Home /News /national /

ਕੁੱਝ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ, ਜਾਣੋ ਕਿ ਹੈ ਖਾਸ

ਕੁੱਝ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ, ਜਾਣੋ ਕਿ ਹੈ ਖਾਸ

ਕੁੱਝ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ

ਕੁੱਝ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ

ਲੋਕ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਧਾਈਆਂ ਦੇ ਰਹੇ ਹਨ ਅਤੇ ਉਹਨਾਂ ਪ੍ਰਤੀ ਆਪਣੀ ਭਾਵਨਾ ਨੂੰ ਅਨੋਖੇ ਢੰਗ ਨਾਲ ਪੇਸ਼ ਕਰ ਰਹੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਵਿੱਚ ਕਿਵੇਂ ਮਨਾਇਆ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ।

  • Share this:

PM Narendra Modi Birthday: ਅੱਜ ਪੂਰਾ ਦੇਸ਼ ਮਿਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 72ਵਾਂ ਜਨਮ ਦਿਨ ਮਨ ਰਿਹਾ ਹੈ। ਲੋਕ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਧਾਈਆਂ ਦੇ ਰਹੇ ਹਨ ਅਤੇ ਉਹਨਾਂ ਪ੍ਰਤੀ ਆਪਣੀ ਭਾਵਨਾ ਨੂੰ ਅਨੋਖੇ ਢੰਗ ਨਾਲ ਪੇਸ਼ ਕਰ ਰਹੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਵਿੱਚ ਕਿਵੇਂ ਮਨਾਇਆ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ।

ਦਿੱਲੀ ਦੇ ਇੱਕ ਰੈਸਟੋਰੈਂਟ ARDOR 2.1 ਰੈਸਟੋਰੈਂਟ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸ ਲਈ ਉਹਨਾਂ ਦੇ ਜਨਮ ਦਿਨ 'ਤੇ ਹੈ ਉਹ ਕੁੱਝ ਖ਼ਾਸ ਕਰਨਾ ਚਾਹੁੰਦੇ ਹਨ ਇਸ ਲਈ ਉਹਨਾਂ ਨੇ "56ਇੰਚ ਮੋਦੀ ਥਾਲੀ" ਸ਼ੁਰੂ ਕੀਤੀ ਹੈ। ਇਸ ਥਾਲੀ ਵਿੱਚ 56 ਪ੍ਰਕਾਰ ਦੇ ਭੋਜਨ ਹੋਣਗੇ ਅਤੇ ਤੁਹਾਨੂੰ ਵੇਜ ਅਤੇ ਨਾਨ-ਵੇਜ ਵਿੱਚ ਚੁਣਨ ਦੀ ਵੀ ਸਹੂਲਤ ਦਿੱਤੀ ਜਾਵੇਗੀ। ਇਹ ਸਾਡੀ ਉਹਨਾਂ ਪ੍ਰਤੀ ਭਾਵਨਾ ਹੈ ਜੋ ਅਸੀਂ ਉਹਨਾਂ ਦੇ ਪ੍ਰਸ਼ੰਸ਼ਕਾਂ ਨੂੰ ਆਪਣੇ ਰੈਸਟੋਰੈਂਟ ਵਿੱਚ ਇਸ ਥਾਲੀ ਦੁਆਰਾ ਦੇਵਾਂਗੇ। ਅਸੀਂ ਤਾਂ ਚਾਹੁੰਦੇ ਸੀ ਕਿ ਉਹ ਆਪ ਸਾਡੇ ਇੱਥੇ ਆਉਣ ਪਰ ਅਜਿਹਾ ਸੰਭਵ ਨਹੀਂ ਹੋ ਸਕਦਾ। ਫਿਰ ਵੀ ਅਸੀਂ ਉਹਨਾਂ ਲਈ ਦਿਲੋਂ ਦੁਆਵਾਂ ਮੰਗਦੇ ਹਾਂ।


ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਮਾਮੀ ਗੰਗੇ ਮਿਸ਼ਨ ਦੇ ਤਹਿਤ ਆਪਣੇ ਸਾਰੇ ਤੋਹਫ਼ਿਆਂ ਦੀ ਨਿਲਾਮੀ ਕਰਨਗੇ

ਪ੍ਰਧਾਨ ਮੰਤਰੀ ਆਪਣੇ ਸਾਰੇ ਤੋਹਫ਼ਿਆਂ ਦੀ ਨਿਲਾਮੀ ਕਰਨਗੇ ਅਤੇ ਇਸ ਤੋਂ ਹੋਣ ਵਾਲੀ ਕਮਾਈ ਨੂੰ ਮਿਸ਼ਨ ਨਮਾਮੀ ਗੰਗੇ ਵਿੱਚ ਯੋਗਦਾਨ ਦੇ ਰੂਪ ਵਿੱਚ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਟਵੀਟ ਕਰਕੇ ਦਿੱਤੀ ਹੈ ਕਿ ਉਹ ਆਪਣੇ ਸਾਰੇ ਤੋਹਫ਼ਿਆਂ ਨੂੰ ਨਿਲਾਮ ਕਰਨਗੇ ਜਿਸ ਵਿੱਚ ਖੇਡਾਂ ਨਾਲ ਸਬੰਧਿਤ ਚਿੰਨ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਛੋਟਾ ਬੁੱਤ ਵੀ ਹੈ ਜੋ ਕਿ ਯੋਗਰਾਜ ਦੁਆਰਾ ਬਣਾਇਆ ਗਿਆ ਹੈ ਜਿਸਨੇ ਦਿੱਲੀ ਵਿੱਚ ਨੇਤਾ ਜੀ ਦੀ 28 ਫੁੱਟ ਦੀ ਮੂਰਤੀ ਬਣਾਈ ਹੈ। ਕੁਲ ਮਿਲਾ ਕੇ ਇਸ ਨਿਲਾਮੀ ਵਿੱਚ 1200 ਵਸਤੂਆਂ ਹਨ।

ਸੇਵਾ ਪਖਵਾੜਾ

ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਅਤੇ ਵਰਕਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਨੂੰ "ਸੇਵਾ ਪਖਵਾੜਾ" ਦੇ ਰੂਪ ਵਿੱਚ ਮਨਾਉਣ ਜਾ ਰਹੇ ਹਨ। ਇਹ ਸੇਵਾ ਪਖਵਾੜਾ 2 ਅਕਤੂਬਰ ਤੱਕ ਚਲੇਗਾ। ਇਸ ਦੀ ਜਾਣਕਾਰੀ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸਾਰੇ ਪਾਰਟੀ ਵਿਧਾਇਕਾਂ ਨਾਲ ਵੀਡੀਓ ਕਾਨਫਰੰਸ ਕਰਕੇ ਦਿੱਤੀ। ਇਸ ਦੌਰਾਨ ਦਿੱਲੀ ਵਿੱਚ ਇੱਕ ਵਿਸ਼ੇਸ਼ ਮੈਰਾਥਨ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿਚ 16-20 ਸਾਲ ਦੇ ਬੱਚੇ ਹਿੱਸਾ ਲੈਣਗੇ। ਇਸ ਦੌੜ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਵਿੱਚ ਝੁੱਗੀਆਂ ਵਿੱਚ ਰਹਿੰਦੇ 10000 ਬੱਚਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ।

ਨਵਜੰਮੇ ਬੱਚਿਆਂ ਲਈ 2 ਗ੍ਰਾਮ ਦੀ ਸੋਨੇ ਦੀ ਮੁੰਦਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤਾਮਿਲਨਾਡੂ ਇਕਾਈ ਨੇ ਕਿਹਾ ਹੈ ਕਿ ਉਹ ਇਸ ਦਿਨ ਸਰਕਾਰੀ RSRM ਹਸਪਤਾਲ ਵਿੱਚ ਪੈਦਾ ਹੋਣ ਵਾਲੇ ਹਰੇਕ ਬੱਚੇ ਨੂੰ 2ਗ੍ਰਾਮ ਸੋਨੇ ਦੀ ਮੁੰਦਰੀ ਦੇਣਗੇ। ਇਹ ਅਨੋਖਾ ਕਦਮ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਹੈ। ਜਾਣਕਾਰੀ ਮੁਤਾਬਿਕ ਇਸ ਹਸਪਤਾਲ ਵਿੱਚ 10-15 ਬੱਚੇ ਪੈਦਾ ਹੋਣਗੇ।

Namo App(ਨਮੋ ਐਪ)

ਇਸ ਤੋਂ ਇਲਾਵਾ NAMO App ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਜਿਸ ਵਿੱਚ ਸਾਨੂੰ ਕਈ ਹੋਰ ਸਹੂਲਤਾਂ ਅਤੇ ਪ੍ਰਧਾਨਮੰਤਰੀ ਜੀ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦੇਣ ਦਾ ਵਿਕਲਪ ਵੀ ਮਿਲੇਗਾ। ਨਮੋ ਐਪ ਦੇ ਉਪਭੋਗਤਾ ਇੱਕ ਵੀਡੀਓ ਸੰਦੇਸ਼ ਰਿਕਾਰਡ ਕਰਕੇ ਜਾਂ ਇੱਕ ਫੋਟੋ ਅਪਲੋਡ ਕਰਕੇ ਪ੍ਰਧਾਨ ਮੰਤਰੀ ਨੂੰ ਆਪਣੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਭੇਜ ਸਕਦੇ ਹਨ। ਇਹਨਾਂ ਵਿੱਚ ਇੱਕ ਖ਼ਾਸ ਫ਼ੀਚਰ ਹੈ ਫੈਮਿਲੀ ਈ-ਕਾਰਡ।

ਲੋਕ ਭਲਾਈ ਲਈ NAMO ਐਪ ਵਿੱਚ ਹੋਰ ਕੁੱਝ ਖ਼ਾਸ ਗੱਲਾਂ ਇਹ ਹਨ: ਟੀਬੀ ਮੁਕਤ ਭਾਰਤ, ਲਾਈਫ: ਪ੍ਰੋ-ਪਲੈਨੇਟ, ਖੂਨ ਦਾਨ, ਡਿਜਿਟਲ ਇੰਡੀਆ, ਸਵੱਛ ਭਾਰਤ ਅਤੇ ਆਤਮਨਿਰਭਰ ਭਾਰਤ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੀਆਂ ਯੋਜਨਾਵਾਂ ਪ੍ਰਧਾਨ ਮੰਤਰੀ ਜੀ ਨੇ ਆਪਣੇ ਕਾਰਜਕਾਲ ਵਿੱਚ ਸ਼ੁਰੂ ਕੀਤੀਆਂ ਹਨ।

ਜਾਣੋ ਕੀ ਹੈ ਪ੍ਰਧਾਨ ਮੰਤਰੀ ਜੀ ਦੀ ਚੀਤਾ ਯੋਜਨਾ

ਮਿਲੀ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਜੀ ਸ਼ਨੀਵਾਰ ਨੂੰ ਨਾਮੀਬੀਆ ਤੋਂ ਲਿਆਂਦੇ ਹੋਏ ਚੀਤਿਆਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਛੱਡਣਗੇ ਜਿਸ ਨਾਲ ਉਹ ਜੰਗਲੀ ਜੀਵਨ ਵਿੱਚ ਵਿਭਿੰਨਤਾ ਲਿਆਉਣ ਦੇ ਆਪਣੇ ਯਤਨਾਂ ਨੂੰ ਇੱਕ ਕਦਮ ਅੱਗੇ ਵਧਾਉਣਗੇ।

ਸਾਡੇ ਦੇਸ਼ ਵਿੱਚ ਚੀਤਿਆਂ ਦੀ ਲਗਾਤਾਰ ਘਟਦੀ ਗਿਣਤੀ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਜੰਗਲੀ ਜੀਵਨ ਵੱਧ ਫੁਲ ਸਕੇ। ਹੁਣ ਤੱਕ 8 ਚੀਤਿਆਂ ਨੂੰ ਲਿਆਂਦਾ ਜਾਵੇਗਾ ਜਿਸ ਵਿੱਚ 3 ਨਰ ਅਤੇ 5 ਮਾਦਾ ਹਨ। ਇਹਨਾਂ ਨੂੰ ਪਹਿਲਾਂ ਜੈਪੁਰ ਅਤੇ ਫਿਰ ਉਥੋਂ ਕੁਨੋ ਨੈਸ਼ਨਲ ਪਾਰਕ ਵਿੱਚ ਲਿਆਂਦਾ ਜਾਣਾ ਹੈ ਜਿਥੇ ਪ੍ਰਧਾਨ ਮੰਤਰੀ ਜੀ ਇਹਨਾਂ ਨੂੰ ਪਾਰਕ ਵਿੱਚ ਛੱਡਣਗੇ।

Published by:Tanya Chaudhary
First published:

Tags: Modi, Narendra modi, Narendra Modi birthday, PM Modi