Home /News /national /

ਕੇਰਲ ਵਿੱਚ ਮੰਕੀਪੌਕਸ ਦਾ ਤੀਜਾ ਮਾਮਲਾ, ਸਿਹਤ ਮੰਤਰੀ ਵੀਨਾ ਜਾਰਜ ਨੇ ਕੀਤੀ ਪੁਸ਼ਟੀ

ਕੇਰਲ ਵਿੱਚ ਮੰਕੀਪੌਕਸ ਦਾ ਤੀਜਾ ਮਾਮਲਾ, ਸਿਹਤ ਮੰਤਰੀ ਵੀਨਾ ਜਾਰਜ ਨੇ ਕੀਤੀ ਪੁਸ਼ਟੀ

ਕੇਰਲ ਵਿੱਚ ਮੰਕੀਪੌਕਸ ਦਾ ਤੀਜਾ ਮਾਮਲਾ, ਸਿਹਤ ਮੰਤਰੀ ਵੀਨਾ ਜਾਰਜ ਨੇ ਕੀਤੀ ਪੁਸ਼ਟੀ (file photo)

ਕੇਰਲ ਵਿੱਚ ਮੰਕੀਪੌਕਸ ਦਾ ਤੀਜਾ ਮਾਮਲਾ, ਸਿਹਤ ਮੰਤਰੀ ਵੀਨਾ ਜਾਰਜ ਨੇ ਕੀਤੀ ਪੁਸ਼ਟੀ (file photo)

MONKEYPOX CASE CONFIRMED IN KERALA- ਕੇਰਲ 'ਚ ਮੰਕੀਪੌਕਸ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਜੁਲਾਈ ਦੇ ਸ਼ੁਰੂ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਏ 35 ਸਾਲਾ ਨੌਜਵਾਨ ਵਿੱਚ ਮੰਕੀਪੌਕਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਮਲੱਪਪੁਰਮ ਦਾ ਰਹਿਣ ਵਾਲਾ ਨੌਜਵਾਨ 6 ਜੁਲਾਈ ਨੂੰ ਆਪਣੇ ਗ੍ਰਹਿ ਰਾਜ ਪਰਤਿਆ ਸੀ ਅਤੇ ਤਿਰੂਵਨੰਤਪੁਰਮ ਦੇ ਮੰਜੇਰੀ ਮੈਡੀਕਲ ਕਾਲਜ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।

ਹੋਰ ਪੜ੍ਹੋ ...
 • Share this:
  ਤਿਰੂਵਨੰਤਪੁਰਮ- ਕੇਰਲ 'ਚ ਮੰਕੀਪੌਕਸ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਜੁਲਾਈ ਦੇ ਸ਼ੁਰੂ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਏ 35 ਸਾਲਾ ਨੌਜਵਾਨ ਵਿੱਚ ਮੰਕੀਪੌਕਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਮਲੱਪਪੁਰਮ ਦਾ ਰਹਿਣ ਵਾਲਾ ਨੌਜਵਾਨ 6 ਜੁਲਾਈ ਨੂੰ ਆਪਣੇ ਗ੍ਰਹਿ ਰਾਜ ਪਰਤਿਆ ਸੀ ਅਤੇ ਤਿਰੂਵਨੰਤਪੁਰਮ ਦੇ ਮੰਜੇਰੀ ਮੈਡੀਕਲ ਕਾਲਜ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਜਾਰਜ ਮੁਤਾਬਕ ਨੌਜਵਾਨ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਸੰਕਰਮਿਤ ਦੇ ਸੰਪਰਕ ਵਿੱਚ ਆਏ ਲੋਕਾਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

  ਦੱਸ ਦਈਏ ਕਿ ਕੇਰਲ ਵਿੱਚ ਹਾਲ ਹੀ ਵਿੱਚ ਮੰਕੀਪੌਕਸ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਰਾਜ ਸਰਕਾਰ ਨੇ ਬੁੱਧਵਾਰ ਨੂੰ ਸੰਕਰਮਿਤ ਲੋਕਾਂ ਜਾਂ ਲੱਛਣ ਦਿਖਾਉਣ ਵਾਲੇ ਲੋਕਾਂ ਨੂੰ ਅਲੱਗ-ਥਲੱਗ ਕਰਨ, ਨਮੂਨੇ ਇਕੱਠੇ ਕਰਨ ਅਤੇ ਇਲਾਜ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਜਾਰੀ ਕੀਤੀ ਸੀ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇੱਕ ਪ੍ਰੈਸ ਬਿਆਨ ਵਿੱਚ SOP ਦੇ ਵੇਰਵੇ ਦਿੱਤੇ, ਜਿਸ ਦੀ ਪਾਲਣਾ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਪਿਛਲੇ 21 ਦਿਨਾਂ ਵਿੱਚ ਉਸ ਦੇਸ਼ ਦੀ ਯਾਤਰਾ ਕਰਦਾ ਹੈ ਜਿੱਥੇ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਹਨ। ਜੇਕਰ ਉਹ ਆਪਣੇ ਸਰੀਰ 'ਤੇ ਲਾਲ ਧੱਬੇ ਦੇਖਦੇ ਹਨ ਜਾਂ ਜੇਕਰ ਉਨ੍ਹਾਂ ਨੂੰ ਸਿਰ ਦਰਦ, ਸਰੀਰ ਦਰਦ ਜਾਂ ਬੁਖਾਰ ਵਰਗੇ ਹੋਰ ਲੱਛਣ ਦਿਖਾਈ ਦਿੰਦੇ ਹਨ, ਤਾਂ ਉਹ ਸ਼ੱਕੀ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।

  ਸਿਹਤ ਵਿਭਾਗ ਦੇ ਐਸਓਪੀ ਅਨੁਸਾਰ ਮੰਕੀਪੌਕਸ ਦੇ ਸ਼ੱਕੀ ਅਤੇ ਸੰਭਾਵਿਤ ਮਰੀਜ਼ਾਂ ਦਾ ਇਲਾਜ ਵੱਖਰੇ ਤੌਰ 'ਤੇ ਕੀਤਾ ਜਾਵੇਗਾ ਅਤੇ ਇਸ ਸਬੰਧੀ ਜ਼ਿਲ੍ਹਾ ਨਿਗਰਾਨੀ ਅਫ਼ਸਰ (ਡੀਐਸਓ) ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ। ਨਮੂਨੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੁਆਰਾ ਨਿਰਧਾਰਤ ਨਿਯਮਾਂ ਅਨੁਸਾਰ ਇਕੱਠੇ ਕੀਤੇ ਜਾਣੇ ਚਾਹੀਦੇ ਹਨ ਅਤੇ ਡੀਐਸਓ ਇਸ ਨੂੰ ਲੈਬਾਰਟਰੀ ਨੂੰ ਭੇਜਣ ਲਈ ਜ਼ਿੰਮੇਵਾਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 14 ਜੁਲਾਈ ਨੂੰ ਕੇਰਲ ਵਿੱਚ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਵੀ ਇਹ ਜਾਣਕਾਰੀ ਦਿੱਤੀ।  ਉਨ੍ਹਾਂ ਦੱਸਿਆ ਸੀ ਕਿ ਵਿਦੇਸ਼ ਤੋਂ ਪਰਤੇ ਇੱਕ ਨੌਜਵਾਨ ਵਿੱਚ ਮੰਕੀਪੌਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਉਸਨੂੰ ਕੇਰਲ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਨੌਜਵਾਨ ਨੂੰ ਤੇਜ਼ ਬੁਖਾਰ ਸੀ ਅਤੇ ਉਸ ਦੇ ਸਰੀਰ 'ਤੇ ਛਾਲੇ ਵੀ ਸਨ। ਮੰਤਰੀ ਵੀਨਾ ਜਾਰਜ ਨੇ ਦੱਸਿਆ ਸੀ ਕਿ ਜਿਸ ਨੌਜਵਾਨ 'ਚ ਲੱਛਣ ਦਿਖਾਈ ਦਿੱਤੇ ਸਨ, ਉਹ ਯੂਏਈ 'ਚ ਮੰਕੀਪੌਕਸ ਨਾਲ ਪੀੜਤ ਨੌਜਵਾਨ ਦੇ ਸੰਪਰਕ 'ਚ ਆਇਆ ਸੀ। ਇਸ ਦੇ ਚਾਰ ਦਿਨ ਬਾਅਦ 18 ਜੁਲਾਈ ਨੂੰ ਕੇਰਲ 'ਚ ਮੰਕੀਪੌਕਸ ਦਾ ਦੂਜਾ ਮਾਮਲਾ ਸਾਹਮਣੇ ਆਇਆ। ਇਹ ਪੀੜਤ ਨੌਜਵਾਨ ਵੀ ਦੁਬਈ ਤੋਂ ਵਾਪਸ ਆਇਆ ਸੀ।
  Published by:Ashish Sharma
  First published:

  Tags: COVID-19, Kerala, Monkeypox

  ਅਗਲੀ ਖਬਰ