• Home
 • »
 • News
 • »
 • national
 • »
 • THE WIFE CUT OFF HER HUSBANDS LIPS FOR NOT RETURNING THE MOBILE PHONE

ਮੋਬਾਈਲ ਫੋਨ ਵਾਪਸ ਨਾ ਕਰਨ ‘ਤੇ ਪਤਨੀ ਨੇ ਪਤੀ ਦੇ ਬੁੱਲ੍ਹ ਕੱਟ ਦਿੱਤੇ

ਸੰਕੇਤਿਕ ਤਸਵੀਰ

ਸੰਕੇਤਿਕ ਤਸਵੀਰ

 • Share this:
  ਮਹਾਰਾਸ਼ਟਰ ਵਿੱਚ ਬਾਂਦਰਾ ਦੇ ਮਾਸਾਲ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤਨੀ ਨੇ ਮੋਬਾਈਲ ਲਈ ਆਪਣੇ ਪਤੀ ਦੇ ਬੁੱਲ੍ਹ ਕੱਟ ਦਿੱਤੇ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।  ਜਾਣਕਾਰੀ ਅਨੁਸਾਰ 40 ਸਾਲਾ ਖੇਮਰਾਜ ਬਾਂਦਰਾ ਦੇ ਮਾਸਾਲ ਵਿੱਚ ਰਹਿੰਦਾ ਹੈ। ਉਸ ਨੇ ਆਪਣੀ ਪਤਨੀ ਦਾ ਫੋਨ ਲੈ ਲਿਆ ਸੀ ਕਿਉਂਕਿ ਉਸ ਦਾ ਮੋਬਾਈਲ ਟੁੱਟ ਗਿਆ ਸੀ। ਦੋ ਦਿਨ ਬੀਤ ਜਾਣ ਮਗਰੋਂ ਜਦੋਂ ਉਸ ਨੇ ਆਪਣੀ ਪਤਨੀ ਦਾ ਮੋਬਾਈਲ ਵਾਪਸ ਨਾ ਕੀਤਾ ਤਾਂ ਦੋਵਾਂ ਵਿਚਕਾਰ ਮੋਬਾਈਲ ਫੋਨ ਨੂੰ ਲੈਕੇ ਜ਼ਬਦਸਤ ਲੜਾਈ ਹੋਈ। ਇਸ ਦੌਰਾਨ ਪਤਨੀ ਨੇ ਗੁੱਸੇ ਵਿਚ ਆ ਕੇ ਆਪਣੇ ਪਤੀ ਉੱਤੇ ਕਾਟੇ ਨਾਲ ਹਮਲਾ ਕਰ ਦਿੱਤਾ।

  ਪਤਨੀ ਨੇ ਗੁੱਸੇ ਵਿਚ ਆਕੇ ਕਾਟੇ ਨੂੰ ਖੇਮਰਾਜ ਦੇ ਮੂੰਹ ਉਤੇ ਸੁੱਟਿਆ, ਜਿਸ ਕਾਰਨ ਹੇਮਰਾਜ ਦੇ ਬੁੱਲ ਕੱਟੇ ਗਏ। ਆਂਡ-ਗੁਆਂਡ ਦੇ ਲੋਕਾਂ ਨੇ ਜ਼ਖਮੀ ਹਾਲਤ ਵਿਚ ਖੇਮਰਾਜ ਨੂੰ ਸਥਾਨਕ ਰੂਲਰ ਹਸਪਤਾਲ ਲਖਨਦੌਰ ਵਿਚ ਭਰਤੀ ਕਰਵਾਇਆ ਹੈ। ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਕਾਰਵਾਈ ਕਰਵਾਈ ਕਰਦਿਆਂ ਖੇਮਰਾਜ ਦੀ ਪਤਨੀ ਖਿਲਾਫ ਧਾਰਾ 324, 504 ਤਹਿਤ ਮਾਮਲਾ ਦਰਜ ਕਰ  ਕੇ ਉਸ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ।
  Published by:Ashish Sharma
  First published: