Home /News /national /

ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋਈ 4 ਬੱਚਿਆਂ ਦੀ ਮਾਂ ਤਾਂ ਪਤੀ ਨੇ ਖੜਕਾਇਆ ਕੋਰਟ ਦਾ ਦਰਵਾਜ਼ਾ

ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋਈ 4 ਬੱਚਿਆਂ ਦੀ ਮਾਂ ਤਾਂ ਪਤੀ ਨੇ ਖੜਕਾਇਆ ਕੋਰਟ ਦਾ ਦਰਵਾਜ਼ਾ

ਪੁਲਿਸ ਨੇ ਬਰਾਮਦ ਕੀਤੀ ਪ੍ਰੇਮੀ ਨਾਲ ਫਰਾਰ ਹੋਈ 4 ਬੱਚਿਆਂ ਦੀ ਮਾਂ

ਪੁਲਿਸ ਨੇ ਬਰਾਮਦ ਕੀਤੀ ਪ੍ਰੇਮੀ ਨਾਲ ਫਰਾਰ ਹੋਈ 4 ਬੱਚਿਆਂ ਦੀ ਮਾਂ

ਔਰਤ ਦੇ ਪਤੀ ਰਣਜੀਤ ਕੁਮਾਰ ਮਹਤੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਕੋਰਟ ਵਿੱਚ ਦਾਖਲ ਕੀਤੀ ਅਰਜ਼ੀ ਦੇ ਵਿੱਚ ਕਿਹਾ ਹੈ ਕਿ ਉਸ ਦਾ ਵਿਆਹ ਸਾਲ 2010 ਦੇ ਵਿੱਚ ਨੇੜੇ ਦੇ ਹੀ ਪਿੰਡ ਵਿੱਚ ਹੋਇਆ ਸੀ। ਉਸ ਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚ 2 ਕੁੜੀਆਂ ਅਤੇ ਦੋ ਮੁੰਡੇ ਹਨ । ਪੀੜਤ ਪਤੀ ਨੇ ਦੱਸਿਆ ਕਿ ਘਰ ਦੇ ਮਰਦ ਪੰਜਾਬ ਵਿੱਚ ਮਜ਼ਦੂਰੀ ਕਰਦੇ ਹਨ । ਜਿਸ ਦਾ ਫਾਇਦਾ ਚੁੱਕ ਕੇ ਗੁਆਂਢ ਵਿੱਚ ਰਹਿਣ ਵਾਲੇ ਨਿਤੀਸ਼ ਕੁਮਾਰ ਮਹਤੋਂ ਨੇ ਉਸ ਦੀ 20 ਸਾਲ ਦੀ ਪਤਨੀ ਨੂੰ ਭਾਬੀ-ਭਾਬੀ ਕਹਿ ਕੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ।

ਹੋਰ ਪੜ੍ਹੋ ...
  • Last Updated :
  • Share this:

ਬਿਹਾਰ ਦੇ ਪੂਰਨੀਆ ਵਿਖੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਚਾ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ। ਆਪਣੀ ਪਤਨੀ ਨੂੰ ਵਾਪਸ ਲਿਆਉਣ ਦੇ ਲਈ ਪੀੜਤ ਪਤੀ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ । ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਵਿਅਕਤੀ ਦੀ ਪਤਨੀ ਨੂੰ ਬਰਾਮਦ ਕਰ ਲਿਆ। ਪਤਨੀ ਦਾ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋਣ ਦਾ ਇਹ ਮਾਮਲਾ ਪੂਰਨੀਆ ਜ਼ਿਲ੍ਹੇ ਦੇ ਜਾਨਕੀਨਗਰ ਥਾਣਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ ।

ਇਸ ਮਾਮਲੇ ਨੂੰ ਲੈ ਕੇ ਔਰਤ ਦੇ ਪਤੀ ਰਣਜੀਤ ਕੁਮਾਰ ਮਹਤੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਕੋਰਟ ਵਿੱਚ ਦਾਖਲ ਕੀਤੀ ਅਰਜ਼ੀ ਦੇ ਵਿੱਚ ਕਿਹਾ ਹੈ ਕਿ ਉਸ ਦਾ ਵਿਆਹ ਸਾਲ 2010 ਦੇ ਵਿੱਚ ਨੇੜੇ ਦੇ ਹੀ ਪਿੰਡ ਵਿੱਚ ਹੋਇਆ ਸੀ। ਉਸ ਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚ 2 ਕੁੜੀਆਂ ਅਤੇ ਦੋ ਮੁੰਡੇ ਹਨ । ਪੀੜਤ ਪਤੀ ਨੇ ਦੱਸਿਆ ਕਿ ਘਰ ਦੇ ਮਰਦ ਪੰਜਾਬ ਵਿੱਚ ਮਜ਼ਦੂਰੀ ਕਰਦੇ ਹਨ । ਜਿਸ ਦਾ ਫਾਇਦਾ ਚੁੱਕ ਕੇ ਗੁਆਂਢ ਵਿੱਚ ਰਹਿਣ ਵਾਲੇ ਨਿਤੀਸ਼ ਕੁਮਾਰ ਮਹਤੋਂ ਨੇ ਉਸ ਦੀ 20 ਸਾਲ ਦੀ ਪਤਨੀ ਨੂੰ ਭਾਬੀ-ਭਾਬੀ ਕਹਿ ਕੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ।

ਪੀੜਤ ਪਤੀ ਨੇ ਦੱਸਿਆ ਕਿ ਨਿਤੀਸ਼ ਚੋਰੀ-ਚੋਰੀ ਉਸ ਦੀ ਪਤਨੀ ਦੇ ਨਾਲ ਮਿਲਣ ਆਉਂਦਾ ਸੀ ਜਿਸ ਦਾ ਉਸ ਦੀ ਮਾਂ ਵਿਰੋਧ ਕਰਦੀ ਸੀ ਤਾਂ ਉਸ ਦੀ ਪਤਨੀ ਅਤੇ ਮਾਂ ਵਿਚਾਲੇ ਝਗੜਾ ਹੋ ਜਾਂਦਾ ਸੀ । ਰਣਜੀਤ ਕੁਮਾਰ ਮਹਤੋ ਨੇ ਦੱਸਿਆ ਕਿ ਨਿਤੀਸ਼ ਦੇ ਨਾਲ ਉਸ ਦੀ ਪਤਨੀ 6 ਜਨਵਰੀ 2023 ਨੂੰ ਆਪਣੇ ਚਾਰ ਬੱਚਿਆਂ ਨੂੰ ਛੱਡ ਕੇ ਘਰ ਬਣਾਉਣ ਦੇ ਲਈ ਰੱਖੇ ਡੇਢ ਲੱਖ ਰੁਪਏ ਅਤੇ ਗਹਿਣੇ ਲੈ ਕੇ ਰਾਤ ਕਰੀਬ 8 ਵਜੇ ਫਰਾਰ ਹੋ ਗਈ ।

ਪੀੜਤ ਪਤੀ ਵੱਲੋਂ ਅਪਣੀ ਪਤਨੀ ਦੀ ਕਾਫੀ ਸਮੇਂ ਤੱਕ ਭਾਲ ਕੀਤੀ ਗਈ ਅਤੇ ਜਦੋਂ ਉਹ ਨਾ ਮਿਲੀ ਤਾਂ ਉਸ ਨੇ ਪੁਲਿਸ ਸਟੇਸ਼ਨ ਜਾ ਕੇ ਐਫਆਈਆਰ ਦਰਜ਼ ਕਰਵਾਉਣੀ ਚਾਹੀ ਤਾਂ ਪੁਲਿਸ ਨੇ ਐਫਆਈਆਰ ਦਰਜ਼ ਨਹੀਂ ਕੀਤੀ । ਜਿਸ ਤੋਂ ਬਾਅਦ ਉਸ ਨੇ ਕੋਰਟ ਦਾ ਰੁਖ ਕੀਤਾ।

ਪੀੜਤ ਪਤੀ ਦੇ ਮੁਤਾਬਕ ਇਸ ਘਟਨਾ ਨੂੰ 2 ਮਹੀਨੇ ਬੀਤ ਗਏ ਹਨ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਉਸ ਦੀ ਪਤਨੀ ਨੂੰ ਬਰਾਮਦ ਕਰ ਲਿਆ। ਪੀੜਤ ਨੇ ਇਸ ਮਾਮਲੇ ਵਿੱਚ 7 ਲੋਕਾਂ ਨੂੰ ਨਾਜ਼ਦ ਕਰਦੇ ਹੋਏ ਸਾਜ਼ਿਸ਼ ਦੇ ਤਹਿਤ ਉਸ ਦੀ ਪਤਨੀ ਨੂੰ ਅਗਵਾ ਕਰਨ ਦਾ ਇਲਜ਼ਾਮ ਲਗਾਇਆ ਹੈ ।

Published by:Shiv Kumar
First published:

Tags: Bihar Love Affair, Bihar news, Extramarital Love, Nalanda News