ਥਾਣੇ 'ਚ ਵੜ੍ਹਿਆ ਸੱਪ ਕੱਢਣ ਲਈ ਪੁਲਿਸ ਮੁਲਾਜਿਮ ਨੇ ਬਜਾਈ ਬੀਨ, ਸੱਪ ਨੇ ਨਿਕਲਦੇ ਸਾਰ ਪੁਲਿਸ ਵਾਲਾ ਡੰਗਿਆ

ਭੰਡਾਰ ਘਰ ਚ ਇੱਕ ਹਲਚਲ ਹੁੰਦੀ ਤਾਂ ਨਜ਼ਰ ਆਈ ਪਰ ਜਦੋਂ ਕਾਫੀ ਦੇਰ ਤਕ ਸੱਪ ਬਾਹਰ ਨਾ ਆਇਆ ਤਾਂ ਉਥੇ ਖੜੇ ਹੌਲਦਾਰ ਵਿਨੈ ਮਲਿਕ ਨੇ ਸਪੇਰੇ ਤੋਂ ਇੱਕ ਬੀਨ ਲੈ ਕੇ ਖੁੱਦ ਵਜਾਉਣੀ ਸ਼ੁਰੂ ਕਰ ਦਿੱਤੀ...

News18 Punjab
Updated: November 7, 2019, 1:18 PM IST
ਥਾਣੇ 'ਚ ਵੜ੍ਹਿਆ ਸੱਪ ਕੱਢਣ ਲਈ ਪੁਲਿਸ ਮੁਲਾਜਿਮ ਨੇ ਬਜਾਈ ਬੀਨ, ਸੱਪ ਨੇ ਨਿਕਲਦੇ ਸਾਰ ਪੁਲਿਸ ਵਾਲਾ ਡੰਗਿਆ
ਭੰਡਾਰ ਘਰ ਚ ਇੱਕ ਹਲਚਲ ਹੁੰਦੀ ਤਾਂ ਨਜ਼ਰ ਆਈ ਪਰ ਜਦੋਂ ਕਾਫੀ ਦੇਰ ਤਕ ਸੱਪ ਬਾਹਰ ਨਾ ਆਇਆ ਤਾਂ ਉਥੇ ਖੜੇ ਹੌਲਦਾਰ ਵਿਨੈ ਮਲਿਕ ਨੇ ਸਪੇਰੇ ਤੋਂ ਇੱਕ ਬੀਨ ਲੈ ਕੇ ਖੁੱਦ ਵਜਾਉਣੀ ਸ਼ੁਰੂ ਕਰ ਦਿੱਤੀ...
News18 Punjab
Updated: November 7, 2019, 1:18 PM IST
ਇਹ ਦਿਲਚਸਪ ਨਜ਼ਾਰਾ ਬਿਜਨੌਰ ਦੇ ਹੇਮਪੁਰ ਦੀਪਾ ਥਾਣੇ ਦਾ ਹੈ ਜਿਥੇ ਮੰਗਲਵਾਰ ਸਵੇਰੇ ਇੱਥੇ ਸੱਪ ਫੜਨ ਆਏ ਸਪੇਰੇ ਆਪਣੇ ਕੰਮ ਚ ਲਗੇ ਸਨ ਜਦਕਿ ਇਕ ਹੌਲੀਦਾਰ ਬੀਨ ਵਜਾਉਣ ਵਿੱਚ ਰੁੱਝਿਆ ਹੋਇਆ ਸੀ। ਇੱਕ ਸੱਪ ਜੋ ਕਿ ਭੰਡਾਰ ਦੀ ਥਾਂ ਚ ਵੜਿਆ ਹੋਇਆ ਸੀ, ਹੌਲਦਾਰ ਵਲੋਂ ਵਜਾਈ ਗਈ ਬੀਨ ਦੀ ਧੁੰਨ ’ਤੇ ਬਾਹਰ ਆ ਗਿਆ। ਸੱਪ ਨੇ ਬਾਹਰ ਆਉਂਦੇ ਹੀ ਇਕ ਹੌਲਦਾਰ ਨੂੰ ਡੰਗ ਮਾਰ ਦਿੱਤਾ।

ਮੰਗਲਵਾਰ ਸਵੇਰੇ ਹੇਮਪੁਰ ਦੀਪਾ ਥਾਣੇ ਚ ਬਣੇ ਭੰਡਾਰ ਘਰ ਚ ਸੱਪ ਦੇਖਣ ਕਾਰਨ ਭਾਜੜਾਂ ਪੈ ਗਈਆਂ। ਪੁਲਿਸ ਵਾਲਿਆਂ ਨੇ ਕਈ ਘੰਟੇ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਆਖਰਕਾਰ ਪੁਲਿਸ ਨੂੰ ਸੱਪ ਫੜਨ ਵਾਲਿਆਂ ਨੂੰ ਬੁਲਾਉਣਾ ਪਿਆ। ਜਿਸ ਤੋਂ ਬਾਅਦ ਤਿੰਨ ਸਪੇਰੇ ਥਾਣੇ ਪਹੁੰਚੇ ਪਰ ਉਦੋਂ ਤਕ ਸੱਪ ਲੁਕ ਗਿਆ ਸੀ। ਇਸ ਦੌਰਾਨ ਸਪੇਰੇ ਸੱਪ ਨੂੰ ਬਾਹਰ ਕੱਢਣ ਲਈ ਬੀਨ ਵਜਾਉਣ ਲੱਗ ਪਏ।

Loading...
ਭੰਡਾਰ ਘਰ ਚ ਇੱਕ ਹਲਚਲ ਹੁੰਦੀ ਤਾਂ ਨਜ਼ਰ ਆਈ ਪਰ ਜਦੋਂ ਕਾਫੀ ਦੇਰ ਤਕ ਸੱਪ ਬਾਹਰ ਨਾ ਆਇਆ ਤਾਂ ਉਥੇ ਖੜੇ ਹੌਲਦਾਰ ਵਿਨੈ ਮਲਿਕ ਨੇ ਸਪੇਰੇ ਤੋਂ ਇੱਕ ਬੀਨ ਲੈ ਕੇ ਖੁੱਦ ਵਜਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੱਪ ਬਾਹਰ ਆਇਆ। ਤਿੰਨਾਂ ਸਪੇਰਿਆਂ ਨੇ ਜਦੋਂ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸੱਪ ਹੌਲਦਾਰ ਨੂੰ ਡੰਗ ਲਿਆ। ਕਾਫ਼ੀ ਕੋਸ਼ਿਸ਼ ਦੇ ਬਾਅਦ ਸੱਪ ਨੂੰ ਕਾਬੂ ਕਰ ਕੇ ਫੜਿਆ ਜਾ ਸਕਿਆ। ਹੌਲਦਾਰ ਹਸਪਤਾਲ 'ਚ ਜੇਰੇ ਇਲਾਜ ਹੈ।
First published: November 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...