ਹਿਮਾਚਲ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਜਾਨ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਬਚ ਜਾਵੇਗੀ ।ਦਰਅਸਲ ਸੋਸ਼ਲ ਮੀਡੀਆ 'ਤੇ ਅਪੀਲ ਅਤੇ ਲੋਕਾਂ ਦੀ ਦਰਿਆਦਿਲੀ ਨਾਲ ਹੁਣ ਹਿਮਾਚਲ ਪੁਲਿਸ ਦੇ ਜਵਾਨਾਂ ਦਾ ਇਲਾਜ ਹੋਵੇਗਾ। ਹੁਣ 26 ਸਾਲਾ ਜਵਾਨ ਸ਼ੁਭਮ ਦੇ ਇਲਾਜ ਲਈ ਲੋਕਾਂ ਨੇ ਕੁਝ ਘੰਟਿਆਂ 'ਚ ਹੀ 14 ਲੱਖ ਰੁਪਏ ਦਾਨ ਕਰ ਦਿੱਤੇ ਹਨ। ਤੁਹਾਨੂੰ ਦੱਸ ਦਈਏ ਕਿ 26 ਸਾਲਾ ਸ਼ੁਭਮ ਦੇ ਦੇ ਦੋਵੇਂ ਗੁਰਦੇ ਫੇਲ੍ਹ ਹੋ ਚੁੱਕੇ ਸਨ ਅਤੇ ਉਸ ਦੇ ਇਲਾਜ ਲਈ 8 ਲੱਖ ਰੁਪਏ ਦੀ ਲੋੜ ਸੀ ।
ਮਿਲੀ ਜਾਣਕਾਰੀ ਦੇ ਮੁਤਾਬਕ ਸ਼ੁਭਮ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਦੇ ਪਿੰਡ ਸੁੰਘਲ ਦਾ ਰਹਿਣ ਵਾਲਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ 26 ਸਾਲਾ ਆਪਣੇ ਬੇਟੇ ਦੀ ਜਾਨ ਬਚਾਉਣ ਲਈ ਉਸ ਦੀ ਮਾਂ ਨੇ ਕਿਡਨੀ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ ਸ਼ੁਭਮ ਦੀ 45 ਸਾਲਾ ਮਾਂ ਸੰਤੋਸ਼ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਆਪਣੀ ਕਿਡਨੀ ਦਾਨ ਕਰਨ ਲਈ ਰਾਜ਼ੀ ਹੋ ਗਈ ਹੈ ਪਰ ਉਸ ਦੇ ਕੋਲ ਇਲਾਜ ਲਈ ਪੈਸੇ ਨਹੀਂ ਹਨ।
ਸ਼ੁਭਮ ਦੇ ਪਰਿਵਾਰ ਦੇ ਵਿੱਚ ਮਾਤਾ-ਪਿਤਾ ਤੋਂ ਇਲਾਵਾ ਦੋ ਹੋਰ ਭਰਾ ਹਨ ਅਤੇ ਵੱਡਾ ਭਰਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਅਤੇ ਉਸ ਦਾ ਛੋਟਾ ਭਰਾ ਪਹਿਲੇ ਸਾਲ 'ਚ ਪੜ੍ਹ ਰਿਹਾ ਹੈ। ਨੌਕਰੀ ਮਿਲਣ ਤੋਂ ਬਾਅਦ ਸ਼ੁਭਮ ਪਰਿਵਾਰ ਦਾ ਇੱਕੋ-ਇੱਕ ਸਹਾਰਾ ਹੈ। ਸਤੰਬਰ 2022 ਦੇ ਵਿੱਚ ਸ਼ੁਭਮ ਦੇ ਦੋਵੇਂ ਗੁਰਦੇ ਫੇਲ੍ਹ ਹੋਣ ਦਾ ਪਤਾ ਲੱਗਾ ਸੀ। ਟਰਾਂਸਪਲਾਂਟ ਕਰਵਾਉਣ ਲਈ ਕਰੀਬ 8 ਲੱਖ ਰੁਪਏ ਦੀ ਲੋੜ ਹੈ। ਸ਼ੁਭਮ 2015 ਵਿੱਚ ਹਿਮਾਚਲ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਵਰਤਮਾਨ ਵਿੱਚ ਉਹ ਦੂਜੀ ਆਈਆਰਬੀਐੱਨ ਬਟਾਲੀਅਨ ਸਕੋਹ ਵਿੱਚ ਤਾਇਨਾਤ ਹੈ।
ਮੰਡੀ ਪੁਲਿਸ ਦੇ ਮਸ਼ਹੂਰ ਹੈੱਡ ਕਾਂਸਟੇਬਲ ਮਨੋਜ ਠਾਕੁਰ ਅਤੇ ਹਿਮਾਚਲ ਦੇ ਸਟਾਰ ਕਬੱਡੀ ਖਿਡਾਰੀ ਅਜੈ ਠਾਕੁਰ ਨੇ ਸੋਸ਼ਲ ਮੀਡੀਆ ਰਾਹੀਂ ਸ਼ੁਭਮ ਦੀ ਮਦਦ ਲਈ ਅਪੀਲ ਕੀਤੀ ਹੈ। ਇਨ੍ਹਾਂ ਦੋਵਾਂ ਦੀ ਅਪੀਲ ਦਾ ਇਹ ਅਸਰ ਹੋਇਆ ਕਿ ਸ਼ੁਭਮ ਦੀ ਮਦਦ ਲਈ 14 ਲੱਖ ਰੁਪਏ ਇਕੱਠੇ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਦਾ ਕਿਡਨੀ ਟਰਾਂਸਪਲਾਂਟ ਮੋਹਾਲੀ ਦੇ ਮੈਕਸ ਹਸਪਤਾਲ 'ਚ ਕੀਤਾ ਜਾਵੇਗਾ। ਫਿਲਹਾਲ ਮਨੋਜ ਠਾਕੁਰ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਹੁਣ ਦਾਨ ਨਾ ਕਰਨ ਦੀ ਅਪੀਲ ਵੀ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Himachal, Himachal Police, Kangra, Kidney, Social media news