Home /News /national /

ਸੁਪਰੀਮ ਕੋਰਟ ਵੱਲੋਂ ਗਾਂ ਨੂੰ ਕੌਮੀ ਪਸ਼ੂ ਐਲਾਨੇ ਜਾਣ ਦੀ ਮੰਗ ਸਬੰਧੀ ਪਟੀਸ਼ਨ ਖਾਰਜ

ਗਾਂ ਨੂੰ ਕੌਮੀ ਪਸ਼ੂ ਐਲਾਨੇ ਜਾਣ ਦੀ ਮੰਗ ਸਬੰਧੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ (ਫਾਇਲ ਫੋਟੋ)

ਬੈਂਚ ਨੇ ਕਿਹਾ, ‘ਕੀ ਇਹ ਅਦਾਲਤ ਦਾ ਕੰਮ ਹੈ? ਤੁਸੀਂ ਅਜਿਹੀਆਂ ਪਟੀਸ਼ਨਾਂ ਦਾਇਰ ਹੀ ਕਿਉਂ ਕਰਦੇ ਹੋ ਕਿ ਸਾਨੂੰ ਉਸ ਉਤੇ ਜੁਰਮਾਨਾ ਲਾਉਣਾ ਪਵੇ? ਕਿਹੜੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੋਈ ਹੈ? ਕਿਉਂਕਿ ਤੁਸੀਂ ਅਦਾਲਤ ਆਏ ਹੋ ਤਾਂ ਕੀ ਅਸੀਂ ਨਕਾਰਾਤਮਕ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਇਹ ਕਰੀਏ?’

ਹੋਰ ਪੜ੍ਹੋ ...
  • Share this:

ਸੁਪਰੀਮ ਕੋਰਟ ਨੇ ਗਾਂ ਨੂੰ ਕੌਮੀ ਪਸ਼ੂ ਐਲਾਨੇ ਜਾਣ ਦਾ ਨਿਰਦੇਸ਼ ਦੇਣ ਦੀ ਮੰਗ ਕਰਦੀ ਪਟੀਸ਼ਨ ਉਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐਸ.ਕੇ .ਕੌਲ ਤੇ ਜਸਟਿਸ ਅਭੈ ਐਸ ਓਕਾ ਨੇ ਪਟੀਸ਼ਨਰਾਂ ਨੂੰ ਪੁੱਛਿਆ ਕਿ ਇਸ ਨਾਲ ਕਿਹੜਾ ਬੁਨਿਆਦੀ ਅਧਿਕਾਰ ਪ੍ਰਭਾਵਿਤ ਹੋ ਰਿਹਾ ਹੈ।

ਬੈਂਚ ਨੇ ਕਿਹਾ, ‘ਕੀ ਇਹ ਅਦਾਲਤ ਦਾ ਕੰਮ ਹੈ? ਤੁਸੀਂ ਅਜਿਹੀਆਂ ਪਟੀਸ਼ਨਾਂ ਦਾਇਰ ਹੀ ਕਿਉਂ ਕਰਦੇ ਹੋ ਕਿ ਸਾਨੂੰ ਉਸ ਉਤੇ ਜੁਰਮਾਨਾ ਲਾਉਣਾ ਪਵੇ? ਕਿਹੜੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੋਈ ਹੈ? ਕਿਉਂਕਿ ਤੁਸੀਂ ਅਦਾਲਤ ਆਏ ਹੋ ਤਾਂ ਕੀ ਅਸੀਂ ਨਕਾਰਾਤਮਕ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਇਹ ਕਰੀਏ?’

ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਸੁਚੇਤ ਕੀਤਾ ਕਿ ਅਦਾਲਤ ਜੁਰਮਾਨਾ ਲਾਏਗੀ। ਇਸ ਮਗਰੋਂ ਉਨ੍ਹਾਂ ਪਟੀਸ਼ਨ ਵਾਪਸ ਲੈ ਲਈ ਅਤੇ ਮਾਮਲਾ ਖਾਰਜ ਕਰ ਦਿੱਤਾ ਗਿਆ।

Published by:Gurwinder Singh
First published:

Tags: Cow, Cow dung, Cow urine, Supreme Court