ਵਿਆਹ ਵਿੱਚ ਬਰਾਤ ਕੁੱਟੀ ਜਾਵੇ, ਅਜਿਹੀਆਂ ਗੱਲਾਂ ਕਈ ਵਾਰ ਸੁਣੀਆਂ ਸੁਣਾਈਆਂ ਲਗਦੀਆਂ ਹਨ, ਪਰ ਬਿਹਾਰ ਦੇ ਸੀਤਾਮੜ੍ਹੀ ਇਲਾਕੇ ਵਿੱਚ ਇਹ ਗੱਲ ਸੱਚ ਹੋ ਗਈ ਹੈ। ਸੋਮਵਾਰ ਰਾਤ ਨੂੰ ਸੀਤਾਮੜ੍ਹੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਭਾਸਰ ਮਾਖਾ ਵਿੱਚ ਆਈ ਬਰਾਤ ਖਾਲੀ ਹੱਥ ਪਰਤੀ ਪਰ ਨਾਲ ਹੀ ਆਪਸ ਵਿੱਚ ਕਾਫੀ ਘਸੁੰਨ-ਮੁੱਕੇ ਵੀ ਚੱਲੇ। ਫੋਟੋਆਂ ਖਿੱਚਣ ਨੂੰ ਲੈ ਕੇ ਕੁਝ ਬਾਰਾਤੀਆਂ ਅਤੇ ਪਿੰਡ ਵਾਸੀਆਂ ਵਿਚਾਲੇ ਅਜਿਹਾ ਝਗੜਾ ਹੋਇਆ ਕਿ ਵਿਆਹ ਦਾ ਪੂਰਾ ਮਹੌਲ ਹੀ ਬਦਲ ਗਿਆ। ਦੋਵਾਂ ਧਿਰਾਂ ਦੀ ਤਕਰਾਰ ਤੋਂ ਬਾਅਦ ਲੜਾਈ ਦੀ ਸਥਿਤੀ ਬਣ ਗਈ।
ਆਖ਼ਰਕਾਰ ਦੁਲਹਨ ਤੋਂ ਬਿਨਾਂ ਬਰਾਤ ਵਾਪਸ ਪਰਤ ਗਈ। ਸਹਿਆਰਾ ਥਾਣਾ ਖੇਤਰ ਦੇ ਘੋਗਰਾਹਾ ਤੋਂ ਬਰਾਤ ਸਮੇਂ 'ਤੇ ਪਹੁੰਚ ਗਈ ਸੀ ਅਤੇ ਦਵਾਰਪੂਜਾ ਹੋਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ। ਮਾਮੂਲੀ ਝਗੜੇ 'ਚ ਲਾੜੀ ਦੇ ਘਰੋਂ ਬਾਰਾਤ ਪਰਤਣ 'ਤੇ ਸਾਰੇ ਪਾਸ ਹਫੜਾ ਤਫੜੀ ਮਚ ਗਈ। ਪਿੰਡ ਦੇ ਸਿਆਣੇ ਲੋਕਾਂ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਸਿਰੇ ਨਾ ਚੜ੍ਹ ਸਕੀ।
ਮਿਲੀ ਜਾਣਕਾਰੀ ਅਨੁਸਾਰ ਸਾਰਾ ਝਗੜਾ ਵਰਮਾਲਾ ਦੌਰਾਨ ਫੋਟੋ ਖਿਚਵਾਉਣ ਨੂੰ ਲੈ ਕੇ ਹੋਇਆ। ਬਾਰਾਤੀ ਅਤੇ ਕੁਝ ਸਥਾਨਕ ਨੌਜਵਾਨਾਂ ਵਿਚਕਾਰ ਮਾਮਲਾ ਇਸ ਤਰ੍ਹਾਂ ਉਲਝ ਗਿਆ ਕਿ ਗੱਲ ਉਲਝਦੀ ਰਹੀ ਅਤੇ ਲੜਾਈ ਤੱਕ ਪਹੁੰਚ ਗਈ। ਇਸ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੋਵੇਂ ਧਿਰਾਂ ਇਕ-ਦੂਜੇ 'ਤੇ ਕੁਰਸੀਆਂ ਸੁੱਟਦੀਆਂ ਨਜ਼ਰ ਆ ਰਹੀਆਂ ਹਨ। ਇਹ ਸਭ ਦੇਖ ਕੇ ਲਾੜਾ ਮੰਡਪ ਤੋਂ ਭੱਜ ਗਿਆ ਅਤੇ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਸੀਤਾਮੜੀ ਦੇ ਪਿੰਡ ਭਾਸਰ ਮਾਛਾ ਦਾ ਦੱਸਿਆ ਜਾ ਰਿਹਾ ਹੈ। ਲਾੜੇ ਦੇ ਪੱਖ ਤੋਂ ਮਾਮਲਾ ਥਾਣੇ ਪਹੁੰਚ ਗਿਆ ਅਤੇ ਪੁਲਿਸ ਨੇ ਦਖਲ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਮੁੱਖ ਕਾਰਨ ਵਿਆਹ ਸਮਾਗਮ ਦੌਰਾਨ ਪਹਿਲਾਂ ਫੋਟੋ ਖਿਚਵਾਉਣ ਦੀ ਜ਼ਿੱਦ ਸੀ। ਹੰਗਾਮਾ ਇੰਨਾ ਵਧ ਗਿਆ ਕਿ ਕੁਝ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਬਾਰਾਤੀਆਂ ਅਤੇ ਘਰ ਵਾਲਿਆਂ ਵਿਚਾਲੇ ਇਸ ਹੰਗਾਮੇ ਤੋਂ ਬਾਅਦ ਵਿਆਹ ਵੀ ਟਾਲ ਦਿੱਤਾ ਗਿਆ ਸੀ ਪਰ ਪੁਲਿਸ ਦੇ ਦਖਲ ਤੋਂ ਬਾਅਦ ਲਾੜੇ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਵਿਆਹ ਲਈ ਰਾਜ਼ੀ ਹੋ ਗਿਆ। ਇਸ ਤੋਂ ਪਹਿਲਾਂ ਵੀ ਵਿਆਹਾਂ ਦੇ ਸੀਜ਼ਨ 'ਚ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।