ਬੀਤੇ ਕੁਝ ਦਿਨਾਂ ਤੋਂ ਮੌਸਮ ਨੂੰ ਲੈ ਕੇ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਿੱਲੀ ਵਿੱਚ ਤਾਪਮਾਨ ਬਿਲਕੁਲ ਹੇਠਾਂ ਡਿੱਗ ਜਾਵੇਗਾ । ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ -4 ਡਿਗਰੀ ਸੈਲਸੀਅਸ ਤੱਕ ਜਾਣ ਦੀ ਉਮੀਦ ਹੈ ।ਤਾਪਮਾਨ ਦੇ ਇੰਨਾ ਹੇਠਾ ਜਾਣ ਦੀ ਇਸ ਖਬਰ ਨੇ ਕਈ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ ਤਾਂ ਕਈ ਲੋਕ ਅਜੇ ਤੋਂ ਸਾਵਧਾਨੀ ਵਰਤਣ ਲੱਗ ਪਏ ਹਨ । ਪਰ ਇਨ੍ਹਾਂ ਖਬਰਾਂ ਵਿਚਾਲੇ ਇੱਕ ਨਿੱਜੀ ਮੌਸਮ ਸੇਵਾ ਦੇਣ ਵਾਲੀ ਸਕਾਈਮੈਟ ਨੇ ਆਪਣਾ ਬਿਆਨ ਜਾਰੀ ਕੀਤਾ ਹੈ।
ਸਕਾਈਮੈਟ ਦਾ ਕਹਿਣਾ ਹੈ ਕਿ ਉੱਤਰ ਭਾਰਤ ਵਿੱਚ -4 ਡਿਗਰੀ ਤਾਪਮਾਨ ਜਾਣ ਦੀ ਖਬਰ ਮਹਜ ਅਫਵਾਹ ਹੀ ਹੈ। ਅਖਬਾਰਾਂ ਅਤੇ ਟੀਵੀ ਚੈਨਲਾਂ ਵੱਲੋਂ ਇਹ ਇੱਕ ਖਬਰ ਦਿਖਾਉਣਾ ਗਲਤ ਜੋਖਮ ਹੈ। ਇਹ ਪਬਲੀਸਿਟੀ ਹਾਸਲ ਕਰਨ ਕਰਨ ਲਈ ਇੱਕ ਨਵਾਂ ਤਰੀਕਾ ਹੈ। ਕਿਰਪਾ ਕਰ ਕੇ ਨਿਰਾਧਾਰ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ। ਪੱਛਮੀ ਵਿਖੋਭ ਹੁਣ ਦੂਰ ਜਾ ਰਿਹਾ ਹੈ।
ਸਕਾਈਮੈਟ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਤਾਪਮਾਨ ਜ਼ੀਰੋ ਡਿਗਰੀ ਤੋਂ ਹੇਠਾਂ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।ਜਲਦ ਹੀ ਦਿੱਲੀ ਦੇ ਲੋਕਾਂ ਨੂੰ ਰਾਜਧਾਨੀ ਦਿੱਲੀ ਵਿੱਚ ਠੰਡ ਤੋਂ ਨਿਜਾਤ ਮਿਲ ਜਾਵੇਗੀ । ਸਕਾਈਮੇਟ ਦਾ ਕਹਿਣਾ ਹੈ ਕਿ ਦਿੱਲੀ ਵਿੱਚ 16 ਤੋਂ 18 ਜਨਵਰੀ ਤੱਕ ਮੱਧ ਤਾਪਮਾਨ 3-4 ਡਿਗਰੀ ਅਤੇ ਵੱਖਰੇ-ਵੱਖਰੇ ਇਲਾਕਿਆਂ ਵਿੱਚ ਲਗਭਗ 2 ਡਿਗਰੀ ਹੋ ਸਕਦਾ ਹੈ, ਪਰ ਇਹ ਵੀ 0 ਡਿਗਰੀ ਤੋਂ ਹੇਠਾਂ ਨਹੀਂ ਜਾਵੇਗਾ।
ਭਾਰਤ ਮੌਸਮ ਵਿਿਗਆਨ ਵਿਭਾਗ ਦੇ ਮੁਤਾਬਕ ਦੇਸ਼ ਦੀ ਰਾਜਧਾਨੀ ਵਿੱਚ ਸ਼ਨੀਵਾਰ ਸਵੇਰੇ ਤਾਪਮਾਨ 10.2 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ, ਜੋ ਕਿ ਮੌਸਮ ਦੀ ਔਸਤ ਤੋਂ ਤਿੰਨ ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਵੀ ਦਿਨ ਵਿੱਚ ਭਾਗ ਰੂਪ ਤੋਂ ਬੱਦਲ ਛਾਏ ਰਹਿਣ ਦਾ ਅਨੁਮਾਨ ਜਤਾਇਆ। ਵੱਧ ਤੋਂ ਵੱਧ ਤਾਪਮਾਨ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਜਤਾਈ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cold, Delhi, Temperature, Weather