'ਮੈਂ ਆਪਣੇ ਮਾਪਿਆਂ 'ਤੇ ਕੇਸ ਕਰਾਂਗਾ ਕਿ ਮੈਨੂੰ ਕਿਉਂ ਜੰਮਿਆ'

News18 Punjab
Updated: February 11, 2019, 10:38 AM IST
'ਮੈਂ ਆਪਣੇ ਮਾਪਿਆਂ 'ਤੇ ਕੇਸ ਕਰਾਂਗਾ ਕਿ ਮੈਨੂੰ ਕਿਉਂ ਜੰਮਿਆ'
News18 Punjab
Updated: February 11, 2019, 10:38 AM IST
ਮੁੰਬਈ ਦਾ 27 ਸਾਲਾ ਨੌਜਵਾਨ ਆਪਣੇ ਮਾਪਿਆ 'ਤੇ ਇਸ ਕਰਕੇ ਕੇਸ ਕਰਨ ਬਾਰੇ ਸੋਚ ਰਿਹਾ ਹੈ ਕਿ ਉਨ੍ਹਾਂ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਜਨਮ ਦਿੱਤਾ।

ਮੁੰਬਈ ਦੇ ਕਾਰੋਬਾਰੀ ਰਾਫੇਲ ਸੈਮੁਅਲ ਨੇ ਦੱਸਿਆ ਕਿ ਬੱਚੇ ਨੂੰ ਦੁਨੀਆਂ ਵਿੱਚ ਲਿਆਉਣਾ ਗ਼ਲਤ ਹੈ ਕਿਉਂਕਿ ਜਨਮ ਤੋਂ ਬਾਅਦ ਉਸ ਨੂੰ ਉਮਰ ਭਰ ਦੁੱਖ 'ਹੰਢਾਉਣੇ ਪੈਂਦੇ ਹਨ।

ਹਾਲਾਂਕਿ ਸੈਮੁਅਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਜਨਮ ਤੋਂ ਪਹਿਲਾਂ ਸਾਡੀ ਸਹਿਮਤੀ ਨਹੀਂ ਮੰਗੀ ਜਾ ਸਕਦੀ ਪਰ ਫਿਰ ਵੀ ਜ਼ੋਰ ਦਿੰਦੇ ਹਨ ਕਿ "ਜਨਮ ਲੈਣ ਦਾ ਫ਼ੈਸਲਾ ਸਾਡਾ ਨਹੀਂ ਸੀ।"ਉਨ੍ਹਾਂ ਦੀ ਰਾਇ ਹੈ, "ਅਸੀਂ ਤਾਂ ਨਹੀਂ ਕਿਹਾ ਸੀ ਕਿ ਸਾਨੂੰ ਜਨਮ ਦਿਉ ਇਸ ਲਈ ਸਾਨੂੰ ਪੂਰੀ ਜ਼ਿੰਦਗੀ ਜਿਉਣ ਲਈ ਪੈਸੇ ਦਿੱਤੇ ਜਾਣੇ ਚਾਹੀਦੇ ਹਨ।"

ਸੈਮੁਅਲ ਦਾ ਵਿਸ਼ਵਾਸ 'ਜਨਮ-ਵਿਰੋਧੀ' (ਐਂਟੀ ਨੈਟਾਲਿਜ਼ਮ) ਵਿੱਚ ਹੈ- ਇਹ ਇੱਕ ਅਜਿਹਾ ਦਰਸ਼ਨ ਹੈ ਜੋ ਤਰਕ ਦਿੰਦਾ ਹੈ ਕਿ ਜੀਵਨ ਇੰਨਾਂ ਦੁਖਾਂ ਨਾਲ ਭਰਿਆ ਹੋਇਆ ਹੈ ਕਿ ਲੋਕਾਂ ਨੂੰ ਤੁਰੰਤ ਪ੍ਰਭਾਵ ਨਾਲ ਬੱਚਿਆਂ ਨੂੰ ਜਨਮ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।
ਉਹ ਕਹਿੰਦੇ ਹਨ ਕਿ ਹੌਲੀ-ਹੌਲੀ ਧਰਤੀ ਤੋਂ ਮੁਨੱਖਤਾ ਖ਼ਤਮ ਹੋ ਰਹੀ ਹੈ ਅਤੇ ਇਹ ਗ੍ਰਹਿ ਲਈ ਵੀ ਵਧੀਆ ਹੋਵੇਗਾ।

"ਮਨੁੱਖਤਾ ਦਾ ਕੋਈ ਮਤਲਬ ਨਹੀਂ ਹੈ, ਲੋਕ ਬਹੁਤ ਸਾਰੇ ਸੰਤਾਪ ਹੰਢਾ ਰਹੇ ਹਨ। ਜੇਕਰ ਮਨੁੱਖਤਾ ਲੁਪਤ ਹੋ ਜਾਂਦੀ ਹੈ ਤਾਂ ਧਰਤੀ ਅਤੇ ਜਾਨਵਰ ਖੁਸ਼ ਹੋ ਜਾਣਗੇ। ਉਹ ਨਿਸ਼ਚਿਤ ਤੌਰ 'ਤੇ ਵਧੀਆ ਢੰਗ ਨਾਲ ਰਹਿਣਗੇ। ਇਸ ਤੋਂ ਇਲਾਵਾ ਕੋਈ ਵੀ ਮਨੁੱਖ ਪੀੜਿਤ ਨਹੀਂ ਹੋਵੇਗਾ। ਮਨੁੱਖਤਾ ਦੀ ਹੋਂਦ ਬਿਲਕੁਲ ਸਾਰਹੀਣ ਹੈ।"

ਇੱਕ ਸਾਲ ਪਹਿਲਾਂ ਉਨ੍ਹਾਂ ਨੇ Nihilanand ਨਾਮ ਨਾਲ ਫੇਸਬੁੱਕ ਪੇਜ ਬਣਾਇਆ ਸੀ, ਜਿਸ 'ਤੇ ਉਨ੍ਹਾਂ ਨੇ ਸੰਘਣੀ ਨਕਲੀ ਦਾੜ੍ਹੀ, ਮਾਸਕ ਅਤੇ 'ਜਨਮ-ਵਿਰੋਧੀ' ਸੰਦੇਸ਼ਾਂ ਵਾਲੀ ਆਪਣੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਪ੍ਰਸਿੱਧੀ ਕਰਕੇ ਸਭ ਕੁਝ

ਉਨ੍ਹਾਂ ਦੀ ਫੇਸਬੁੱਕ ਪੋਸਟ ਨੇ ਕਈ ਪ੍ਰਤੀਕਿਰਿਆਵਾਂ ਆਈਆਂ ਹਨ, "ਕੁਝ ਚੰਗੀਆਂ ਤੇ ਕੁਝ ਮਾੜੀਆਂ" ਇੱਥੋਂ ਤੱਕ ਕੁਝ ਲੋਕਾਂ ਨੇ ਉਨ੍ਹਾਂ ਨੂੰ "ਆਪਣਾ ਕਤਲ ਕਰਨ ਦੀ ਵੀ ਸਲਾਹ" ਦਿੱਤੀ ਹੈ।

ਇਸ ਦੇ ਨਾਲ ਹੀ ਚਿੰਤਤ ਮਾਵਾਂ ਵੀ ਉਨ੍ਹਾਂ ਨੂੰ ਪੁੱਛ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੇ ਬੱਚੇ ਇਹ ਪੋਸਟ ਦੇਖਣਗੇ ਤਾਂ ਕੀ ਹੋਵੇਗਾ।

ਉਹ ਕਹਿੰਦੇ ਹਨ, "ਕਈਆਂ ਨੇ ਤਰਕਸ਼ੀਲ ਰਾਇ ਦਿੱਤੀ, ਕੁਝ ਨਾਰਾਜ਼ ਹਨ ਤੇ ਕਈਆਂ ਨੇ ਇਤਰਾਜ਼ ਵੀ ਜ਼ਾਹਿਰ ਕੀਤਾ ਹੈ। ਜੋ ਮੈਨੂੰ ਮਾੜਾ ਬੋਲਦੇ ਹਨ, ਉਨ੍ਹਾਂ ਨੂੰ ਬੋਲ ਲੈਣ ਦਿਓ। ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਦਾ ਮੈਨੂੰ ਸਮਰਥਨ ਹਾਸਿਲ ਹੈ ਪਰ ਇਸ ਨੂੰ ਕਿਸੇ ਕਾਰਨ ਕਰਕੇ ਪ੍ਰਸਿੱਧੀ ਹਾਸਿਲ ਕਰਨਾ ਨਹੀਂ ਕਿਹਾ ਜਾ ਸਕਦਾ ਹੈ। "

ਉਨ੍ਹਾਂ ਦੇ ਆਲੋਚਕ ਕਹਿੰਦੇ ਹਨ ਕਿ ਉਹ ਇਹ ਸਭ ਕੁਝ ਪ੍ਰਸਿੱਧੀ ਲਈ ਕੀਤਾ ਜਾ ਰਿਹਾ ਹੈ।"

ਉਹ ਕਹਿੰਦੇ ਹਨ, "ਮੈਂ ਪ੍ਰਸਿੱਧੀ ਲਈ ਇਹ ਸਭ ਨਹੀਂ ਕਰ ਰਿਹਾ ਪਰ ਮੈਂ ਚਾਹੁੰਦਾ ਹਾਂ ਕਿ ਇਹ ਵਿਚਾਰ ਜਨਤਕ ਹੋਵੇ ਕਿ ਬੱਚੇ ਨਹੀਂ ਹੋਣੇ ਚਾਹੀਦੇ।"

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਆਪਣੇ ਜਨਮ ਕਾਰਨ ਦੁਖੀ ਹਨ।

ਉਹ ਦੱਸਦੇ ਹਨ, "ਕਾਸ਼, ਮੈਂ ਪੈਦਾ ਨਾ ਹੁੰਦਾ ਪਰ ਅਜਿਹਾ ਨਹੀਂ ਹੈ ਕਿ ਮੈਂ ਆਪਣੀ ਜ਼ਿੰਦਗੀ ਤੋਂ ਦੁਖੀ ਹਾਂ। ਮੇਰੀ ਜ਼ਿੰਦਗੀ ਵਧੀਆ ਹੈ ਪਰ ਮੈਂ ਇੱਥੇ ਨਹੀਂ ਹੋਣਾ ਚਾਹੁੰਦਾ। ਤੁਸੀਂ ਜਾਣਦੇ ਹੋ ਇਹ ਇੱਕ ਆਰਾਮਦਾਇਕ ਕਮਰੇ ਵਾਂਗ ਹੈ ਅਤੇ ਮੈਂ ਅਜਿਹੇ ਕਮਰੇ ਵਿੱਚ ਨਹੀਂ ਰਹਿਣਾ ਚਾਹੁੰਦਾ।"
First published: February 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...