• Home
 • »
 • News
 • »
 • national
 • »
 • THESE PEOPLE WILL EARN FOR SLEEPING 23 PEOPLE CLINCH THAT DREAM JOB SLEEP 9 HOURS FOR 100 NIGHTS EARN 1 LAKH RUPEES

23 ਲੋਕਾਂ ਨੂੰ ਮਿਲੀ ਡ੍ਰੀਮ ਜਾਬ : 9 ਘੰਟੇ ਸੋਣ ਦੇ ਮਿਲਣਗੇ 1 ਲੱਖ ਰੁਪਏ

ਬੰਗਲੁਰੂ ਦੀ ਇਕ ਸਟਾਰਟਅਪ ਕੰਪਨੀ ਵੇਕਫਿਟ (Wakefit) ਨੇ ਡਰਾਅ ਰਾਹੀਂ 1.7 ਲੱਖ ਅਰਜ਼ੀਆਂ ਵਿਚ 21 ਭਾਰਤੀ ਅਤੇ 2 ਵਿਦੇਸ਼ੀਆਂ ਨੂੰ ਸੋਣ ਦੀ ਨੌਕਰੀ ਲਈ ਚੋਣ ਕੀਤੀ ਹੈ। ਇਨ੍ਹਾਂ ਚੁਣੇ ਗਏ ਲੋਕਾਂ ਨੂੰ 100 ਦਿਨਾਂ ਤੱਕ ਇਕ ਰਾਤ ਵਿਚ 9 ਘੰਟੇ ਸੋਣਾ ਹੋਵੇਗਾ ਅਤੇ ਇਸ ਲਈ ਕੰਪਨੀ ਇਕ ਲੱਖ ਰੁਪਏ ਦੇਵੇਗੀ। ਦੱਸਣਯੋਗ ਹੈ ਚੁਣੇ ਗਏ ਲੋਕਾ ਕੰਪਨੀ ਦੇ ਗੱਦਿਆਂ ਉਤੇ ਹੀ ਸੋਣਗੇ।

23 ਲੋਕਾਂ ਨੂੰ ਮਿਲੀ ਡ੍ਰੀਮ ਜਾਬ : 9 ਘੰਟੇ ਸੋਣ ਦੇ ਮਿਲਣਗੇ 1 ਲੱਖ ਰੁਪਏ

 • Share this:
  ਕਰਨਾਟਕਾ ਦੀ ਰਾਜਧਾਨੀ ਬੰਗਲੁਰੂ ਦੀ ਇਕ ਸਟਾਰਟਅਪ ਕੰਪਨੀ ਵੇਕਫਿਟ (Wakefit) ਨੇ ਡਰਾਅ ਰਾਹੀਂ 1.7 ਲੱਖ ਅਰਜ਼ੀਆਂ ਵਿਚ 21 ਭਾਰਤੀ ਅਤੇ 2 ਵਿਦੇਸ਼ੀਆਂ ਨੂੰ ਸੋਣ ਦੀ ਨੌਕਰੀ ਲਈ ਚੋਣ ਕੀਤੀ ਹੈ। ਇਨ੍ਹਾਂ ਚੁਣੇ ਗਏ ਲੋਕਾਂ ਨੂੰ 100 ਦਿਨਾਂ ਤੱਕ ਇਕ ਰਾਤ ਵਿਚ 9 ਘੰਟੇ ਸੋਣਾ ਹੋਵੇਗ ਅਤੇ ਇਸ ਲਈ ਕੰਪਨੀ ਇਕ ਲੱਖ ਰੁਪਏ ਦੇਵੇਗੀ। ਦੱਸਣਯੋਗ ਹੈ ਚੁਣੇ ਗਏ ਲੋਕਾ ਕੰਪਨੀ ਦੇ ਗੱਦਿਆਂ ਉਤੇ ਹੀ ਸੋਣਗੇ। ਇਸ ਦੇ ਨਾਲ ਹੀ ਉਹ ਸਲੀਪ ਟ੍ਰੈਕਰ ਅਤੇ ਮਾਹਰਾਂ ਨਾਲ ਕਾਊਂਸਲਿੰਗ ਸੈਸ਼ਨ ਵਿਚ ਹੀ ਹਿੱਸਾ ਲੈਣਗੇ। ਇਸ ਇੰਟਨਰਸ਼ਿਪ ਪ੍ਰੋਗਰਾਮ ਵਿਚ ਸ਼ਾਰਟਲਿਸਟ ਹੋਏ ਲੋਕਾਂ ਦਾ ਵੀਡੀਓ ਵੀ ਭੇਜਣਾ ਹੋਵੇਗਾ। ਇਸ ਵਿਚ ਉਹ ਇਹ ਦੱਸਣਗੇ ਕਿ ਨੀਂਦ ਉਨ੍ਹਾਂ ਨੂੰ ਕਿੰਨੀ ਚੰਗੀ ਲਗਦੀ ਹੈ।  ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ "ਹੁਣ ਤੁਸੀਂ ਬੱਸ ਸੌਂ ਜਾਓ, ਜਿੰਨਾ ਤੁਸੀਂ ਸੌਂ ਸਕਦੇ ਹੋ, ਜਿੰਨੀ ਡੂੰਘੀ ਤੁਸੀਂ ਸੌਂ ਸਕਦੇ ਹੋ।" ਤੁਸੀਂ ਬੱਸ ਆਰਾਮ ਕਰੋ, ਬਾਕੀ ਸਾਡੇ ਕੋਲ ਛੱਡ ਦਿਓ।'' ਕੰਪਨੀ ਦਾ ਕਹਿਣਾ ਹੈ ਕਿ 21 ਭਾਰਤੀ ਮੁੰਬਈ, ਬੰਗਲੁਰੂ, ਨੋਇਡਾ, ਆਗਰਾ, ਗੁਰੂਗ੍ਰਾਮ, ਦਿੱਲੀ, ਚੇਨਈ, ਪੁਣੇ ਅਤੇ ਭੋਪਾਲ ਤੋਂ ਚੁਣੇ ਗਏ ਹਨ ਅਤੇ ਇਕ-ਇਕ ਵਿਅਕਤੀ ਅਮਰੀਕਾ ਅਤੇ ਸਲੋਵਾਕੀਆ ਤੋਂ ਚੁਣਿਆ ਗਿਆ ਹੈ।  ਤੁਹਾਨੂੰ ਦੱਸ ਦੇਈਏ ਕਿ ਵੈਕਫਿਟ ਇਨੋਵੇਸ਼ਨ ਪ੍ਰਾਈਵੇਟ ਲਿਮਟਿਡ ਨੇ ਲੋਕਾਂ ਦੀ ਨੀਂਦ ਦੇ ਨਮੂਨੇ 'ਤੇ ਨਜ਼ਰ ਰੱਖਣ ਲਈ "ਸਲੀਪ ਇੰਟਰਨਸ਼ਿਪ" ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਸ ਇੰਟਰਨਸ਼ਿਪ ਲਈ ਇਕ ਵਰਦੀ ਵੀ ਹੈ, ਤੁਹਾਡਾ ਡਰੈਸ ਕੋਡ 'ਪਜਾਮਾ' ਹੈ। ਵੈਕਫਿਟ ਦੇ ਡਾਇਰੈਕਟਰ ਅਤੇ ਸਹਿ-ਸੰਸਥਾਪਕ, ਚੈਤੰਨਿਆ ਰਾਮਲਿੰਗਾ ਗੌੜਾ ਨੇ ਕਿਹਾ ਕਿ ਨੀਂਦ ਦੀ ਇੰਟਰਨਸ਼ਿਪ ਤੰਦਰੁਸਤ ਨੀਂਦ ਵੱਲ ਵਾਪਸ ਧਿਆਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੀਂਦ ਸਾਡੀ ਜਿੰਦਗੀ ਵਿਚ ਕੰਮ ਦੇ ਸੰਤੁਲਨ ਨੂੰ ਬਣਾਈ ਰੱਖਣ ਦਾ ਇਕ ਅਨਿੱਖੜਵਾਂ ਅੰਗ ਹੈ।
  Published by:Ashish Sharma
  First published:
  Advertisement
  Advertisement