Home /News /national /

46 ‘ਚੋਂ 27 ਸੀਟਾਂ ਜਿਤਾ ਕੇ ਦਿੱਲੀ ਦੀ ਸੰਗਤ ਨੇ ਸਾਨੂੰ ਬਹੁਤ ਵੱਡਾ ਮਾਣ ਬਖ਼ਸ਼ਿਆ : ਮਨਜਿੰਦਰ ਸਿੰਘ ਸਿਰਸਾ

46 ‘ਚੋਂ 27 ਸੀਟਾਂ ਜਿਤਾ ਕੇ ਦਿੱਲੀ ਦੀ ਸੰਗਤ ਨੇ ਸਾਨੂੰ ਬਹੁਤ ਵੱਡਾ ਮਾਣ ਬਖ਼ਸ਼ਿਆ : ਮਨਜਿੰਦਰ ਸਿੰਘ ਸਿਰਸਾ

(ਫਾਇਲ ਫੋਟੋ)

(ਫਾਇਲ ਫੋਟੋ)

ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਭਾਵੇਂ ਆਪਣੇ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਹਰਵਿੰਦਰ ਸਿੰਘ ਸਰਨਾ ਨੇ ਪੰਜਾਬੀ ਬਾਗ ਤੋਂ 500 ਵੋਟਾਂ ਤੋਂ ਵੱਧ ਦੇ ਫਰਕ ਨਾਲ ਹਰਾਇਆ।

 • Share this:

  ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੁੜ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿੰਚ 46 ਸੀਟਾਂ ਵਿੱਚੋਂ 27 ਸੀਟਾਂ ਉਪਰ ਕਬਜ਼ਾ ਕੀਤਾ ਹੈ। ਜਦਕਿ ਹਰਵਿੰਦਰ ਸਿੰਘ ਸਰਨਾ ਦੀ ਪਾਰਟੀ ਨੂੰ 15 ਸੀਟਾਂ ਮਿਲੀਆਂ ਹਨ। ਤਿੰਨ ਸੀਟਾਂ ਮਨਜੀਤ ਸਿੰਘ ਜੀਕੇ ਦੀ ਪਾਰਟੀ ਨੂੰ ਅਤੇ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਹੈ।

  ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਹੈਟ੍ਰਿਕ ਲਗਾਈ ਹੈ। ਇਸਤੋਂ ਪਹਿਲਾਂ ਉਹ ਦੋ ਵਾਰੀ ਜਿੱਤ ਹਾਸਲ ਕਰ ਚੁੱਕਿਆ ਸੀ।


  ਚੋਣਾਂ ਜਿੱਤਣ ਉਪਰ ਸਿਰਸਾ ਨੇ ਦਿੱਲੀ ਦੀ ਸਿੱਖ ਸੰਗਤ ਦਾ ਧੰਨਵਾਦ ਕਰਦਿਆਂ ਇੱਕ ਪੋਸਟ ਵੀ ਕੀਤੀ ਹੈ। ਉਨ੍ਹਾਂ ਪੋਸਟ ਵਿੱਚ ਕਿਹਾ, 'ਇਹ 46 ‘ਚੋਂ 27 ਸੀਟਾਂ ਜਿਤਾ ਕੇ ਦਿੱਲੀ ਦੀ ਸੰਗਤ ਨੇ ਸਾਨੂੰ ਬਹੁਤ ਵੱਡਾ ਮਾਣ ਬਖ਼ਸ਼ਿਆ ਹੈ। ਇਹ ਜਿੱਤ ਦਿੱਲੀ ਦੀ ਸਾਰੀ ਸੰਗਤ ਦੀ ਹੈ, ਅਸੀਂ ਦਿੱਲੀ ਦੀ ਸੰਗਤ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਮਾਣ ਬਖਸ਼ਣ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ।'

  ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਭਾਵੇਂ ਆਪਣੇ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਹਰਵਿੰਦਰ ਸਿੰਘ ਸਰਨਾ ਨੇ ਪੰਜਾਬੀ ਬਾਗ ਤੋਂ 500 ਵੋਟਾਂ ਤੋਂ ਵੱਧ ਦੇ ਫਰਕ ਨਾਲ ਹਰਾਇਆ।

  Published by:Ashish Sharma
  First published:

  Tags: Delhi Sikh Gurdwara Management Committee, Elections, Manjinder singh sirsa