ਸਿੰਘੂ ਬਾਰਡਰ ਉਤੇ ਫੜਿਆ ਸ਼ੱਕੀ ਆਪਣੇ ਬਿਆਨ ਤੋਂ ਪਲਟਿਆ

- news18-Punjabi
- Last Updated: January 23, 2021, 1:16 PM IST
ਕਿਸਾਨਾਂ ਵੱਲੋਂ ਕੱਲ੍ਹ ਸਿੰਘੂ ਬਾਰਡਰ ਉਤੇ ਫੜਿਆ ਸ਼ੱਕੀ ਨੌਜਵਾਨ ਆਪਣੇ ਬਿਆਨਾਂ ਤੋਂ ਪਲਟ ਗਿਆ ਹੈ। ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਸ ਤੋਂ ਜਬਰਦਸਤੀ ਇਹ ਬਿਆਨ ਦਵਾਏ ਗਏ ਸਨ। ਉਸ ਦੀ ਕੁੱਟਮਾਰ ਵੀ ਕੀਤੀ ਗਈ। ਉਹ ਕਿਸੇ ਮਾੜੇ ਮਕਸਦ ਨਾਲ ਉਥੇ ਨਹੀਂ ਗਿਆ ਸੀ। ਜੋ ਕੁਝ ਉਸ ਨੇ ਕੱਲ੍ਹ ਕਿਹਾ ਸੀ, ਉਸ ਤੋਂ ਧੱਕੇ ਨਾਲ ਅਖਵਾਇਆ ਗਿਆ ਸੀ। ਉਹ ਕਿਸੇ ਵੀ ਆਪਰਾਧਿਕ ਗਤੀਵਿਧੀ ਵਿਚ ਸ਼ਾਮਲ ਨਹੀਂ ਹੈ।
ਦੱਸ ਦਈਏ ਕਿ ਕੱਲ਼੍ਹ ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਸੀ। ਇਸ ਨੌਜਵਾਨ ਵੱਲ਼ੋਂ ਕਈ ਖੁਲਾਸੇ ਕੀਤੇ ਸਨ। ਉਸ ਦਾ ਕਹਿਣਾ ਸੀ ਕਿ ਕਿਸੇ ਨੇ ਉਨ੍ਹਾਂ ਨੂੰ ਕਿਸਾਨ ਆਗੂਆਂ ਨੂੰ ਮਾਰਨ ਲਈ ਪੈਸੇ ਦਿੱਤੇ ਹਨ ਤੇ ਉਸ ਹੋਰ ਵੀ ਕਈ ਸਾਥੀ ਇਸ ਕੰਮ ਵਿਚ ਲੱਗੇ ਹਨ।
ਨੌਜਵਾਨ ਨੇ ਕੱਲ਼੍ਹ ਕਿਹਾ ਸੀ ਕਿ 23 ਤੋਂ 26 ਜਨਵਰੀ ਦਰਮਿਆਨ ਕਿਸੇ ਵੇਲੇ ਵੀ ਗੜਬੜ ਕਰਨ ਦੀ ਯੋਜਨਾ ਸੀ। ਇਸ ਨੌਜਵਾਨ ਨੇ ਪਹਿਲਾਂ ਕਿਸੇ ਲੜਕੀ ਨਾਲ ਕਥਿਤ ਬਦਸਲੂਕੀ ਕਰਨ ਦੀ ਗੱਲ ਕੀਤੀ ਕਿ ਕਿਸਾਨ ਜਜ਼ਬਾਤੀ ਹੋ ਕੇ ਆਪਣੇ ਹਥਿਆਰ ਬਾਹਰ ਕੱਢਣਗੇ।
ਸਿੰਘੂ ਹੱਦ 'ਤੇ ਫੜੇ ਗਏ ਸ਼ੱਕੀ ਨੂੰ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਲਿਜਾਇਆ ਗਿਆ ਸੀ। ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਬਿਆਨਾਂ ਤੋਂ ਪਲਟ ਗਿਆ ਹੈ। ਉਸ ਨੇ ਹੁਣ ਕਿਹਾ ਹੈ ਕਿ ਕੱਲ੍ਹ ਉਸ ਨੇ ਜੋ ਵੀ ਕਿਹਾ ਸੀ, ਉਸ ਜ਼ਬਰਦਸਤੀ ਅਖਵਾਇਆ ਗਿਆ ਸੀ।