Home /News /national /

ਓਏ... ਇਹ ਮੋਬਾਈਲ ਮੇਰੀ ਸਵੀਟੀ ਨੇ ਦਿੱਤਾ ਸੀ, ਲੁਟੇਰਿਆਂ ਦਾ ਪਿੱਛੋਂ ਕਰਦਾ ਆਟੋ ਚਾਲਕ ਭੁੱਬਾਂ ਮਾਰ ਰੋਇਆ...

ਪੀੜਤ ਈ ਰਿਕਸ਼ਾ ਚਾਲਕ ਉਦਾਸ ਅਤੇ ਪਰੇਸ਼ਾਨ ਹੋ ਕੇ ਸਿਰਫ ਇੱਕ ਗੱਲ ਵਾਰ-ਵਾਰ ਦੁਹਰਾਉਂਦਾ ਰਿਹਾ ਕਿ ਮੇਰੀ ਸਵੀਟੀ ਨੇ ਮੇਰੇ ਜਨਮ ਦਿਨ 'ਤੇ ਮੈਨੂੰ ਮੋਬਾਈਲ ਦਿੱਤਾ ਸੀ, ਲੁਟੇਰੇ ਲੈ ਗਏ ਅਤੇ ਇਹ ਕਹਿ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

  • Share this:

ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਬਿਲਹੌਰ ਇਲਾਕੇ ਦੇ ਪਿੰਡ ਉੱਤਰੀਪੁਰਾ ਵਿਚ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਇੱਕ ਈ-ਰਿਕਸ਼ਾ ਚਾਲਕ ਨੂੰ ਪਲਸਰ ਬਾਈਕ ਸਵਾਰ ਦੋ ਨੌਜਵਾਨਾਂ ਦਾ ਪਿੱਛਾ ਕਰਦੇ ਦੇਖਿਆ ਗਿਆ।

ਈ-ਰਿਕਸ਼ਾ ਚਾਲਕ ਤੇਜ਼ ਰਫਤਾਰ ਬਾਈਕ ਸਵਾਰ ਦੇ ਪਿੱਛੇ ਰੌਲਾ ਪਾਉਂਦਾ ਆ ਰਿਹਾ ਸੀ। ਕੁਝ ਦੂਰ ਜਾਣ ਤੋਂ ਬਾਅਦ ਈ-ਰਿਕਸ਼ਾ ਚਾਲਕ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ- ''ਓਏ ਇਹ ਮੇਰੀ ਸਵੀਟੀ ਦਾ ਹੈ, ਮੋਬਾਈਲ ਮੈਨੂੰ ਸਵੀਟੀ ਨੇ ਦਿੱਤਾ ਸੀ। ਮੋਬਾਈਲ ਮੇਰੀ ਪਤਨੀ ਨੇ ਮੈਨੂੰ ਦਿੱਤਾ ਸੀ, ਲੁਟੇਰੇ ਇਸ ਨੂੰ ਲੈ ਕੇ ਭੱਜ ਗਏ।''

ਮਿਲੀ ਜਾਣਕਾਰੀ ਮੁਤਾਬਕ ਬਿਲਹੌਰ ਇਲਾਕੇ ਦੇ ਪਿੰਡ ਉਤਰੀਪੁਰਾ ਦਾ ਈ-ਰਿਕਸ਼ਾ ਚਾਲਕ ਸ੍ਰੀ ਰਾਮ ਮੋਬਾਈਲ ’ਤੇ ਗੱਲ ਕਰ ਰਿਹਾ ਸੀ। ਉਦੋਂ ਅਚਾਨਕ ਪਲਸਰ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਹੱਥੋਂ ਮੋਬਾਈਲ ਖੋਹ ਲਿਆ। ਜਦੋਂ ਤੱਕ ਉਹ ਕੁਝ ਸਮਝ ਸਕਿਆ, ਉਦੋਂ ਤੱਕ ਲੁਟੇਰੇ ਫਰਾਰ ਹੋ ਗਏ, ਜਿਸ ਤੋਂ ਬਾਅਦ ਈ-ਰਿਕਸ਼ਾ ਵਾਲੇ ਨੇ ਕਾਫੀ ਦੂਰ ਤੱਕ ਬਾਈਕ ਸਵਾਰ ਲੁਟੇਰਿਆਂ ਦਾ ਪਿੱਛਾ ਕੀਤਾ। ਪਰ ਉਹ ਭੱਜਣ ਵਿਚ ਸਫਲ ਰਹੇ।

ਪੀੜਤ ਈ ਰਿਕਸ਼ਾ ਚਾਲਕ ਉਦਾਸ ਅਤੇ ਪਰੇਸ਼ਾਨ ਹੋ ਕੇ ਸਿਰਫ ਇੱਕ ਗੱਲ ਵਾਰ-ਵਾਰ ਦੁਹਰਾਉਂਦਾ ਰਿਹਾ ਕਿ ਮੇਰੀ ਸਵੀਟੀ ਨੇ ਮੇਰੇ ਜਨਮ ਦਿਨ 'ਤੇ ਮੈਨੂੰ ਮੋਬਾਈਲ ਦਿੱਤਾ ਸੀ, ਲੁਟੇਰੇ ਲੈ ਗਏ ਅਤੇ ਇਹ ਕਹਿ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਥਾਣਾ ਬਿਲਹੌਰ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਕਿਉਂਕਿ ਨਾ ਤਾਂ ਈ-ਰਿਕਸ਼ਾ ਚਾਲਕ ਲੁਟੇਰਿਆਂ ਦਾ ਨੰਬਰ ਚੰਗੀ ਤਰ੍ਹਾਂ ਪੜ੍ਹ ਸਕਿਆ ਹੈ ਅਤੇ ਨਾ ਹੀ ਆਸ-ਪਾਸ ਕੋਈ ਸੀਸੀਟੀਵੀ ਕੈਮਰਾ ਲੱਗਾ ਹੈ। ਫਿਰ ਵੀ ਪੁਲਿਸ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Published by:Gurwinder Singh
First published:

Tags: Automobile, Mobile phone, Robbery