• Home
  • »
  • News
  • »
  • national
  • »
  • THIRD COVID WAVE PROJECTED TO HIT INDIA BY FEBRUARY DUE TO OMICRON VARIANT BUT MAY BE MILDER THAN SECOND WAVE

Omicron ਨਾਲ ਫਰਵਰੀ ਵਿਚ ਤੀਜੀ ਲਹਿਰ ਦੀ ਸੰਭਾਵਨਾ, ਪੜ੍ਹੋ ਪੂਰੇ ਵੇਰਵੇ...

Omicron ਨਾਲ ਫਰਵਰੀ ਵਿਚ ਤੀਜੀ ਲਹਿਰ ਦੀ ਸੰਭਾਵਨਾ, ਪੜ੍ਹੋ ਪੂਰੇ ਵੇਰਵੇ... (ਫਾਇਲ ਫੋਟੋ)

  • Share this:
    SARS-CoV-2 ਦੇ ਨਵੇਂ ਰੂਪ ਉਮੀਕਰੋਨ (Covid New Variant Omicron) ਕਾਰਨ ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ (Third Covid wave) ਫਰਵਰੀ ਵਿੱਚ ਆਪਣੇ ਸਿਖਰ 'ਤੇ ਪਹੁੰਚ ਸਕਦੀ ਹੈ, ਜਦੋਂ ਦੇਸ਼ ਵਿੱਚ ਪ੍ਰਤੀ ਦਿਨ ਇੱਕ ਲੱਖ ਤੋਂ ਡੇਢ ਤੱਕ ਮਾਮਲੇ ਸਾਹਮਣੇ ਆ ਸਕਦੇ ਹਨ।

    ਕੋਵਿਡ-19 ਦੇ ਗਣਿਤਿਕ ਅਨੁਮਾਨ ਵਿੱਚ ਸ਼ਾਮਲ ਭਾਰਤੀ ਤਕਨਾਲੋਜੀ ਸੰਸਥਾਨ ਦੇ ਵਿਗਿਆਨੀ ਮਨਿੰਦਰਾ ਅਗਰਵਾਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅੰਦਾਜ਼ੇ ਵਿੱਚ ਭਾਰਤ ਵਿੱਚ ਓਮੀਕਰੋਨ ਕੇਸਾਂ ਨੂੰ ਇੱਕ ਕਾਰਕ ਵਜੋਂ ਸ਼ਾਮਲ ਕੀਤਾ ਗਿਆ ਹੈ।

    ਅਗਰਵਾਲ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, 'ਨਵੇਂ ਸਵਰੂਪ ਦੇ ਨਾਲ ਸਾਡਾ ਮੌਜੂਦਾ ਅੰਦਾਜ਼ਾ ਹੈ ਕਿ ਤੀਜੀ ਲਹਿਰ ਫਰਵਰੀ ਤੱਕ ਦੇਸ਼ ਵਿੱਚ ਆ ਸਕਦੀ ਹੈ ਪਰ ਇਹ ਦੂਜੀ ਲਹਿਰ ਤੋਂ ਹਲਕਾ ਹੋਵੇਗੀ। ਹੁਣ ਤੱਕ ਅਸੀਂ ਦੇਖਿਆ ਹੈ ਕਿ ਓਮੀਕਰੋਨ ਦੇ ਕਾਰਨ ਹੋਣ ਵਾਲੇ ਇਨਫੈਕਸ਼ਨ ਦੀ ਗੰਭੀਰਤਾ ਡੈਲਟਾ ਫਾਰਮ ਵਰਗੀ ਨਹੀਂ ਹੈ।

    ਹਾਲਾਂਕਿ, ਉਨ੍ਹਾਂ ਕਿਹਾ ਕਿ ਦੱਖਣੀ ਅਫ਼ਰੀਕਾ ਵਿੱਚ ਸਾਹਮਣੇ ਆਏ ਮਾਮਲਿਆਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ ਇਸ ਨਵੇਂ ਰੂਪ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਗਰਵਾਲ ਨੇ ਕਿਹਾ ਕਿ ਫਿਲਹਾਲ ਦੱਖਣੀ ਅਫਰੀਕਾ ਵਿੱਚ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।

    ਆਈਆਈਟੀ ਵਿਗਿਆਨੀ ਮਨਿੰਦਰਾ ਅਗਰਵਾਲ ਨੇ ਕਿਹਾ ਹੈ ਕਿ ਭਾਰਤ ਵਿਚ ਓਮੀਕਰੋਨ ਸਾਰਸ ਕੋਵ-2 ਦੇ ਨਵੇਂ ਰੂਪ ਨਾਲ ਕਰੋਨਾ ਵਾਇਰਸ ਦੀ ਤੀਜੀ ਲਹਿਰ ਫਰਵਰੀ ਤੱਕ ਸਿਖਰ ’ਤੇ ਪਹੁੰਚ ਸਕਦੀ ਹੈ ਅਤੇ ਦੇਸ਼ ਵਿੱਚ ਇੱਕ ਦਿਨ ਵਿੱਚ ਲੱਖ ਤੋਂ ਡੇਢ ਲੱਖ ਤੱਕ ਕੇਸ ਪਹੁੰਚਣ ਦੀ ਸੰਭਾਵਨਾ ਹੈ ਪਰ ਇਹ ਕੇਸ ਦੂਜੀ ਲਹਿਰ ਨਾਲੋਂ ਹਲਕੇ ਹੋਣਗੇ। ਹਾਲੇ ਤਕ ਇਹੀ ਸਾਹਮਣੇ ਆਇਆ ਹੈ ਕਿ ਓਮੀਕਰੋਨ ਦਾ ਰੂਪ ਭਾਵੇਂ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਡੈਲਟਾ ਜਿੰਨਾ ਖਤਰਨਾਕ ਨਹੀਂ ਹੈ।
    Published by:Gurwinder Singh
    First published:
    Advertisement
    Advertisement