ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੇ ਹਰ ਪਿੰਡ ਵਿੱਚ ਆਰਐਸਐਸ ਦੀ ਸ਼ਾਖਾ ਹੋਣੀ ਚਾਹੀਦੀ ਹੈ ਅਤੇ ਹਰੇਕ ਮੈਂਬਰ ਨੂੰ ਦੇਸ਼ ਦੀ ਤਰੱਕੀ ਲਈ ਯਤਨ ਕਰਨਾ ਚਾਹੀਦਾ ਹੈ।
ਇੱਥੇ ਸੰਘ ਦੀ ਅਸਾਮ ਇਕਾਈ ਦੇ ਕਾਰਕੁਨਾਂ ਦੇ ਕੈਂਪ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਮਤਭੇਦਾਂ ਦੇ ਬਾਵਜੂਦ ਰਾਸ਼ਟਰ ਸਾਰੇ ਲੋਕਾਂ ਲਈ ਪਹਿਲ ਹੈ।
ਆਰਐਸਐਸ ਦੇ ਇੱਕ ਬਿਆਨ ਅਨੁਸਾਰ, ਉਨ੍ਹਾਂ (ਭਗਵਤ) ਕਿਹਾ ਕਿ ਭਾਰਤ ਦੇ ਹਰ ਪਿੰਡ ਵਿੱਚ ਇੱਕ ਸ਼ਾਖਾ ਹੋਣੀ ਚਾਹੀਦੀ ਹੈ। ਸਵੈ ਸੇਵਕਾਂ ਨੂੰ ਅੱਗੇ ਵਧ ਕੇ ਸਮਾਜ ਦੀ ਅਗਵਾਈ ਤੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ।
ਜਿੱਥੇ ਭਾਗਵਤ ਬੋਲ ਰਹੇ ਸਨ, ਉਥੇ ਸਿਰਫ਼ ਆਰਐਸਐਸ ਵਰਕਰਾਂ ਨੂੰ (ਤਿੰਨ ਦਿਨਾਂ ਕੈਂਪ) ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਗੌਰਵ ਅਤੇ ਵਿਰਸੇ ਪ੍ਰਤੀ ਪੂਰੀ ਲਗਨ ਨਾਲ ਵਲੰਟੀਅਰਾਂ ਨੂੰ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਭਾਗਵਤ ਨੇ ਅੱਗੇ ਕਿਹਾ ਕਿ ਸਾਨੂੰ ਦੇਸ਼ ਲਈ ਸਭ ਕੁਝ ਕਰਨ ਲਈ ਤਿਆਰ ਰਹਿਣਾ ਹੋਵੇਗਾ।
ਇਸ ਤੋਂ ਪਹਿਲਾਂ ਬੀਤੇ ਵੀਰਵਾਰ ਯਾਨੀ 8 ਦਸੰਬਰ ਨੂੰ ਨਾਗਪੁਰ 'ਚ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨੂੰ ਜੋ ਮੰਨਦਾ ਹੈ, ਭਾਰਤ ਪ੍ਰਤੀ ਸ਼ਰਧਾ ਰੱਖਦਾ ਹੈ, ਜੋ ਸੱਭਿਆਚਾਰ ਦੇ ਅੰਦਰ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਉਹ ਕਿਸੇ ਦੀ ਵੀ ਪੂਜਾ ਕਰਦਾ ਹੋਵੇ, ਉਹ ਕੋਈ ਵੀ ਕੱਪੜੇ ਪਹਿਨਦਾ ਹੋਵੇ, ਕਿਥੇ ਵੀ ਜਨਮ ਲਿਆ ਹੋਵੇ, ਉਹ ਇੱਕ ਹਿੰਦੂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mohan Bhagwat, RSS