਿਆ ਹੈ।
ਨੋਇਡਾ - ਦਿੱਲੀ ਦੇ ਪ੍ਰਦੂਸ਼ਣ ਦਾ ਅਸਰ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ,ਇੱਥੇ AQI 427 ਹੈ ।
ਸਿਰਸਾ - ਹਰਿਆਣਾ ਦਾ ਸਿਰਸਾ ਸ਼ਹਿਰ ਵੀ ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ 'ਚ ਆ ਗਿਆ ਹੈ। ਇੱਥੇ AQI 408 ਦਰਜ਼ ਕੀਤਾ ਗਿਆ ਹੈ।
ਫਤੇਹਪੁਰ - ਯੂਪੀ ਦਾ ਫਤੇਹਪੁਰ ਵੀ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਇੱਥੇ AQI 394 ਦਰਜ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air pollution, Delhi Pollution, Haryana, India, Pollution