• Home
 • »
 • News
 • »
 • national
 • »
 • THOOK LAGAKAR ROTI BANANE KA VIDEO VIRAL ROTI SPITTING VIDEO VIRAL LUCKNOW UTTAR PRADESH NEWS

ਥੁੱਕ ਪਾ ਕੇ ਰੋਟੀ ਬਣਾਉਣ ਦਾ ਇਕ ਹੋਰ ਵੀਡੀਓ ਵਾਇਰਲ

ਥੁੱਕ ਪਾ ਕੇ ਰੋਟੀ ਬਣਾਉਣ ਦਾ ਇਕ ਹੋਰ ਵੀਡੀਓ ਵਾਇਰਲ

ਥੁੱਕ ਪਾ ਕੇ ਰੋਟੀ ਬਣਾਉਣ ਦਾ ਇਕ ਹੋਰ ਵੀਡੀਓ ਵਾਇਰਲ

 • Share this:
  ਉੱਤਰ ਪ੍ਰਦੇਸ਼ ਵਿਚ ਥੁੱਕ ਕੇ ਰੋਟੀ ਬਣਾਉਣ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ। ਮੇਰਠ ਤੋਂ ਬਾਅਦ ਹੁਣ ਰਾਜਧਾਨੀ ਲਖਨਊ 'ਚ ਥੁੱਕ ਕੇ ਰੋਟੀਆਂ ਬਣਾਉਣ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਵਿਅਕਤੀ ਢਾਬੇ 'ਤੇ ਥੁੱਕ ਕੇ ਤੰਦੂਰ 'ਚ ਰੋਟੀ ਪਕਾ ਰਿਹਾ ਹੈ।

  ਵਿਅਕਤੀ ਦੀ ਇਸ ਹਰਕਤ ਨੂੰ ਕਿਸੇ ਨੇ ਕੈਮਰੇ 'ਚ ਕੈਦ ਕਰ ਲਿਆ ਅਤੇ ਵਾਇਰਲ ਕਰ ਦਿੱਤਾ। ਮੋਬਾਈਲ ਫੋਨ ਤੋਂ ਰਿਕਾਰਡ ਕੀਤੀ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਥੁੱਕ ਕੇ ਰੋਟੀਆਂ (Spitting on Bread) ਬਣਾਈਆਂ ਜਾ ਰਹੀਆਂ ਹਨ। ਹਾਲਾਂਕਿ ਹੁਣ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ।

  ਦਰਅਸਲ, ਥੁੱਕ ਕੇ ਰੋਟੀਆਂ ਬਣਾਉਣ ਦਾ ਇਹ ਵੀਡੀਓ ਕਾਕੋਰੀ ਦੇ ਇਮਾਮ ਅਲੀ ਹੋਟਲ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ 'ਚ ਇਕ ਵਿਅਕਤੀ ਥੁੱਕ ਕੇ ਤੰਦੂਰ 'ਚ ਰੋਟੀ ਪਕਾਉਂਦਾ ਨਜ਼ਰ ਆ ਰਿਹਾ ਹੈ।  ਇਸ ਵੀਡੀਓ 'ਤੇ ਕਾਰਵਾਈ ਕਰਦੇ ਹੋਏ ਕਾਕੋਰੀ ਪੁਲਿਸ ਨੇ ਹੋਟਲ ਮਾਲਕ ਯਾਕੂਬ ਅਤੇ ਉਸ ਦੇ ਚਾਰ ਕਰਮਚਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਫਿਲਹਾਲ ਪੁਲਿਸ ਵਾਇਰਲ ਵੀਡੀਓ ਦੇ ਮਾਮਲੇ 'ਚ ਪੁੱਛਗਿੱਛ ਕਰ ਰਹੀ ਹੈ।
  Published by:Gurwinder Singh
  First published: