Home /News /national /

ਇਸ ਵਾਰ ਮਾਰਚ ਵਿੱਚ ਟੁੱਟਿਆ ਗਰਮੀ ਦਾ 121 ਸਾਲਾਂ ਦਾ ਰਿਕਾਰਡ, ਮਾਹਿਰਾਂ ਨੇ ਦੱਸਿਆ ਗਲੋਬਲ ਵਾਰਮਿੰਗ ਦੇ ਪ੍ਰਭਾਵ

ਇਸ ਵਾਰ ਮਾਰਚ ਵਿੱਚ ਟੁੱਟਿਆ ਗਰਮੀ ਦਾ 121 ਸਾਲਾਂ ਦਾ ਰਿਕਾਰਡ, ਮਾਹਿਰਾਂ ਨੇ ਦੱਸਿਆ ਗਲੋਬਲ ਵਾਰਮਿੰਗ ਦੇ ਪ੍ਰਭਾਵ

ਇਸ ਵਾਰ ਮਾਰਚ ਵਿੱਚ ਟੁੱਟਿਆ ਗਰਮੀ ਦਾ 121 ਸਾਲਾਂ ਦਾ ਰਿਕਾਰਡ, ਮਾਹਿਰਾਂ ਨੇ ਦੱਸਿਆ ਗਲੋਬਲ ਵਾਰਮਿੰਗ ਦੇ ਪ੍ਰਭਾਵ (Creative Image)

ਇਸ ਵਾਰ ਮਾਰਚ ਵਿੱਚ ਟੁੱਟਿਆ ਗਰਮੀ ਦਾ 121 ਸਾਲਾਂ ਦਾ ਰਿਕਾਰਡ, ਮਾਹਿਰਾਂ ਨੇ ਦੱਸਿਆ ਗਲੋਬਲ ਵਾਰਮਿੰਗ ਦੇ ਪ੍ਰਭਾਵ (Creative Image)

  • Share this:

ਮੌਸਮ ਵਿਭਾਗ (IMD) ਦੇ ਇਕ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ 121 ਸਾਲਾਂ ਵਿੱਚ ਇਸ ਸਾਲ ਔਸਤਨ ਮਾਰਚ ਮਹੀਨੇ ਵਿਚ ਸਭ ਤੋਂ ਗਰਮ ਦਿਨ ਰਿਕਾਰਡ ਕੀਤੇ ਗਏ ਹਨ। ਦੇਸ਼ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.86 ਡਿਗਰੀ ਸੈਲਸੀਅਸ ਵੱਧ ਰਿਹਾ। ਇਹ ਰਿਕਾਰਡ ਤੋੜਨ ਵਾਲਾ ਅੰਕੜਾ ਉੱਤਰੀ-ਪੱਛਮੀ ਅਤੇ ਮੱਧ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵਧੇ ਅੰਤਰ ਤੋਂ ਪ੍ਰੇਰਿਤ ਸੀ।

ਜਦੋਂ ਕਿ ਭਾਰਤ ਦੇ ਉੱਤਰ-ਪੱਛਮੀ ਖੇਤਰ ਨੇ ਆਪਣਾ ਸਭ ਤੋਂ ਵੱਧ ਔਸਤ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ, ਮੱਧ ਭਾਰਤ ਨੇ 1901 ਤੋਂ ਬਾਅਦ ਦਿਨ ਦੇ ਤਾਪਮਾਨ ਦੇ ਮਾਮਲੇ ਵਿੱਚ ਆਪਣਾ ਦੂਜਾ ਸਭ ਤੋਂ ਗਰਮ ਮਾਰਚ ਮਹੀਨਾ ਰਿਕਾਰਡ ਕੀਤਾ। ਇਹ ਅੰਕੜੇ ਤਾਪਮਾਨ ਦੇ ਵਿਭਿੰਨਤਾ ਦੇ ਪੈਮਾਨੇ ਨੂੰ ਦਰਸਾਉਂਦੇ ਹਨ, ਜਿਸ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਰਚ ਦੇ ਮਹੀਨੇ ਵਿੱਚ ਹੀ ਪ੍ਰਭਾਵਸ਼ਾਲੀ ਢੰਗ ਗਰਮੀ ਦਾ ਆਗਾਜ਼ ਕਰ ਦਿੱਤਾ। ਮਾਰਚ ਦੇ ਦੂਜੇ ਪੰਦਰਵਾੜੇ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਲੂ ਦਰਜ ਕੀਤੀ ਗਈ।

ਮੌਸਮ ਵਿੱਚ ਤਬਦੀਲੀ ਨੂੰ ਜਲਵਾਯੂ ਸੰਕਟ ਨਾਲ ਜੋੜਿਆ ਜਾ ਸਕਦਾ ਹੈ

ਮਾਹਿਰਾਂ ਨੇ ਕਿਹਾ ਕਿ ਹਵਾ ਦੇ ਪੈਟਰਨਾਂ ਵਿੱਚ ਅਸਧਾਰਨ ਤਬਦੀਲੀਆਂ ਨੂੰ ਜਲਵਾਯੂ ਸੰਕਟ ਨਾਲ ਜੋੜਿਆ ਜਾ ਸਕਦਾ ਹੈ। ਇਸ ਗਰਮੀ ਦਾ ਇੱਕ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਬਾਰਿਸ਼ ਦੀ ਕਮੀ ਨੂੰ ਵੀ ਮੰਨਿਆ ਜਾ ਸਕਦਾ ਹੈ। ਮਾਰਚ ਮਹੀਨੇ ਵਿੱਚ ਹੀਟਵੇਵ ਦੀਆਂ ਦੋ ਘਟਨਾਵਾਂ ਵਾਪਰੀਆਂ।

ਇੱਥੇ ਇੱਕ ਐਂਟੀ-ਸਾਈਕਲੋਨਿਕ ਸਰਕੂਲੇਸ਼ਨ ਸੀ, ਜਿਸ ਕਾਰਨ ਪੱਛਮ ਤੋਂ ਉੱਤਰ ਅਤੇ ਮੱਧ ਭਾਰਤ ਵਿੱਚ ਗਰਮੀ ਦਾ ਸੰਚਾਰ ਹੋਇਆ ਸੀ। ਭਾਰਤੀ ਮੌਸਮ ਵਿਗਿਆਨ ਕੇਂਦਰ ਪੁਣੇ ਦੇ ਵਿਗਿਆਨੀ ਓਪੀ ਸ੍ਰੀਜੀਤ ਨੇ ਕਿਹਾ, ਸਮੁੱਚੀ ਗਲੋਬਲ ਵਾਰਮਿੰਗ ਵੀ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਲਾ ਨੀਨਾ ਦੀ ਘਟਨਾ ਦੌਰਾਨ ਵੀ ਅਸੀਂ ਅਕਸਰ ਬਹੁਤ ਜ਼ਿਆਦਾ ਤਾਪਮਾਨ ਰਿਕਾਰਡ ਕਰ ਰਹੇ ਹਾਂ।

ਸਕਾਈਮੇਟ ਵੈਦਰ ਸਰਵਿਸਿਜ਼ ਦੇ ਉਪ-ਪ੍ਰਧਾਨ (ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ) ਮਹੇਸ਼ ਪਲਾਵਤ ਨੇ ਕਿਹਾ ਕਿ ਇਸ ਸਾਲ ਮਾਰਚ ਵਿੱਚ ਉੱਚ ਤਾਪਮਾਨ ਦੇ ਪਿੱਛੇ ਮੁੱਖ ਕਾਰਨ ਬਾਰਿਸ਼ ਦੀ ਕਮੀ ਅਤੇ ਉੱਤਰ ਪੱਛਮੀ ਅਤੇ ਮੱਧ ਭਾਰਤ ਵਿੱਚ ਲਗਾਤਾਰ ਖੁਸ਼ਕ ਅਤੇ ਗਰਮ, ਪੱਛਮੀ ਹਵਾਵਾਂ ਸਨ। ਅਸੀਂ ਇਹ ਵੀ ਦੇਖਿਆ ਕਿ ਬੱਦਲ ਰਹਿਤ ਅਸਮਾਨ ਵੀ ਸੂਰਜ ਦੀਆਂ ਕਿਰਨਾਂ ਦੇ ਸਿੱਧੇ ਸੰਪਰਕ ਵਿੱਚ ਆਇਆ, ਜਿਸ ਨਾਲ ਤਾਪਮਾਨ ਵਧ ਗਿਆ। ਅਪਰੈਲ ਵਿੱਚ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਕੋਈ ਵੀ ਮੌਸਮ ਪ੍ਰਣਾਲੀ ਵਿਕਸਤ ਨਹੀਂ ਹੋ ਰਹੀ ਹੈ।

ਮਾਰਚ 2022 ਦੌਰਾਨ ਪੂਰੇ ਦੇਸ਼ ਲਈ ਔਸਤ ਵੱਧ ਤੋਂ ਵੱਧ, ਘੱਟੋ-ਘੱਟ ਅਤੇ ਔਸਤ ਤਾਪਮਾਨ ਕ੍ਰਮਵਾਰ 33.10 ਡਿਗਰੀ ਸੈਲਸੀਅਸ, 20.24 ਡਿਗਰੀ ਸੈਲਸੀਅਸ ਅਤੇ 26.67 ਡਿਗਰੀ ਸੈਲਸੀਅਸ ਸੀ। ਜਦੋਂ ਕਿ 1981 ਤੋਂ 2010 ਦੀ ਮਿਆਦ ਲਈ ਔਸਤ ਆਮ ਤਾਪਮਾਨ 31.24 ਡਿਗਰੀ ਸੈਲਸੀਅਸ, 18.87 ਡਿਗਰੀ ਸੈਲਸੀਅਸ ਅਤੇ 25.06 ਡਿਗਰੀ ਸੈਲਸੀਅਸ ਸੀ।

ਉੱਤਰ-ਪੱਛਮੀ ਭਾਰਤ ਵਿੱਚ, ਮਾਰਚ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.91 ਡਿਗਰੀ ਸੈਲਸੀਅਸ ਵੱਧ ਸੀ। ਔਸਤਨ ਘੱਟੋ-ਘੱਟ ਤਾਪਮਾਨ, ਜਾਂ ਰਾਤ ਦਾ ਤਾਪਮਾਨ, 1901 ਤੋਂ ਬਾਅਦ ਦੂਜਾ ਸਭ ਤੋਂ ਉੱਚਾ ਸੀ, ਆਮ ਨਾਲੋਂ 2.53 ਡਿਗਰੀ ਸੈਲਸੀਅਸ ਵੱਧ ਸੀ। ਔਸਤ ਰੋਜ਼ਾਨਾ ਤਾਪਮਾਨ ਆਮ ਨਾਲੋਂ 3.22 ਡਿਗਰੀ ਸੈਲਸੀਅਸ ਵੱਧ ਹੋਣ ਦੇ ਨਾਲ ਦੂਜਾ ਸਭ ਤੋਂ ਜ਼ਿਆਦਾ ਸੀ।

Published by:Gurwinder Singh
First published:

Tags: Weather