Home /News /national /

ਟੋਲ ਕਰਮਚਾਰੀਆਂ ਦੀ ਗੁੰਡਾਗਰਦੀ, ਕਾਰ 'ਚ ਪੰਜਾਬ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਟੋਲ ਕਰਮਚਾਰੀਆਂ ਦੀ ਗੁੰਡਾਗਰਦੀ, ਕਾਰ 'ਚ ਪੰਜਾਬ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਸੋਨੀਪਤ : ਟੋਲ ਕਰਮਚਾਰੀਆਂ ਨੇ ਕਾਰ 'ਚ ਸਵਾਰ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਸੋਨੀਪਤ : ਟੋਲ ਕਰਮਚਾਰੀਆਂ ਨੇ ਕਾਰ 'ਚ ਸਵਾਰ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Sonipat News: ਟੋਲ ਕਰਮਚਾਰੀਆਂ ਨੇ ਡਰਾਈਵਰ ਦੀ ਗੱਲ ਨਹੀਂ ਸੁਣੀ ਅਤੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਹਰਕਤ 'ਚ ਆ ਗਈ ਅਤੇ ਥਾਣਾ ਸਦਰ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ ...
 • Share this:
  ਸੋਨੀਪਤ :  ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ 44 'ਤੇ ਸਥਿਤ ਭੀਗਾਨ ਟੋਲ 'ਤੇ ਗੁੰਡਾਗਰਦੀ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਨਾਲ ਟੋਲ ਕਰਮਚਾਰੀਆਂ ਦੀ ਬਹਿਸ ਹੋ ਗਈ ਅਤੇ ਇਸ ਤੋਂ ਬਾਅਦ ਟੋਲ ਕਰਮਚਾਰੀਆਂ ਨੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਥਾਣਾ ਮੁਰਥਲ ਨੇ ਇਸ ਪੂਰੇ ਮਾਮਲੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਪੰਜਾਬ ਦਾ ਰਹਿਣ ਵਾਲਾ ਇੱਕ ਵਿਅਕਤੀ ਕਿਸੇ ਕੰਮ ਲਈ ਦਿੱਲੀ ਵੱਲ ਜਾ ਰਿਹਾ ਸੀ। ਜਦੋਂ ਉਹ ਨੈਸ਼ਨਲ ਹਾਈਵੇਅ 44 'ਤੇ ਸੋਨੀਪਤ ਦੇ ਮੁਰਥਲ ਵਿਖੇ ਬਣੇ ਭੀਗਾਨ ਟੋਲ 'ਤੇ ਪਹੁੰਚਿਆ ਤਾਂ ਟੋਲ ਕਰਮਚਾਰੀਆਂ ਨਾਲ ਉਸ ਦੀ ਟੋਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਟੋਲ ਮੁਲਾਜ਼ਮਾਂ ਨੇ ਡਰਾਈਵਰ ਦੀ ਗੱਲ ਨਹੀਂ ਸੁਣੀ ਅਤੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

  ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ


  ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਹਰਕਤ 'ਚ ਆਈ ਅਤੇ ਥਾਣਾ ਸਦਰ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੋਲ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਵਿੱਚ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।

  ਦੂਜੇ ਪਾਸੇ ਮੁਰਥਲ ਭੀਗਾਨ ਟੋਲ 'ਤੇ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਰਥਲ ਥਾਣਾ ਇੰਚਾਰਜ ਨੇ ਦੱਸਿਆ ਕਿ ਮੁਰਥਲ ਸਥਿਤ ਭੀਗਾਣ ਟੋਲ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੱਟਮਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

  ਮੌਤ ਨੂੰ ਛੋਹ ਕੇ ਮੁੜਿਆ ਵਿਅਕਤੀ, ਖੌਫ਼ਨਾਕ ਤਸਵੀਰਾਂ


  ਸੋਨੀਪਤ ਦੀਆਂ ਅਜਿਹੀਆਂ ਤਸਵੀਰਾਂ ਦਿਖਾਉਂਦੇ ਹਾਂ, ਜੋ ਤੁਹਾਡੇ ਦਿਲ ਦੀਆਂ ਧੜਕਣਾਂ ਰੋਕ ਦੇਣਗੀਆਂ। ਸੋਨੀਪਤ ਵਿੱਚ ਇਕ ਬਾਈਕ ਸਵਾਰ ਨੂੰ ਮੌਤ ਟੱਚ ਕਰ ਕੇ ਲੰਘ ਗਈ।  ਦਰਅਸਲ ਮੀਂਹ ਪੈ ਰਿਹਾ ਸੀ, ਤੇ ਹਾਈਵੇ 'ਤੇ ਆਉਂਦਾ ਬਾਈਕ ਸਵਾਰ ਅਚਾਨਕ ਤਿਲਕ ਗਿਆ ਤੇ ਪਿੱਛੋਂ ਟਰੱਕ ਲੰਘ ਰਿਹਾ ਸੀ ਪਰ ਬਾਈਕ ਸਵਾਰ ਨੇ ਹਿੰਮਤ ਕੀਤੀ ਤੇ ਉਥੋਂ ਭੱਜ ਕੇ ਜਾਨ ਬਚਾ ਲਈ ਅਤੇ ਇਹ ਸਭ ਕੁਝ ਸਿਰਫ਼ ਚੰਦ ਸੈਕੰਡਾਂ 'ਚ ਹੋਇਆ।
  Published by:Sukhwinder Singh
  First published:

  Tags: Haryana, Toll Plaza, Viral video

  ਅਗਲੀ ਖਬਰ