Home /News /national /

Climate Change: ਅਗਲੇ 9 ਸਾਲਾਂ ਵਿੱਚ ਪਾਣੀ 'ਚ ਡੁੱਬ ਜਾਣਗੇ ਭਾਰਤ ਦੇ ਇਹ ਸ਼ਹਿਰ

ਯੂਨੈਸਕੋ (UNESCO)ਦੀ ਵਿਸ਼ਵ ਵਿਰਾਸਤ ਸੂਚੀ ਅਨੁਸਾਰ 41 ਗੰਭੀਰ ਚੱਕਰਵਾਤੀ ਤੂਫਾਨ ਅਤੇ 21 ਚੱਕਰਵਾਤੀ ਤੂਫਾਨ ਬੰਗਾਲ ਦੀ ਖਾੜੀ ਖੇਤਰ ਨਾਲ ਟਕਰਾਏ ਹਨ। ਜਲਵਾਯੂ ਤਬਦੀਲੀ ਨੇ ਸੁੰਦਰਬਨ ਦੀ ਹੋਂਦ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪਿਛਲੇ ਸਾਲ ਕੇਂਦਰ ਵੱਲੋਂ ਜਾਰੀ ਕੀਤੀ ਗਈ ਜਲਵਾਯੂ ਖਤਰੇ ਦੇ ਮੁਲਾਂਕਣ ਦੀ ਰਿਪੋਰਟ ਦੇ ਅਨੁਸਾਰ, ਬੰਗਾਲ ਦੀ ਖਾੜੀ ਖੇਤਰ ਜਿੱਥੇ ਸੁੰਦਰਬਨ ਸਥਿਤ ਹੈ, ਭਾਰਤ ਵਿੱਚ ਸਭ ਤੋਂ ਵੱਧ ਜੋਖਮ ਵਾਲੇ ਖੇਤਰਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਮੁੰਦਰੀ ਪੱਧਰ ਵਧਣ ਅਤੇ ਹੜ੍ਹਾਂ ਦਾ ਸਭ ਤੋਂ ਵੱਧ ਖਤਰਾ ਹੈ।

ਹੋਰ ਪੜ੍ਹੋ ...
  • Share this:
ਜਲਵਾਯੂ ਪਰਿਵਰਤਨ (Climate Change) ਕਾਰਨ ਧਰਤੀ (Earth) ਦੇ ਤਾਪਮਾਨ (Temprature) ਵਿੱਚ ਵਾਧਾ ਹੋ ਰਿਹਾ ਹੈ ਤੇ ਗਲੇਸ਼ੀਅਰ ਪਿਘਲ ਰਹੇ ਹਨ। 2021 ਵਿੱਚ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਸੰਯੁਕਤ ਰਾਸ਼ਟਰ (United Nations) ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਬੇਮੌਸਮੀ ਬਾਰਸ਼, ਚੱਕਰਵਾਤ ਤੇ ਹੋਰ ਕਈ ਕੁਦਰਤੀ ਆਪਦਾ ਕਾਰਨ ਜਲਦੀ ਹੀ ਕੁਝ ਸ਼ਹਿਰ ਪਾਣੀ ਵਿੱਚ ਡੁੱਬ ਸਕਦੇ ਹਨ। ਦੋ ਚੱਕਰਵਾਤ ਤੋਂ ਬਾਅਦ ਹੋਈ ਤਬਾਹੀ ਨੇ ਪਿਛਲੇ ਦਹਾਕਿਆਂ ਵਿੱਚ ਪਹਿਲਾਂ ਹੀ ਮੁੰਬਈ (Mumbai) ਨੂੰ ਭਾਰੀ ਬਾਰਸ਼ ਨਾਲ ਤਬਾਹ ਕਰ ਦਿੱਤਾ।

ਦੂਜੇ ਪਾਸੇ, ਪੱਛਮੀ ਬੰਗਾਲ (West Bengal) ਵਿੱਚ, ਦੋ ਚੱਕਰਵਾਤ ਅਮਫਾਨ ਅਤੇ ਚੱਕਰਵਾਤ ਯਾਸ ਨੇ ਤਬਾਹੀ ਮਚਾਈ, ਜਿਸ ਤੋਂ ਬਾਅਦ ਸੁੰਦਰਬਨ ਦੇ ਦੋ ਟਾਪੂਆਂ - ਘੋਰਮਾਰਾ ਅਤੇ ਮੌਸੁਨੀ - ਦੇ ਵਸਨੀਕਾਂ ਨੂੰ ਪੱਛਮੀ ਬੰਗਾਲ ਸਰਕਾਰ ਦੁਆਰਾ ਸੁਰੱਖਿਅਤ ਸਥਾਨ 'ਤੇ ਤਬਦੀਲ ਕੀਤਾ ਗਿਆ। ਇੱਥੋਂ ਦੇ ਵਸਨੀਕਾਂ ਦੀ ਜ਼ਿਆਦਾਤਰ ਸੰਪੱਤੀ ਜੁਲਾਈ 2021 ਵਿਚ ਸਮੁੰਦਰ ਵਿਚ ਡੁੱਬ ਚੁੱਕੀ ਹੈ।

ਯੂਨੈਸਕੋ (UNESCO)ਦੀ ਵਿਸ਼ਵ ਵਿਰਾਸਤ ਸੂਚੀ ਅਨੁਸਾਰ 41 ਗੰਭੀਰ ਚੱਕਰਵਾਤੀ ਤੂਫਾਨ ਅਤੇ 21 ਚੱਕਰਵਾਤੀ ਤੂਫਾਨ ਬੰਗਾਲ ਦੀ ਖਾੜੀ ਖੇਤਰ ਨਾਲ ਟਕਰਾਏ ਹਨ। ਜਲਵਾਯੂ ਤਬਦੀਲੀ ਨੇ ਸੁੰਦਰਬਨ ਦੀ ਹੋਂਦ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪਿਛਲੇ ਸਾਲ ਕੇਂਦਰ ਵੱਲੋਂ ਜਾਰੀ ਕੀਤੀ ਗਈ ਜਲਵਾਯੂ ਖਤਰੇ ਦੇ ਮੁਲਾਂਕਣ ਦੀ ਰਿਪੋਰਟ ਦੇ ਅਨੁਸਾਰ, ਬੰਗਾਲ ਦੀ ਖਾੜੀ ਖੇਤਰ ਜਿੱਥੇ ਸੁੰਦਰਬਨ ਸਥਿਤ ਹੈ, ਭਾਰਤ ਵਿੱਚ ਸਭ ਤੋਂ ਵੱਧ ਜੋਖਮ ਵਾਲੇ ਖੇਤਰਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਮੁੰਦਰੀ ਪੱਧਰ ਵਧਣ ਅਤੇ ਹੜ੍ਹਾਂ ਦਾ ਸਭ ਤੋਂ ਵੱਧ ਖਤਰਾ ਹੈ।

1891 ਅਤੇ 2018 ਦੇ ਵਿਚਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਬੰਗਾਲ ਦੀ ਖਾੜੀ ਖੇਤਰ ਵਿੱਚ ਇਸ ਸਮੇਂ ਦੌਰਾਨ 41 ਗੰਭੀਰ ਚੱਕਰਵਾਤੀ ਤੂਫਾਨ ਅਤੇ 21 ਚੱਕਰਵਾਤੀ ਤੂਫਾਨ ਆਏ। ਇਹ ਸਾਰੀਆਂ ਘਟਨਾਵਾਂ ਮਈ ਮਹੀਨੇ ਦੀਆਂ ਹਨ।

ਕਲਾਈਮੇਟ ਸੈਂਟਰਲ ਦੁਆਰਾ ਇੱਕ ਨਵੇਂ ਅਧਿਐਨ ਤੋਂ ਬਾਅਦ ਆਪਣੇ ਨਵੇਂ ਕੋਸਟਲ ਰਿਸਕ ਸਕ੍ਰੀਨਿੰਗ ਟੂਲ 'ਤੇ ਦਾਅਵਾ ਕੀਤਾ ਗਿਆ ਹੈ ਕਿ ਲਗਭਗ 50 ਵੱਡੇ ਤੱਟਵਰਤੀ ਸ਼ਹਿਰਾਂ ਨੂੰ ਸਮੁੰਦਰਾਂ ਨੂੰ ਨਿਗਲਣ ਤੋਂ ਰੋਕਣ ਲਈ ਫੌਰੀ ਤੌਰ 'ਤੇ ਕੰਮ ਸ਼ੁਰੂ ਕਰਨਾ ਹੋਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਲ 2030 ਤੱਕ ਭਾਰਤੀ ਸ਼ਹਿਰਾਂ - ਖਾਸ ਤੌਰ 'ਤੇ ਮਹਾਰਾਸ਼ਟਰ, ਗੁਜਰਾਤ, ਕੇਰਲ ਅਤੇ ਪੱਛਮੀ ਬੰਗਾਲ ਦੇ ਰਾਜਾਂ ਲਈ ਚਿੰਤਾਜਨਕ ਸਥਿਤੀ ਹੋ ਸਕਦੀ ਹੈ।

ਮੁੰਬਈ, ਨਵੀਂ ਮੁੰਬਈ, ਕੋਲਕਾਤਾ, ਕੋਚੀ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਾਂ ਦੇ 2030 ਤੱਕ ਪਾਣੀ ਦੇ ਹੇਠਾਂ ਜਾਣ ਦਾ ਖ਼ਤਰਾ ਹੈ। ਵੈੱਬਸਾਈਟ ਨੇ ਕੋਸਟਲ ਰਿਸਕ ਸਕ੍ਰੀਨਿੰਗ ਟੂਲ ਜਾਰੀ ਕੀਤਾ ਹੈ ਜੋ ਸਮੁੰਦਰੀ ਪੱਧਰ ਦੇ ਵਾਧੇ ਤੇ ਤੱਟਵਰਤੀ ਹੜ੍ਹਾਂ ਦੇ ਜੋਖਮ ਵਾਲੇ ਖੇਤਰਾਂ ਨੂੰ ਦਰਸਾਉਂਦਾ ਇੱਕ ਇੰਟਰਐਕਟਿਵ ਨਕਸ਼ਾ ਹੈ।

ਇਹ ਨਕਸ਼ਾ ਦਿਖਾਉਂਦਾ ਹੈ ਕਿ ਜੇਕਰ ਸਮੁੰਦਰ ਦਾ ਪੱਧਰ ਵਧਣਾ ਬੰਦ ਨਾ ਹੋਇਆ ਤਾਂ ਮੁੰਬਈ ਦੇ ਕੁਝ ਹਿੱਸੇ, ਨਵੀਂ ਮੁੰਬਈ, ਸੁੰਦਰਬਨ ਦੇ ਤੱਟਵਰਤੀ ਖੇਤਰ ਤੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਨਾਲ-ਨਾਲ ਓਡੀਸ਼ਾ ਦੇ ਕਟਕ ਦੇ ਆਸ-ਪਾਸ ਦੇ ਖੇਤਰ 2030 ਵਿੱਚ ਸਮੁੰਦਰੀ ਪੱਧਰ ਤੋਂ ਹੇਠਾਂ ਆ ਜਾਣਗੇ। ਕੇਰਲ ਲਈ ਵੀ, ਕੋਚੀ ਅਤੇ ਹੋਰ ਤੱਟਵਰਤੀ ਸ਼ਹਿਰਾਂ ਦੇ ਆਲੇ-ਦੁਆਲੇ ਦਾ ਖੇਤਰ, ਨਕਸ਼ੇ ਦੇ ਅੰਕੜਿਆਂ ਅਨੁਸਾਰ, ਲਹਿਰਾਂ ਦੇ ਪੱਧਰ ਤੋਂ ਹੇਠਾਂ ਆ ਸਕਦਾ ਹੈ। ਸਾਲ 2120 ਤੱਕ, ਹੁਣ ਤੋਂ ਲਗਭਗ ਸੌ ਸਾਲ ਬਾਅਦ, ਸਥਿਤੀ ਹੋਰ ਵੀ ਬਦਤਰ ਦਿਖਾਈ ਦਿੰਦੀ ਹੈ, ਭਾਰਤ ਦੇ ਲਗਭਗ ਹਰ ਤੱਟਵਰਤੀ ਸ਼ਹਿਰ ਨੂੰ ਲਾਲ ਚਿੰਨ੍ਹਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਲਾਸਗੋ ਜਲਵਾਯੂ ਸੰਮੇਲਨ 'ਚ ਇਹ ਵਾਅਦਾ ਕੀਤਾ ਕਿ ਭਾਰਤ 2070 ਤੱਕ ਜ਼ੀਰੋ ਕਾਰਬਨ ਨਿਕਾਸੀ 'ਤੇ ਪਹੁੰਚ ਜਾਵੇਗਾ। ਵਿਕਾਸਸ਼ੀਲ ਦੇਸ਼ਾਂ ਦੇ 'ਪ੍ਰਤੀਨਿਧੀ' ਵਜੋਂ ਰਾਸ਼ਟਰੀ ਭਾਸ਼ਣ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਲੜਨ ਲਈ 'ਪੰਚਾਮ੍ਰਿਤ' ਪੰਜ-ਨੁਕਾਤੀ ਯੋਜਨਾ ਦੀ ਰੂਪਰੇਖਾ ਦਿੱਤੀ ਹੈ। ਚੀਨ ਨੇ ਕਿਹਾ ਹੈ ਕਿ ਉਹ 2060 ਵਿੱਚ ਇਸ ਟੀਚੇ ਨੂੰ ਹਾਸਲ ਕਰ ਲਵੇਗਾ, ਅਤੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦਾ ਟੀਚਾ 2050 ਵਿੱਚ ਹੈ।
Published by:Amelia Punjabi
First published:

Tags: Air pollution, Climate, India, United Nations General Assembly, Who, World

ਅਗਲੀ ਖਬਰ