ਭੁਵਨੇਸ਼ਵਰ: ਉੜੀਸਾ ਵਿੱਚ ਸੂਰਜ ਗ੍ਰਹਿਣ ਦੌਰਾਨ ਭੁਵਨੇਸ਼ਵਰ ਵਿੱਚ ਕੁਝ ਲੋਕਾਂ ਵੱਲੋਂ ਇੱਕ ਭਾਈਚਾਰਕ ਦਾਵਤ ਵਿੱਚ ਚਿਕਨ ਬਿਰਯਾਨੀ ਪਰੋਸਣ ਦੀ ਘਟਨਾ 'ਤੇ ਸੰਤਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਇਸ ਦਾਅਵਤ ਦਾ ਆਯੋਜਨ ਤਰਕਸ਼ੀਲ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਇੱਕ ਸਮੂਹ ਵੱਲੋਂ ‘ਅੰਧ ਵਿਸ਼ਵਾਸ’ ਨੂੰ ਤੋੜਨ ਲਈ ਕੀਤਾ ਗਿਆ ਸੀ। ਹਾਲਾਂਕਿ, ਕੁਝ ਧਾਰਮਿਕ ਸੰਗਠਨਾਂ ਨੇ ਪੁਰੀ ਅਤੇ ਕਟਕ ਦੇ ਵੱਖ-ਵੱਖ ਥਾਣਿਆਂ ਵਿਚ 'ਤਰਕਸ਼ੀਲਾਂ' ਵਿਰੁੱਧ ਘੱਟੋ-ਘੱਟ ਚਾਰ ਐਫਆਈਆਰ ਦਰਜ ਕਰਵਾਈਆਂ ਹਨ।
ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਨੇ ਕਿਹਾ ਕਿ ਉਹ ਅਗਿਆਨੀ ਹਨ। ਉਨ੍ਹਾਂ ਦੀਆਂ ਹਰਕਤਾਂ ਸਨਾਤਨ ਧਰਮ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹਨ। ਗ੍ਰਹਿਣ ਦੌਰਾਨ ਉਨ੍ਹਾਂ ਲੋਕਾਂ ਦੁਆਰਾ ਖਾਧਾ ਭੋਜਨ (ਚਿਕਨ ਬਿਰਯਾਨੀ) ਉਨ੍ਹਾਂ ਦੇ ਜੀਵਨ ਦਾ ਸਰਾਪ ਬਣ ਸਕਦਾ ਹੈ। ਸੰਤ ਨੇ ਕਿਹਾ, 'ਭਾਰਤੀਆਂ ਦੇ ਦਰਸ਼ਨ, ਵਿਗਿਆਨ ਅਤੇ ਸਮਾਜਿਕ ਵਿਵਹਾਰ ਦੇ ਅਧਾਰ 'ਤੇ ਨਿਯਮ ਅਤੇ ਪਰੰਪਰਾਵਾਂ ਬਣਾਈਆਂ ਗਈਆਂ ਹਨ। ਉਹ ਦੱਸਦੇ ਹਨ ਕਿ ਕਿਸ ਸਮੇਂ ਕੀ ਖਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਪ੍ਰਸਿੱਧ ਅਧਿਆਤਮਕ ਗੁਰੂ ਪਦਮ ਸ਼੍ਰੀ ਬਾਬਾ ਬੱਲੀਆ ਨੇ ਵੀ 'ਤਰਕਸ਼ੀਲਾਂ' ਦੇ ਇਸ ਕੰਮ ਦੀ ਨਿੰਦਾ ਕੀਤੀ ਹੈ, ਜੋ ਮੰਗਲਵਾਰ ਨੂੰ "ਸੂਰਜ ਗ੍ਰਹਿਣ ਦੌਰਾਨ ਵਰਤ ਰੱਖਣ ਦੀ ਪਰੰਪਰਾ ਨੂੰ ਜਨਤਕ ਤੌਰ 'ਤੇ ਚੁਣੌਤੀ ਦਿੰਦੇ ਹਨ"। ਪਰ ਸਮਾਜ ਨੂੰ ਗੁੰਮਰਾਹ ਕਰਨਾ ਸਿਹਤਮੰਦ ਸੱਭਿਆਚਾਰ ਨਹੀਂ ਹੈ। ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੌਰਾਨ ਖਾਲੀ ਪੇਟ ਰਹਿਣ ਦਾ ਅਭਿਆਸ ਵਿਗਿਆਨ 'ਤੇ ਅਧਾਰਤ ਹੈ।
ਦੂਜੇ ਪਾਸੇ 'ਤਰਕਸ਼ੀਲਾਂ' ਨੇ ਕਿਹਾ ਕਿ ਉਹ 8 ਨਵੰਬਰ ਨੂੰ ਚੰਦਰ ਗ੍ਰਹਿਣ ਦੌਰਾਨ ਅਜਿਹਾ ਹੀ ਕਰਨਗੇ। ਉਤਕਲ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਸੇਵਾਮੁਕਤ ਪ੍ਰੋਫੈਸਰ ਪ੍ਰਤਾਪ ਰਥ ਨੇ ਕਿਹਾ, “ਮੈਂ ਜੋ ਵਿਸ਼ਵਾਸ ਕਰਦਾ ਹਾਂ ਉਸ ਉੱਤੇ ਕਾਇਮ ਹਾਂ। ਜੋ ਵੀ ਵਿਗਿਆਨ 'ਤੇ ਆਧਾਰਿਤ ਨਹੀਂ ਹੈ, ਉਸ ਦਾ ਪਾਲਣ ਨਹੀਂ ਕਰਨਾ ਚਾਹੀਦਾ। ਮੈਂ ਬਚਪਨ ਤੋਂ ਗ੍ਰਹਿਣ ਦੌਰਾਨ ਖਾਧਾ ਹੈ ਅਤੇ ਕਰਦਾ ਰਹਾਂਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Biryani, Fir, Odisha, Solar Eclipse