ਤ੍ਰਿਣਮੂਲ ਕਾਂਗਰਸ ਦਾ ਅਧਿਕਾਰਕ ਟਵਿੱਟਰ ਹੈਂਡਲ ਹੈਕ ਕਰ ਲਿਆ ਗਿਆ ਹੈ। ਹੈਕਰਸ ਦੇ ਵੱਲੋਂ ਪਾਰਟੀ ਦੀ ਪ੍ਰੋਫਾਈਲ ਪਿਕਚਰ ਅਤੇ ਨਾਮ ਵੀ ਬਦਲ ਦਿੱਤਾ ਗਿਆ ਹੈ। ਟਵਿੱਟਰ ਦਾ ਨਾਮ ਬਦਲ ਕੇ ਹੈਕਰਸ ਨੇ 'ਯੁਗਾ ਲੈਬਸ' ਕਰ ਦਿੱਤਾ ਹੈ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਹਾਲਾਂਕਿ ਹੈਕਰਸ ਨੇ ਟਵਿੱਟਰ ਹੈਂਡਲ ਨੂੰ ਹੈਕ ਕਰਨ ਤੋਂ ਬਾਅਦ ਅਜੇ ਤੱਕ ਕੋਈ ਵੀ ਟਵੀਟ ਨਹੀਂ ਕੀਤਾ ਹੈ। ਦਰਅਸਲ ਯੁਗਾ ਲੈਬਸ ਯੂਐਸ ਵਿਖੇ ਇੱਕ ਬਲਾਕਚੈਨ ਟੈਕਨੋਲੋਜੀ ਕੰਪਨੀ ਹੈ, ਜੋ ਐਨਐਫਟੀ ਅਤੇ ਡਿਜੀਟਲ ਕਲੈਕਟਿਬਲਸ ਡਵਲਪ ਕਰਦੀ ਹੈ। ਇਸ ਦੇ ਨਾਲ ਹੀ ਇਹ ਕੰਪਨੀ ਕ੍ਰਿਪਟੋਕਿਊਰੈਂਸੀ ਅਤੇ ਡਿਜੀਟਲ ਮੀਡੀਆ ਵਿੱਚ ਵੀ ਮਹਾਰ ਹੈ।
ਤੁਹਾਨੂੰ ਦੱਸ ਦਈਏ ਕਿ ਟੀਐਮਸੀ ਦੇ ਕੌਮੀ ਬੁਲਾਰੇ ਡੇਰੇਕ ਓ ਬਰਾਇਨ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਪਾਰਟੀ ਇਸ ਮਾਮਲੇ ਦੇ ਹੱਲ ਲਈ ਟਵਿੱਟਰ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ ਦੇ ਅਧਿਕਾਰਕ ਟਵਿੱਟਰ ਹੈਂਡਲ ਦੇ ਨਾਲ ਛੇੜਛਾੜ ਕੀਤੀ ਗਈ ਹੈ ।
ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਅਸੀਂ ਟਵਿੱਟਰ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ, ਜੋ ਇਸ ਮੁੱਦੇ ਨੂੰ ਸੁਧਾਰਣ ਲਈ ਕੰਮ ਕਰ ਰਹੇ ਹਨ।ਟਵੀਟ ਦੇ ਵੱਲੋਂ ਤੁਰੰਤ ਰਿਸਪਾਂਸ ਦਾ ਭਰੋਸਾ ਦਿੱਤਾ ਗਿਆ ਹੈ ।
ਦਰਅਸਲ ਪਿਛਲੇ ਸਾਲ 10 ਦਸੰਬਰ ਨੂੰ ਵਾਈਐਸਆਰ ਕਾਂਗਰਸ ਦਾ ਅਧਿਕਾਰਕ ਟਵਿੱਟਰ ਹੈਕ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਟਵਿੱਟਰ ਅਕਾਉਂਟ ਤੋਂ ਕ੍ਰਿਪਟੋ ਕਰੋ ਨੂੰ ਪ੍ਰਫੁੱਲਤ ਕਰਨ ਵਾਲੇ ਟਵੀਟ ਕੀਤੇ ਗਏ ਹਨ ।
ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਤੇਲਗੂ ਦੇਸ਼ਮ ਪਾਰਟੀ ਦਾ ਅਧਿਕਾਰਕ ਟਵਿੱਟਰ ਅਕਾਉਂਟ ਵੀ ਹੈਕ ਕਰ ਲਿਆ ਗਿਆ ਸੀ । ਜਦਕਿ ਅਪ੍ਰੈਲ 2022 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਦਫਤਰ ਅਧਿਕਾਰਕ ਟਵਿੱਟਰ ਅਕਾਉਂਟ ਵੀ ਹੈਕ ਕਰ ਲਿਆ ਗਿਆ ਸੀ ।ਹੈਕਰਸ ਨੇ ਟਵਿੱਟਰ ਹੈਂਡਲ ਤੋਂ ਮੁੱਖ ਮੰਤਰੀ ਦੀ ਪ੍ਰੋਫਾਈਲ ਫੋਟੋ ਹਟਾ ਦਿੱਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: TMC Twitter account hacked, TMC Twitter handle hacked, Tmc twitter yuga labs